ਪਿੰਡ ਧੁੱਗਾ ਕਲਾਂ ਵਿਖੇ ਗੁਰਦੁਆਰਾ ਕਮੇਟੀ ਨੂੰ ਲੈ ਕੇ ਹੋਈ ਤਕਰਾਰ ਹੱਥੋਪਾਈ ਤਕ ਪੁੱਜੀ
Published : May 27, 2018, 4:09 am IST
Updated : May 27, 2018, 4:09 am IST
SHARE ARTICLE
Fight Scenes at Dhuga Kalan
Fight Scenes at Dhuga Kalan

ਗੜ੍ਹਦੀਵਾਲਾ ਦੇ ਪਿੰਡ ਧੁੱਗਾ ਕਲਾਂ ਵਿਖੇ ਐਸਸੀ ਭਾਈਚਾਰੇ ਦੇ ਗੁਰਦੁਆਰੇ ਅੰਦਰ ਦੋ ਧੜਿਆਂ ਵਲੋਂ ਗੁਰਦੁਆਰਾ ਕਮੇਟੀ ਨੂੰ ਲੈ ਕੇ ਬੀਤੇ ਦਿਨ ਸ਼ੁਰੂ ਹੋਈ ਤਕਰਾਰ ...

ਗੜ੍ਹਦੀਵਾਲਾ ਦੇ ਪਿੰਡ ਧੁੱਗਾ ਕਲਾਂ ਵਿਖੇ ਐਸਸੀ ਭਾਈਚਾਰੇ ਦੇ ਗੁਰਦੁਆਰੇ ਅੰਦਰ ਦੋ ਧੜਿਆਂ ਵਲੋਂ ਗੁਰਦੁਆਰਾ ਕਮੇਟੀ ਨੂੰ ਲੈ ਕੇ ਬੀਤੇ ਦਿਨ ਸ਼ੁਰੂ ਹੋਈ ਤਕਰਾਰ ਅੱਜ ਹੱਥੋਪਾਈ ਤਕ ਅੱਪੜ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਦੋਵੇਂ ਧਿਰਾਂ ਦੇ ਨੁਮਾਇੰਦੇ ਆਪਸ ਵਿਚ ਖਹਿਬੜ ਪਏ, ਜਿਸ ਕਾਰਨ ਪੁਰਾਣੀ ਕਮੇਟੀ ਦੀ ਇਕ ਔਰਤ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ। ਕਮੇਟੀ ਦੀ ਲੜਾਈ ਨੂੰ ਲੈ ਕੇ ਅੱਜ ਗੁਰਦੁਆਰਾ ਸਾਹਿਬ ਅੰਦਰ ਚੌਰ ਸਾਹਿਬ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਇਸੇ ਦੌਰਾਨ ਧੱਕਾਮੁੱਕੀ ਦੌਰਾਨ ਨਮਾਇੰਦਿਆਂ ਦੀਆਂ ਪੱਗਾਂ ਵੀ ਲੱਥੀਆਂ। 

ਇਹ ਤਕਰਾਰ ਉਸ ਵੇਲੇ ਵਧਿਆ, ਜਦੋਂ ਨਵੀਂ ਚੁਣੀ ਕਮੇਟੀ ਨੇ ਪਹਿਲਾਂ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਾਲ ਹੀ ਦੂਜੇ ਸ੍ਰੀ ਅਖੰਡ ਪਾਠ ਰੱਖੇ ਜਾਣ ਦਾ ਐਲਾਨ ਕਰ ਦਿਤਾ, ਜਿਸ ਤੋਂ ਤੈਸ਼ ਵਿੱਚ ਆਏ ਪੁਰਾਣੀ ਕਮੇਟੀ ਦੇ ਮੈਂਬਰਾਂ ਨੇ ਇਸ ਨੂੰ ਗਿਣੀਮਿਥੀ ਸਾਜਿਸ਼ ਤਹਿਤ ਗੁਰਦੁਆਰੇ 'ਤੇ ਕਬਜ਼ੇ ਦੀ ਕੋਸ਼ਿਸ਼ ਦਸਦਿਆਂ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਉਂਝ ਅੱਜ ਸਾਰੇ ਮਾਮਲੇ ਦਾ ਅੰਤ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ਼ ਰਾਜ ਸਿੰਘ ਧੁੱਗਾ ਤੇ ਪ੍ਰਸਾਸ਼ਨ ਦੇ ਦਖ਼ਲ ਨਾਲ ਦੋਹਾਂ ਧਿਰਾਂ ਦੀ ਅਗਵਾਈ ਵਾਲੀ ਨਵੀਂ ਕਮੇਟੀ ਚੁਣ ਲੈਣ ਨਾਲ ਸੁਖਾਵਾਂ ਨਿਬੜ ਗਿਆ।

ਜਦੋਂ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ਼ ਰਾਜ ਸਿੰਘ ਧੁੱਗਾ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਤੇ ਐਸਐਚਓ ਜਸਕਮਲ ਸਿੰਘ ਸਹੋਤਾ ਵਲੋਂ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾਉਣ ਲਈ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਗੁਰਦੁਆਰਾ ਸਾਹਿਬ ਅੰਦਰ ਦੋਹਾਂ ਕਮੇਟੀਆਂ ਦੇ ਆਗੂਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ।

ਇਸ ਝਗੜੇ ਵਿੱਚ ਪੁਰਾਣੀ ਕਮੇਟੀ ਦੇ ਮੈਂਬਰ ਸਮੇਤ ਇਕ ਔਰਤ ਜ਼ਖਮੀ ਹੋ ਗਈ। ਝਗੜੇ ਦੌਰਾਨ ਦੋਵੇਂ ਧਿਰਾਂ ਦੇ ਆਗੂਆਂ ਦੀਆਂ ਪੱਗਾਂ ਲੱਥੀਆਂ ਅਤੇ ਗਾਲੀ ਗਲੋਚ ਵੀ ਕੀਤੀ ਗਈ। ਇਸ ਦਾ ਪਤਾ ਲਗਦਿਆਂ ਹੀ ਪ੍ਰਸਾਸ਼ਨ ਨੇ ਦਖਲ ਦੇ ਕੇ ਮਹੌਲ ਸ਼ਾਂਤ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਪੁਲਿਸ ਤਾਇਨਾਤ ਕਰ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement