
Punjab News : ਉਨ੍ਹਾਂ ਦੇ ਭੈਣ 74 ਵਰ੍ਹਿਆਂ ਦੇ ਜੋ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ
Punjab News in Punjabi : ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਗੁਗੂ ਗਿੱਲ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ ਜੋ ਬਠਿੰਡਾ ਵਿੱਚ ਰਹਿੰਦੇ ਸਨ ਉਹ ਹੁਣ 74 ਵਰ੍ਹਿਆਂ ਦੇ ਸਨ, ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਰਾਤ ਉਹਨਾਂ ਦਾ ਚੰਡੀਗੜ੍ਹ ਦੇ ਇੱਕ ਨਿਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਅੱਜ ਸਸਕਾਰ ਸਮੇਂ ਗੁਗੂ ਗਿੱਲ ਨੇ ਆਪ ਸਾਰੀਆਂ ਰਸਮ ਨਿਭਾਈਆਂ। ਇਸ ਮੌਕੇ ਉਹਨਾਂ ਦੇ ਭਾਣਜਾ ਅਜੀਤ ਪਾਲ ਸਿੰਘ ਰਿਸ਼ਤੇਦਾਰ ਅਤੇ ਬਠਿੰਡਾ ਸ਼ਹਿਰ ਦੇ ਲੋਕ ਸ਼ਾਮਿਲ ਹੋਏ।
ਐਮਸੀ ਪਰਮਿੰਦਰ ਸਿੱਧੂ ਨੇ ਦੱਸਿਆ ਕਿ ਪੁਸ਼ਪਿੰਦਰ ਕੌਰ ਜੋ ਕਿ ਫ਼ਿਲਮ ਅਦਾਕਾਰ ਗੁੱਗੂ ਗਿੱਲ ਦੇ ਵੱਡੇ ਭੈਣ ਜੀ ਸਨ। ਉਹ 74 ਸਾਲਾਂ ਦੀ ਉਮਰ ਵਿੱਚ ਸੀ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਅੱਜ ਉਹਨਾਂ ਦਾ ਸਸਕਾਰ ਅੱਜ ਸ਼ਹਿਰ ਬਠਿੰਡਾ ਵਿੱਚ ਹੋਇਆ।
(For more news apart from Punjabi films: Famous actor Guggu Gill's elder sister passes away News in Punjabi, stay tuned to Rozana Spokesman)