Punjab News : ਵੱਡੀ ਖ਼ਬਰ: ਦਮਦਮੀ ਟਕਸਾਲ ਦਾ ਵੱਡਾ ਐਲਾਨ, 11 ਜੂਨ ਨੂੰ ਪਿੰਡ ਬਾਦਲ 'ਚ 500 ਸਿੱਖ ਦੇਣਗੇ ਧਰਨਾ

By : BALJINDERK

Published : Apr 27, 2025, 2:30 pm IST
Updated : Apr 27, 2025, 6:01 pm IST
SHARE ARTICLE
ਦਮਦਮੀ ਟਕਸਾਲ ਦਾ ਵੱਡਾ ਐਲਾਨ, 11 ਜੂਨ ਨੂੰ ਪਿੰਡ ਬਾਦਲ 'ਚ 500 ਸਿੱਖ ਦੇਣਗੇ ਧਰਨਾ
ਦਮਦਮੀ ਟਕਸਾਲ ਦਾ ਵੱਡਾ ਐਲਾਨ, 11 ਜੂਨ ਨੂੰ ਪਿੰਡ ਬਾਦਲ 'ਚ 500 ਸਿੱਖ ਦੇਣਗੇ ਧਰਨਾ

Punjab News : ਬਹਾਲੀ ਨਾ ਹੋਣ 'ਤੇ ਪਿੰਡ ਬਾਦਲ ’ਚ ਸੁਖਬੀਰ ਬਾਦਲ ਦਾ ਕੀਤਾ ਜਾਵੇਗਾ ਘਿਰਾਓ, ਜਥੇਦਾਰਾਂ ਦੀ ਬਹਾਲੀ ਲਈ 10 ਮਈ ਤੱਕ ਦਾ ਦਿੱਤਾ ਸਮਾਂ

Punjab News in Punjabi :ਤਿੰਨ ਤਖ਼ਤ ਸਾਹਿਬਾਨ ਦੇ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਨੂੰ 10 ਮਈ ਤਕ ਦਾ ਅਲਟੀਮੇਟਮ ਦਿੰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿਚ 11 ਜੂਨ ਤੋਂ ਸ਼ੁਰੂ ਹੋਕੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 500 ਗੁਰਸਿੱਖਾਂ ਦਾ ਜਥਾ ਪਿੰਡ ਬਾਦਲ ਪਹੁੰਚ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਗੁਰਬਾਣੀ ਦਾ ਜਾਪ ਕਰੇਗਾ ਅਤੇ ਰੋਸ ਪ੍ਰਗਟਾਵਾ ਕਰੇਗਾ। ਇਹ ਫ਼ੈਸਲਾ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਚੋਣਵੇਂ ਮਹਾਂਪੁਰਖਾਂ ਦੀ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਹੋਈ ਮੀਟਿੰਗ ਵਿਚ ਲਿਆ ਗਿਆ।

ਇਸ ਮੌਕੇ ਹਾਜ਼ਰ ਸਮੂਹ ਸੰਤ ਮਹਾਂਪੁਰਖਾਂ, ਸਿੱਖ ਸੰਗਤਾਂ ਤੇ ਜਥੇਬੰਦੀਆਂ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ 15 ਅਪ੍ਰੈਲ ਤਕ ਬਹਾਲ ਕਰਨ ਪ੍ਰਤੀ ਸ਼੍ਰੋਮਣੀ ਕਮੇਟੀ ਵੱਲੋਂ ਸੰਤ ਸਮਾਜ ਨੂੰ ਦਿੱਤੇ ਗਏ ਭਰੋਸੇ ਨੂੰ ਪੂਰਾ ਨਾ ਕਰਨ ਲਈ ਸਖ਼ਤ ਆਲੋਚਨਾ ਕੀਤੀ ਤੇ ਭਾਰੀ ਰੋਸ ਪ੍ਰਗਟਾਇਆ। ਇਹ ਭਰੋਸਾ ਸ਼੍ਰੋਮਣੀ ਕਮੇਟੀ ਨੇ ਸੰਤ ਸਮਾਜ ਵੱਲੋਂ ਸ. ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 28 ਮਾਰਚ ਨੂੰ ਦਿੱਤੇ ਗਏ ਰੋਸ ਧਰਨੇ ਮੌਕੇ ਦਿੱਤਾ ਸੀ, ਜਦੋਂ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਅਹੁਦਿਆਂ ਉੱਪਰ ਬਹਾਲ ਕੀਤੇ ਜਾਣ ਦੀ ਸੰਗਤ ਨੇ ਮੰਗ ਕੀਤੀ ਸੀ। ਇਸ ਸਬੰਧੀ ਉਹਨਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ ।


 ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬਾਦਲ ਪਿੰਡ ਦੇ ਰੋਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਜਥਿਆਂ ਲਈ ਜਲ ਪਾਣੀ, ਪ੍ਰਸਾਦਾ ਅਤੇ ਬੈਠਣ ਦਾ ਪ੍ਰਬੰਧ ਸੰਗਤ ਵੱਲੋਂ ਕੀਤਾ ਜਾਵੇਗਾ l ਜੂਨ ਮਹੀਨੇ ਘੱਲੂਘਾਰਾ ਸਮਾਗਮਾਂ ਦੇ ਕਾਰਨ, ਪਹਿਲਾ ਜਥਾ 11 ਜੂਨ ਨੂੰ ਪਿੰਡ ਬਾਦਲ ਜਾਵੇਗਾ ਜਦੋਂ ਕੇ ਜੁਲਾਈ ਮਹੀਨੇ ਤੋਂ ਹਰ ਮਹੀਨੇ ਪਹਿਲੇ ਐਤਵਾਰ ਜਥਾ ਜਾਇਆ ਕਰੇਗਾ ।

ਇਸ ਮੌਕੇ ਸਮੂਹ ਸੰਗਤਾਂ ਨੂੰ ਵਿਧੀ ਵਿਧਾਨ, ਪੰਥਕ ਰਵਾਇਤੀ ਅਤੇ ਪੰਥ ਦੀ ਅਸਹਿਮਤੀ ਨਾਲ ’ਜਥੇਦਾਰ’ ਥਾਪੇ ਗਏ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਦਾ ਪੂਰਨ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਅਕਤੀ ਵਿਸ਼ੇਸ਼ ਵੱਲੋਂ ਹੰਕਾਰ ਅਤੇ ਜ਼ਿਦ ਪੁਗਾਉਣ ਲਈ. ਸਿੱਖੀ ਸਿਧਾਂਤ ਨੂੰ ਢਾਹ ਲਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਪੰਥਕ ਇਕੱਠ ਇਨ੍ਹਾਂ ਨਿਯੁਕਤੀਆਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਇਸ ਦੇ ਨਾਲ ਹੀ ਜੋ ਵੀ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਅਹੁਦੇਦਾਰ ਇਹਨਾਂ ’ਜਥੇਦਾਰਾਂ’ ਨੂੰ ਸੰਗਤਾਂ ਵਿੱਚ ਜਾਂ ਸਮਾਗਮਾਂ ਵਿਚ ਲੈ ਕੇ ਆਉਂਦੇ ਹਨ ਓਨਾ ਦਾ ਵੀ ਪੂਰਨ ਬਾਈਕਾਟ ਕੀਤਾ ਜਾਵੇ।

ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ, ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪਰਦਾਇ ਹਰਖੋਵਾਲ ਮੁੱਖ ਬੁਲਾਰਾ ਸੰਤ ਸਮਾਜ, ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵੱਲੋਂ ਭਾਈ ਰਣਧੀਰ ਸਿੰਘ ਰਾੜਾ ਸਾਹਿਬ, ਭਾਈ ਸਤਵਿੰਦਰ ਸਿੰਘ ਟੌਹੜਾ, ਸੰਤ ਬਾਬਾ ਅਮਨਦੀਪ ਸਿੰਘ ਜੀ ਸੱਤੋ ਵਾਲੀ ਗਲੀ ਅੰਮ੍ਰਿਤਸਰ ਸਾਹਿਬ, ਜਥੇ. ਬਾਬਾ ਬਲਵਿੰਦਰ ਸਿੰਘ ਜੀ ਤਰਨਾ ਦਲ ਗੜ੍ਹੀ ਗੁਰਦਾਸ ਨੰਗਲ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ, ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਬਾਬਾ ਸੋਨੀ ਦਾਸ ਜੀ ਉਦਾਸੀਨ ਮੁਕਤਸਰ, ਬਾਬਾ ਜੱਜ ਸਿੰਘ ਜਲਾਲਾਬਾਦ, ਸੰਤ ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਂਕ, ਜਥੇਦਾਰ ਸਤਨਾਮ ਸਿੰਘ ਨਾਨਕਸਰ ਭਾਈ ਕੀ ਸਮਾਧ, ਸੰਤ ਬਾਬਾ ਗੁਰਮੁਖ ਸਿੰਘ ਆਲੋਵਾਲ, ਸੰਤ ਬਾਬਾ ਮਨਮੋਹਣ ਸਿੰਘ ਸੰਤ ਬਾਬਾ ਬੀਰ ਸਿੰਘ ਭੰਗਾਲੀ ਵਾਲੇ, ਜਥੇਦਾਰ ਬਾਬਾ ਜਗਜੀਤ ਸਿੰਘ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ, ਬਾਬਾ ਗੁਰਮੀਤ ਸਿੰਘ ਕਬਰਵਾਲਾ, ਸੰਤ ਬਾਬਾ ਜਸਵੰਤ ਸਿੰਘ ਅਲਵਰ ਵਾਲੇ, ਸੰਤ ਬਾਬਾ ਸੁਰਿੰਦਰ ਸਿੰਘ ਉਦਾਸੀਨ ਅਖਾੜਾ ਸ੍ਰੀ ਗੰਗਾਨਗਰ, ਗਿਆਨੀ ਜੀਵਾ ਸਿੰਘ ਸਰਮਸਤਪੁਰ, ਜਥੇਦਾਰ ਸੁਖਦੇਵ ਸਿੰਘ ਆਰਫਕੇ ਫ਼ਿਰੋਜ਼ਪੁਰ, ਸੰਤ ਬਾਬਾ ਮੇਜਰ ਸਿੰਘ ਵਾਂ ਵਾਲੇ, ਜਥੇਦਾਰ ਚਮਕੌਰ ਸਿੰਘ ਪਹੁਵਿੰਡ, ਜਥੇਦਾਰ ਮੰਗਲ ਸਿੰਘ ਠੇਠਰ ਕਲਾਂ, ਜਥੇਦਾਰ ਹਰਭਜਨ ਸਿੰਘ ਪੱਪੂ ਡੇਰਾ ਸੂਸਾ,ਸੰਤ ਬਾਬਾ ਗੁਰਦੇਵ ਸਿੰਘ ਤਰਸਿੱਕਾ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ, ਭਾਈ ਸੁਖਜੀਤ ਸਿੰਘ ਢੱਪਈ, ਬਾਬਾ ਹਰਜਿੰਦਰ ਸਿੰਘ ਬੁੱਢੀਮਾਲ, ਜਥੇ.ਪੂਰਨ ਸਿੰਘ ਜਲਾਲਾਬਾਦ, ਬਾਬਾ ਧੰਨਾ ਸਿੰਘ ਗੁੜ੍ਹੀ ਸੰਘਰ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਜਥੇਦਾਰ ਗੁਰਪ੍ਰੀਤ ਸਿੰਘ ਵੈਦ ਡੇਰਾ ਰਾਮ ਥੰਮ੍ਹਣ, ਭਾਈ ਗੁਰਨਾਮ ਸਿੰਘ ਰਾੜਾ ਸਾਹਿਬ, ਸੰਤ ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਭਾਈ ਹਰਨੇਕ ਸਿੰਘ ਭਿੰਡਰ ਕਲਾਂ, ਭਾਈ ਸੁਖਜੀਤ ਸਿੰਘ ਢੱਪਈ, ਭਾਈ ਸੁਖਲਾਲ ਸਿੰਘ ਬਾਸਰਕੇ ਆਦਿ ਹਾਜ਼ਰ ਸਨ।

(For more news apart from Damdami Taksal makes big announcement, 500 Sikhs will stage a sit-in in Badal village on June 11 News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement