ਪੁੱਤਰ ਨੇ 'ਲਾਅ ਅਫ਼ਸਰੀ' ਤੇ ਮਾਂ ਨੇ 'ਚੇਅਰਮੈਨੀ' ਛੱਡੀ 
Published : May 27, 2018, 1:28 am IST
Updated : May 27, 2018, 1:28 am IST
SHARE ARTICLE
Navjot Singh Sidhu
Navjot Singh Sidhu

 ਮੌਜੂਦਾ ਸਮੇਂ ਦੀ ਗੰਦੀ ਸਿਆਸਤ ਅਤੇ ਲੋਕਾਂ ਦੇ ਮਨਾਂ ਵਿਚ ਸਿਆਸੀ ਲੀਡਰਾਂ ਦੇ ਮਾੜਾ ਅਕਸ ਹੁੰਦਾ ਵੇਖ ਅਪਣੇ ਪਰਵਾਰ ਦੀ ਈਮਾਨਦਾਰੀ, ਲਗਨ ਅਤੇ ਭਗਤੀ-ਭਾਵਨਾ ਦੀ...

 ਮੌਜੂਦਾ ਸਮੇਂ ਦੀ ਗੰਦੀ ਸਿਆਸਤ ਅਤੇ ਲੋਕਾਂ ਦੇ ਮਨਾਂ ਵਿਚ ਸਿਆਸੀ ਲੀਡਰਾਂ ਦੇ ਮਾੜਾ ਅਕਸ ਹੁੰਦਾ ਵੇਖ ਅਪਣੇ ਪਰਵਾਰ ਦੀ ਈਮਾਨਦਾਰੀ, ਲਗਨ ਅਤੇ ਭਗਤੀ-ਭਾਵਨਾ ਦੀ ਸੋਚ ਨੂੰ ਬਰਕਰਾਰ ਰੱਖਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਮੀਡੀਆ ਸਾਹਮਣੇ ਭਾਵੁਕ ਹੋ ਗਏ ਅਤੇ ਅੱਖਾਂ ਵਿਚ ਅੱਥਰੂ ਭਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿਚ ਮਿਲੇ ਲਾਅ ਅਫ਼ਸਰ ਦੇ ਅਹੁਦੇ ਨੂੰ ਤਿਆਗ ਦਿਤਾ ਹੈ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਵੀ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਦਾ ਅਹੁਦਾ ਵੀ ਤਿਆਗ ਦਿਤਾ ਹੈ।  ਜ਼ਿਕਰਯੋਗ ਹੈ ਕਿ 25 ਅਪ੍ਰੈਲ ਨੂੰ ਡਾ. ਨਵਜੋਤ ਕੌਰ ਸਿੱਧੂ ਬਤੌਰ ਵੇਅਰ ਹਾਊਸਿੰਗ ਚੇਅਰਪਰਸਨ ਦਾ ਅਹੁਦਾ ਇਕ ਲਿਖੀ ਚਿੱਠੀ ਰਾਹੀਂ ਮੁੱਖ ਮੰਤਰੀ ਨੇ ਸੌਂਪਿਆ ਸੀ।  ਅੱਜ ਤਕ ਉਨ੍ਹਾਂ ਕੁਰਸੀ ਨਹੀਂ ਸੰਭਾਲੀ ਸੀ ਪਰ ਪੁੱਤਰ ਕਰਨ ਸਿੱਧੂ ਸਬੰਧੀ ਮੀਡੀਆ ਤੇ ਕਾਂਗਰਸ ਸਮੇਤ ਹੋਰ ਸਿਆਸੀ ਸਰਕਲਾਂ ਵਿਚ ਉਂਗਲਾਂ ਉਠਣ 'ਤੇ ਅੱਜ ਮਾਂ-ਪੁੱਤਰ ਦੋਹਾਂ ਨੇ ਇਹ ਅਹੁਦੇ ਨਾ ਲੈਣ ਦਾ ਫ਼ੈਸਲਾ ਕੀਤਾ। 

ਅਪਣੀ ਸਰਕਾਰੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਸਪੱਸ਼ਟ ਕੀਤਾ ਕਿ ਭਾਵੇਂ ਵਿਰੋਧੀ ਧਿਰ ਅਕਾਲੀ ਦਲ ਦੇ ਨੇਤਾਵਾਂ, ਵਿਸ਼ੇਸ਼ ਕਰ ਕੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਲੋਂ ਉਨ੍ਹਾਂ 'ਤੇ ਦੋਸ਼ ਲਾਏ ਜਾ ਰਹੇ ਹਨ ਪਰ ਕਾਂਗਰਸ ਦੇ ਅੰਦਰੋਂ ਵੀ ਹੋ ਰਹੇ ਵਿਰੋਧ ਦਾ ਮੁਕਾਬਲਾ ਉਹ ਡੱਟ ਕੇ ਕਰਨਾ ਜਾਣਦੇ ਹਨ। 

ਉਨ੍ਹਾਂ ਕਿਹਾ ਕਿ ਨਿਊਯਾਰਕ, ਅਮਰੀਕਾ ਵਿਚ ਪੜ੍ਹੇ ਕਰਨ ਸਿੱਧੂ, ਕਾਨੂੰਨ ਦੀ ਡਿਗਰੀ ਪਾਸ ਹਨ, ਮਾਸਟਰਜ਼ ਦੀ ਡਿਗਰੀ ਵੀ ਲਈ ਹੋਈ ਹੈ। ਦਿੱਲੀ ਤੇ ਚੰਡੀਗੜ੍ਹ ਅਦਾਲਤਾਂ ਵਿਚ ਬਤੌਰ ਪ੍ਰੈਕਟਿਸ ਕਰਦੇ ਰਹੇ ਹਨ ਪਰ ਪਰਵਾਰਵਾਦ ਦੇ ਉਠਾਏ ਸਵਾਲ ਦਾ ਮੁਕਾਬਲਾ ਅਹੁਦਾ ਛੱਡਣ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰਨ ਸਿੱਧੂ ਨੇ ਐਡਵੋਕੇਟ ਜਨਰਲ ਦੇ ਦਫ਼ਤਰ ਵਿਚ ਲਾਅ ਅਫ਼ਸਰ ਬਣਨ ਲਈ ਅਰਜ਼ੀ ਜ਼ਰੂਰ ਦਿਤੀ ਸੀ,

ਯੋਗ ਅਤੇ ਤਜਰਬੇਕਾਰ ਹੋਣ ਕਾਰਨ ਉਨ੍ਹਾਂ ਦੀ ਚੋਣ ਮੈਰਿਟ 'ਤੇ ਹੋਈ ਸੀ ਪਰ ਆਲੋਚਨਾ ਦੇ ਹੁੰਦਿਆਂ ਪਰਵਾਰ ਦੀ ਇੱਜ਼ਤ ਮਾਣ ਨੂੰ ਕਾਇਮ ਰੱਖਣ ਲਈ ਕਰਨ ਸਿੱਧੂ ਨੇ ਇਸ ਅਹੁਦੇ 'ਤੇ ਜੁਆਇਨ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਨਵਜੋਤ ਸਿੱਧੂ ਨੇ ਦਸਿਆ ਕਿ ਕਰਨ ਸਿੱਧੂ ਤਾਂ ਅਪਣੇ ਦਾਦੇ ਭਗਵਾਨ ਸਿੰਘ ਦਾ ਉਹ ਪੁਰਾਣਾ ਦਫ਼ਤਰ ਵੇਖਣ ਤੇ ਉਸ ਦਾ ਕੰਮ ਕਰਨ ਦਾ ਕਾਫ਼ੀ ਇੱਛੁਕ ਸੀ ਜਿਥੇ ਸ. ਭਗਵਾਨ ਸਿੰਘ ਖ਼ੁਦ ਐਡਵੋਕੇਟ ਜਨਰਲ ਦੀ ਡਿਊਟੀ ਨਿਭਾਉਂਦੇ ਰਹੇ ਹਨ।

ਸਿੱਧੂ ਨੇ ਦੁਹਰਾਇਆ ਨੇ ਉਹ ਤੇ ਉਸ ਦਾ ਪਰਵਾਰ ਸਿਆਸਤ ਦੀਆਂ ਉੱਚੀਆਂ ਕਦਰਾਂ ਕੀਮਤਾਂ ਦੀ ਰਖਵਾਲੀ ਕਰਦੇ ਹੋਏ ਪੰਜਾਬ ਦੇ ਲੋਕਾਂ ਅਤੇ ਕਾਂਗਰਸ ਪਾਰਟੀ ਦੀ ਸੇਵਾ ਤੇ ਭਲਾਈ ਲਈ ਡਟੇ ਰਹਿਣਗੇ। ਆਉਂਦੀਆਂ ਲੋਕ ਸਭਾ ਚੋਣਾਂ ਲਈ ਬਤੌਰ ਸਟਾਰ ਪ੍ਰਚਾਰਕ ਅਤੇ ਅਹਿਮ ਭੂਮਿਕਾ ਨਿਭਾਉਣ ਦੇ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਜੋ ਵੀ ਡਿਊਟੀ ਲਾਵੇਗੀ, ਉਸ ਨੂੰ ਜੋਸ਼ ਨਾਲ ਨਿਭਾਉਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement