ਫਾਜ਼ਿਲਕਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾਈ ਪੰਜਵਾਂ ਕਤਲ ਕਾਂਡ ਦੀ ਗੁੱਥੀ
Published : Apr 27, 2025, 4:09 pm IST
Updated : Apr 27, 2025, 4:09 pm IST
SHARE ARTICLE
Fazilka Police solves fifth murder case within 24 hours
Fazilka Police solves fifth murder case within 24 hours

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਦੋਸ਼ੀ ਕਾਬੂ, ਬਾਕੀਆਂ ਦੀ ਭਾਲ ਜਾਰੀ

ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 24 ਘੰਟਿਆਂ ਵਿੱਚ 5 ਵਾਂ ਕਤਲ ਕਾਂਡ ਦੀ ਗੁੱਥੀ ਸੁਲਝਾਈ ਹੈ। ਪੁਲਿਸ ਅਧਿਕਾਰੀ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ  ਮੁਖਤਿਆਰ ਰਾਏ, ਐਸ.ਪੀ. ਇੰਨਵੈਸਟੀਗੇਸ਼ਨ ਫਾਜਿਲਕਾ ਅਤੇ ਡੀ.ਐਸ.ਪੀ. ਸਬ ਡਵੀਜਨ ਅਬੋਹਰ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਅਤੇ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ-2 ਫਾਜਿਲਕਾ ਦੀਆਂ ਟੀਮਾਂ ਵੱਲੋਂ ਅਬੋਹਰ ਦੇ ਪਿੰਡ ਪੰਜਾਵਾ ਵਿਖੇ ਹੋਏ ਇੱਕ ਨੌਜਵਾਨ ਦੇ ਕਤਲ ਦੇ ਕੇਸ ਨੂੰ 24 ਘੰਟੇ ਦੇ ਅੰਦਰ ਅੰਦਰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਮਿਤੀ 26.04.25 ਨੂੰ ਜੋਰਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪੰਜਾਵਾ ਮਾਡਲ ਨੇ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਦਾ ਛੋਟਾ ਭਰਾ ਕਾਲੂ ਉਰਫ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਪੰਜਾਵਾ ਮਾਡਲ ਉਮਰ ਕਰੀਬ 28 ਸਾਲ, ਜੋ ਜਗਮੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਅਭੁੱਨ ਫਾਜਿਲਕਾ ਨਾਲ ਉਸ ਦੀ ਕੰਬਾਇਨ ਪਰ ਡਰਾਇਵਰ ਲੱਗਾ ਸੀ ਤੇ ਕਣਕ ਦੀ ਵਢਾਈ ਫਾਜਿਲਕਾ ਦੇ ਨੇੜੇ ਕਰਦੇ ਸਮੇ ਇਹਨਾਂ ਮਾਲਕਾਂ ਪਾਸ ਹੀ ਰਹਿੰਦਾ ਸੀ। ਜੋ ਹੁਣ ਉਸੇ ਹੀ ਮਾਲਕ ਦੀ ਤੂੜੀ ਵਾਲੀ ਮਸ਼ੀਨ ਪਰ ਡਰਾਇਵਰ ਲੱਗ ਗਿਆ ਸੀ। ਦੋ ਦਿਨ ਪਹਿਲਾ ਤੁੜੀ ਬਣਾਉਣ ਵਾਲੀ ਹੋਰ ਮਸ਼ੀਨ ਤੇ ਪਰ ਕੰਮ ਕਰਦੇ ਸਾਥੀ ਸੁਰਜੀਤ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜੌੜਕੀ ਕੰਕਰ ਫਾਜਿਲਕਾ ਅਤੇ ਪਵਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਟਾਹਲੀਵਾਲਾ ਬੋਦਲਾ ਅਤੇ ਮਸ਼ੀਨ ਦੇ ਮਾਲਕ ਜਗਮੀਤ ਸਿੰਘ ਨਾਲ ਉਹਨਾਂ ਦੇ ਪਿੰਡ ਪੰਜਾਵਾ ਆ ਗਏ ਤੇ ਦਿਨ ਸਮੇ ਕੰਮ ਕਰਨ ਤੋ ਬਾਅਦ ਮਸ਼ੀਨ ਸਮੇਤ ਦੋਨੇ ਟਰੈਕਟਰ ਪੰਜਾਵਾ ਕਿਸਾਨ ਸੇਵਾ ਕੇਂਦਰ ਪੈਟ੍ਰੋਲ ਪੰਪ ਤਤਵਾਲਾ ਲਿੰਕ ਰੋਡ ਪਰ ਰੋਕ ਦਿੰਦੇ ਸਨ ਤੇ ਇਹ ਸਾਰੇ ਜਣੇ ਉਥੇ ਹੀ ਸੌ ਜਾਦੇ ਸਨ । ਮਿਤੀ 25-04-2025 ਨੂੰ ਦੇਰ ਰਾਤ ਮੁਦਈ ਅਤੇ ਉਸਦਾ ਭਰਾ ਰੋਟੀ ਖਾ ਕੇ ਪੈਟਰੋਲ ਪੰਪ ਪਰ ਆਏ ਤਾ ਜਿਥੇ ਇਸਦਾ ਸਾਥੀ ਸੁਰਜੀਤ ਸਿੰਘ ਉਕਤ ਅਤੇ ਦੋ ਤਿੰਨ ਹੋਰ ਵਿਅਕਤੀ ਪੰਪ ਪਰ ਮੌਜੂਦ ਸਨ ਤੇ ਉਹ ਇਹਨਾ ਨੂੰ ਪੰਪ ਪਰ ਹੀ ਛੱਡ ਕੇ ਘਰ ਨੂੰ ਚਲਾ ਗਿਆ ਸੀ ਤਾ ਅੱਜ ਸੁਭਾ ਮਿਤੀ 26.4.2025 ਨੂੰ ਜਦ ਉਸਦਾ ਭਾਈ ਗੁਰਪ੍ਰੀਤ ਸਿੰਘ ਘਰ ਨਹੀ ਆਇਆ ਤਾ ਉਸਨੇ ਪਰਿਵਾਰ ਸਮੇਤ ਤਲਾਸ ਲਈ ਪੈਟਰੋਲ ਪੰਪ ਪਰ ਆਏ ਤਾ ਮੈ ਦੇਖਿਆਂ ਤਾ ਗੁਰਪ੍ਰੀਤ ਸਿੰਘ ਖੂਨ ਨਾਲ ਲੱਥ ਪੱਥ ਪਿਆ ਸੀ ਜਿਸ ਦੇ ਸਿਰ ਅਤੇ ਮੱਥੇ ਪਰ ਸਖਤ ਸੱਟਾ ਵੱਜੀਆ ਹੋਈਆ ਹਨ ਅਤੇ ਉਸ ਦੇ ਸਿਰ ਅਤੇ ਮੁੰਹ ਤੋ ਖੂਨ ਵੱਗ ਰਿਹਾ ਸੀ ਤੇ ਉਸਦੀ ਮੋਤ ਹੋ ਚੁੱਕੀ ਹੈ ਤੇ ਪਾਸ ਹੀ ਤੁੜੀ ਵਾਲੀ ਮਸ਼ੀਨ ਦੀ ਚੌਰਸ ਲੋਹੇ ਡਈ (ਚੌਰਸ ਫੱਟੀ ਨੁਮਾ) ਸਮੇਤ ਹਥੌੜਾ ਪਿਆ ਹੈ ਡਈ ਨੂੰ ਖੂਨ ਲੱਗਿਆ ਹੋਇਆ ਹੈ। ਪੜਤਾਲ ਕਰਨ ਤੇ ਯਕੀਨ ਹੋ ਗਿਆ ਹੈ ਕਿ ਰਾਤ ਸਮੇ ਗੁਰਪ੍ਰੀਤ ਸਿੰਘ ਪਾਸ ਮੌਜੂਦ ਸਾਥੀ ਟਰੈਕਟਰ ਸਮੇਤ ਗਾਇਬ ਹਨ ਜਿਹਨਾ ਨੇ ਹੀ ਗੁਰਪ੍ਰੀਤ ਸਿੰਘ ਦੇ ਸੱਟਾ ਮਾਰ ਕੇ ਉਸਦਾ ਕਤਲ ਕੀਤਾ ਹੈ। ਵਜਾ ਰੰਜਸ ਇਹ ਹੈ ਕਿ ਗੁਰਪ੍ਰੀਤ ਸਿੰਘ ਦੇ ਮਸੀਨ ਮਾਲਕ ਨੇ ਉਸ ਨੂੰ 100/-ਰੂਪੈ ਵੱਧ ਕਮਿਸ਼ਨ ਦੇਣ ਦੀ ਗਲ ਕੀਤੀ ਸੀ । ਜਿਸ ਕਰਕੇ ਇਸ ਦੇ ਸਾਥੀ ਗੁਰਪ੍ਰੀਤ ਸਿੰਘ ਨਾਲ ਈਰਖਾ ਕਰਦੇ ਸੀ।

ਜਿਸ ਕਰਕੇ ਮਿਤੀ 25/26 ਅਪ੍ਰੈਲ ਦੀ ਰਾਤ ਸੁਰਜੀਤ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜੌੜਕੀ ਕੰਕਰ ਫਾਜਿਲਕਾ ਅਤੇ ਪਵਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਟਾਹਲੀਵਾਲਾ ਬੋਦਲਾ ਅਤੇ ਮਸ਼ੀਨ ਦੇ ਮਾਲਕ ਜਗਮੀਤ ਸਿੰਘ ਤੇ ਇੱਕ ਹੋਰ ਨਾਮਾਲੂਮ ਵਿਅਕਤੀ ਨੇ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਦੇ ਸੱਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ।

 ਮਦਈ ਮੁਕਦਮਾ ਉਕਤ ਦੇ ਬਿਆਨ ਪਰ ਮੁਕਦਮਾ ਨੰਬਰ 47, ਮਿਤੀ 26.04.2025 ਅ/ਧ 103(1),3(5) BNS ਥਾਣਾ ਖੂਈਆ ਸਰਵਰ ਬਰਖਿਲਾਫ ਸੁਰਜੀਤ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਜੌੜਕੀ ਕੰਕਰ ਫਾਜਿਲਕਾ ਅਤੇ ਪਵਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਟਾਹਲੀਵਾਲਾ ਬੋਦਲਾ ਅਤੇ ਮਸ਼ੀਨ ਦੇ ਮਾਲਕ ਜਗਮੀਤ ਸਿੰਘ ਵਗੈਰਾ ਦੇ ਦਰਜ ਰਜਿਸਟਰ ਕੀਤਾ ਗਿਆ ਹੈ।ਮੁੱਕਦਮਾ ਉਕਤ ਦੇ ਮੁੱਖ ਦੋਸ਼ੀ ਸੁਰਜੀਤ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁੱਕਦਮਾ ਦੇ ਬਾਕੀ ਦੋਸ਼ੀਆ ਨੂੰ ਵੀ ਗਿਰਫਤਾਰ ਕਰਨ ਲਈ ਉਨਾ ਦੀਆ ਰਿਸ਼ਤੇਦਾਰੀਆ ਅਤੇ ਹੋਰ ਥਾਣਾ ਪਰ ਰੇਡ ਕੀਤੇ ਜਾ ਰਹੇ ਹਨ। ਜਿਨਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਮੁੱਕਦਮਾ ਦੀ ਤਫਤੀਸ਼ ਮੁਕੰਮਲ ਕਰਕੇ ਮੁੱਕਦਮਾ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement