ਚਾਹ ਬਣਾਉਣ ਵਾਲੇ ਨੂੰ ਵਜਿਆ ਧੱਕਾ ਤੇ ਚਾਹ ਵਾਲੇ ਨੇ ਨੌਜਵਾਨ 'ਤੇ ਡੋਲ੍ਹ ਦਿਤੀ ਗਰਮ ਚਾਹ
Published : May 27, 2018, 11:17 am IST
Updated : May 27, 2018, 11:17 am IST
SHARE ARTICLE
Tea Boy threw hot tea on youth
Tea Boy threw hot tea on youth

ਗੁਸਾ ਵਿਅਕਤੀ ਦੇ ਦਿਮਾਗ ਨੂੰ ਖਾ ਜਾਂਦਾ ਹੈ। ਅਜਿਹਾ ਹੀ ਵਾਪਰਿਆ ਇਕ ਚਾਹ ਬਣਾਉਣ ਵਾਲੇ ਨਾਲ।

ਨਵਾਂ ਸ਼ਹਿਰ, 27 ਮਈ, ਗੁਸਾ ਵਿਅਕਤੀ ਦੇ ਦਿਮਾਗ ਨੂੰ ਖਾ ਜਾਂਦਾ ਹੈ। ਅਜਿਹਾ ਹੀ ਵਾਪਰਿਆ ਇਕ ਚਾਹ ਬਣਾਉਣ ਵਾਲੇ ਨਾਲ। ਰਸਤੇ 'ਚ ਜਾਂਦੇ ਸਮੇਂ ਆਪਸ 'ਚ ਟਕਰਾਉਣ ਤੋਂ ਪੈਦਾ ਹੋਏ ਮਾਮੂਲੀ ਵਿਵਾਦ ਦੌਰਾਨ ਗੁੱਸੇ 'ਚ ਆਏ ਇਕ ਚਾਹ ਬਣਾਉਣ ਵਾਲੇ ਨੇ ਬਾਜ਼ਾਰ 'ਚ ਸ਼ਾਪਿੰਗ ਕਰਨ ਆਏ ਇਕ ਨੌਜਵਾਨ ਉਪਰ ਚਾਹ ਦਾ ਭਰਿਆ ਗਰਮ ਜਗ ਡੋਲ੍ਹ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।

Hot tea on YouthHot tea on Youthਉਸ ਨੂੰ ਤੁਰਤ ਇਲਾਜ ਲਈ ਸਿਵਲ ਹਸਪਤਾਲ ਅੱਪਰਾ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਅੱਪਰਾ 'ਚ ਜ਼ੇਰੇ ਇਲਾਜ ਅਮਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਰਹਿਪਾ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਉਸ ਦਾ ਵਿਆਹ ਨਿਯਤ ਕੀਤਾ ਹੋਇਆ ਹੈ, ਜਿਸ ਕਾਰਨ ਅੱਜ ਉਹ ਸਵੇਰੇ ਲਗਭਗ ਸਾਢੇ ਦਸ ਵਜੇ ਅਪਣੀ ਭੈਣ ਨਾਲ ਅੱਪਰਾ ਦੇ ਮੇਨ ਬਾਜ਼ਾਰ 'ਚ ਸ਼ਾਪਿੰਗ ਕਰ ਰਿਹਾ ਸੀ ਕਿ ਜਦੋਂ ਉਹ ਸ਼ਾਪਿੰਗ ਕਰ ਕੇ ਇਕ ਦੁਕਾਨ 'ਚੋਂ ਨਿਕਲਿਆ ਤਾਂ ਉਸ ਦੀ ਇਕ ਚਾਹ ਬਣਾਉਣ ਵਾਲੇ ਵਿਅਕਤੀ ਨਾਲ ਅਚਾਨਕ ਟੱਕਰ ਹੋ ਗਈ ਤੇ ਉਸ ਦੀ ਚਾਹ ਡੁੱਲ੍ਹ ਗਈ।

ਚਾਹ ਬਣਾਉਣ ਵਾਲੇ ਨੇ ਉਸ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਉਸ ਉਪਰ ਚਾਹ ਦਾ ਭਰਿਆ ਗਰਮ ਜਗ ਸੁੱਟ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਸ ਦੀ ਭੈਣ ਕੁਲਦੀਪ ਕੌਰ ਦੇ ਸੱਜੇ ਪੈਰ ਉਪਰ ਵੀ ਗਰਮ ਚਾਹ ਡਿੱਗਣ ਕਾਰਨ ਉਹ ਵੀ ਮਾਮੂਲੀ ਜ਼ਖ਼ਮੀ ਹੋ ਗਈ। ਇਸ ਤਰ੍ਹਾਂ ਛੋਟੇ ਜਿਹੇ ਕਾਰਨ ਨੇ ਵੱਡਾ ਮੋੜ ਲੈ ਲਿਆ ਤੇ ਬਾਤ ਦਾ ਬਤੰਗੜ ਬਣ ਗਿਆ। ਇਸੇ ਦੌਰਾਨ ਜਦੋਂ ਚਾਹ ਬਣਾਉਣ ਵਾਲੇ ਤੋਂ ਇਸ ਸਬੰਧੀ ਪੁਛਿਆ ਤਾਂ ਚਾਹ ਬਣਾਉਣ ਵਾਲੇ ਅਸ਼ੋਕ ਕੁਮਾਰ ਨੇ ਕਿਹਾ ਕਿ ਰਸਤੇ 'ਚ ਜਾਂਦੇ ਸਮੇਂ ਆਪਸ 'ਚ ਟਕਰਾਉਣ ਉਪਰੰਤ ਨੌਜਵਾਨ ਨੇ ਉਸ ਨੂੰ ਮੁੱਕਾ ਮਾਰ ਦਿੱਤਾ।

Hot TeaHot Teaਮੇਰੇ ਖੱਬੇ ਹੱਥ 'ਚ ਕਾਪੀ ਤੇ ਸੱਜੇ ਹੱਥ 'ਚ ਚਾਹ ਵਾਲਾ ਜਗ ਸੀ। ਜਦੋਂ ਮੈਂ ਵੀ ਉਸ ਨੌਜਵਾਨ ਦੇ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਚਾਹ ਦਾ ਜਗ ਉਸ ਉਪਰ ਡੁੱਲ੍ਹ ਗਿਆ ਜਦਕਿ ਮੇਰਾ ਉਸ ਉਪਰ ਚਾਹ ਸੁੱਟ ਕੇ ਜ਼ਖ਼ਮੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਸ ਘਟਨਾ ਲਈ ਮੈਂ ਉਕਤ ਵਿਅਕਤੀ ਪਾਸੋਂ ਮੁਆਫ਼ੀ ਵੀ ਮੰਗ ਲਈ ਹੈ। ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਸਾਹਮਣੇ ਵਾਲਾ ਨੌਜਵਾਨ ਵੀ ਚਾਹ ਵਾਲੇ ਨਾਲ ਉਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਜਾਂ ਫਿਰ ਉਸ ਨੂੰ ਮਾਫ਼ ਕਰ ਕੇ ਵੱਡਾ ਦਿਲ ਦਿਖਾਉਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement