
ਵੀਜ਼ਾ ਵਿਸਥਾਰ ਦੀ ਅਰਜ਼ੀ ਨੂੰ ਨਾਮੰਜ਼ੂਰ ਕੀਤੇ ਜਾਣ ‘ਤੇ ਨਾਰਾਜ਼ਗੀ ਜ਼ਾਹਰ ਕਰਨ ਵਾਲੀ ‘ਪਦਮਸ਼੍ਰੀ’ ਨਾਲ...
ਮਥੁਰਾ: ਵੀਜ਼ਾ ਵਿਸਥਾਰ ਦੀ ਅਰਜ਼ੀ ਨੂੰ ਨਾਮੰਜ਼ੂਰ ਕੀਤੇ ਜਾਣ ‘ਤੇ ਨਾਰਾਜ਼ਗੀ ਜ਼ਾਹਰ ਕਰਨ ਵਾਲੀ ‘ਪਦਮਸ਼੍ਰੀ’ ਨਾਲ ਸਨਮਾਨਤ ਜਰਮਨ ਨਾਗਰਿਕ ਫਰੈਡਰਿਕ ਇਰੀਨਾ ਬਰੂਨਿੰਗ ਉਰਫ਼ ਸੁਦੇਵੀ ਦਾਸੀ ਦੇ ਵੀਜ਼ੇ ਦੀ ਮਿਆਦ ਇਕ ਸਾਲ ਲਈ ਵਧਾ ਦਿੱਤਾ ਗਈ ਹੈ। ਗਊ ਸੇਵਾ ਲਈ ਪਦਮਸ਼੍ਰੀ ਨਾਲ ਸਨਮਾਨ ਸੁਦੇਵੀ ਨੇ ਕਿਹਾ, ਵੀਜ਼ਾ ਸੰਬੰਧੀ ਮੇਰੀ ਸਮੱਸਿਆ ਦਾ ਹੱਲ ਹੋ ਗਿਆ ਹੈ। ਮੈਨੂੰ ਦੱਸਿਆ ਗਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੇਰੇ ਮਾਮਲੇ ਦਾ ਨੋਟਿਸ ਲਿਆ। ਮੈਂ ਉਨ੍ਹਾਂ ਦਾ ਆਭਾਰ ਜ਼ਾਹਰ ਕਰਦੀ ਹਾਂ। ਹੁਣ ਮੈਂ ਬੇਫ਼ਿਕਰ ਹੋ ਕੇ ਗਊ ਸੇਵਾ ਕਰ ਸਕਾਂਗੀ।
ਇਸ ਦਰਮਿਆਨ ਸਥਾਨਕ ਇੰਟੈਲੀਜੈਂਸ ਇਕਾਈ ਐਲਆਈਯੂ ਇੰਚਾਰਜ ਨਿਰੀਖਕ ਕੇਪੀ ਕੌਸ਼ਿਕ ਨੇ ਕਿਹਾ, ਅਸਲ ਗੱਲ ਤਾਂ ਇਹ ਹੈ ਕਿ ਵੀਜ਼ਾ ਵਿਸਥਾਰ ਦੇ ਉਨ੍ਹਾਂ ਦੇ ਮਾਮਲੇ ਵਿਚ ਕੋਈ ਰੁਕਾਵਟ ਹੀ ਨਹੀਂ ਸੀ। ਇਹ ਵਹਿਮ ਉਨ੍ਹਾਂ ਦੇ ਐਪਲੀਕੇਸ਼ਨ ਪੱਤਰ ‘ਚ ਵਿਜੀਲੈਂਸ ਦੀ ਗਲਤੀ ਕਾਰਨ ਪੈਦਾ ਹੋਇਆ ਸੀ। ਇਹ ਵਹਿਮ ਦੂਰ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੁਦੇਵੀ ਦੇ ਵੀਜ਼ੇ ਦੀ ਮਿਆਦ ਇਕ ਸਾਲ ਲਈ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਵਿਚ ਰਿਪੋਰਟ ਮੰਗੀ ਸੀ। ਜਰਮਨ ਨਾਗਰਿਕ ਨੇ ਵੀਜ਼ਾ ਵਿਸਥਾਰ ਨੂੰ ਮੰਜ਼ੂਰੀ ਨਾ ਮਿਲਣ ‘ਤੇ ਪੁਰਸਕਾਰ ਵਾਪਿਸ ਕਰਨ ਦੀ ਵੀ ਗੱਲ ਕਹੀ ਸੀ।
ਮਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਬਰੂਨਿੰਗ (61) ਨੂੰ ਗਊ ਰੱਖਿਆ ਲਈ ਇਸ ਸਾਲ ਪਦਮ ਸ਼੍ਰੀ ਨਾਲ ਨਵਾਜਿਆ ਗਿਆ ਸੀ। ਭਾਰਤ ਵਿਚ ਹੋਰ ਵਧ ਸਮੇਂ ਤੱਕ ਰੁਕਣ ਲਈ ਉਨ੍ਹਾਂ ਦੇ ਵੀਜ਼ਾ ਵਿਸਥਾਰ ਦੀ ਐਪਲੀਕੇਸ਼ਨ ਨੂੰ ਵਿਦੇਸ਼ ਮੰਤਰਾਲੇ ਵੱਲੋਂ ਵਾਪਿਸ ਜਾਣ ਤੋਂ ਬਾਅਦ ਉਨ੍ਹਾਂ ਨੇ ਪੁਰਸਕਾਰ ਵਾਪਸ ਕਰਨ ਦੀ ਧਮਕੀ ਦਿੱਤੀ ਸੀ। ਮੀਡੀਆ ਰਿਪੋਰਟ ‘ਤੇ ਸੁਸ਼ਮਾ ਨੇ ਟਵੀਟ ਕੀਤਾ ਸੀ, ਮੇਰੇ ਨੋਟਿਸ ‘ਚ ਇਸ ਨੂੰ ਲਿਆਏ ਜਾਣ ਲਈ ਧਨਵਾਦ ਮੈਂ ਰਿਪੋਰਟ ਮੰਗੀ ਹੈ।