
ਮ੍ਰਿਤਕਾਂ ਵਿਚ 18 ਔਰਤਾਂ ਅਤੇ 11 ਪੁਰਸ਼ ਸ਼ਾਮਲ, 21 ਹੋਰ ਲੋਕ ਵੀ ਜ਼ਖ਼ਮੀ
ਲਿਸਬਨ : ਪੁਰਤਗਾਲ ਦੇ ਮਦੀਰਾ ਇਲਾਕੇ ਵਿਚ ਇਕ ਬੱਸ ਹਾਦਸਾ ਹੋ ਜਾਣ ਕਾਰਨ ਜਰਮਨੀ ਦੇ 29 ਸੈਲਾਨੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਬੱਸ ਸੜਕ ਤੋਂ ਫਿਸਲ ਲਈ ਅਤੇ ਹੇਠਾਂ ਇਕ ਘਰ ਨਾਲ ਜਾ ਟਕਰਾਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਜਰਮਨੀ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਹਾਦਸੇ ਵਿਚ ਮਾਰੇ ਗਏ 29 ਸੈਲਾਨੀ ਜਰਮਨੀ ਦੇ ਹਨ।
29 German tourists killed in Madeira bus crash
ਇਸ ਘਟਨਾ ਦੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਪੀੜਤ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਹ ਹਾਦਸਾ ਸਾਂਤਾ ਕਰੂਜ਼ ਵਿਚ ਹੋਇਆ। ਇਥੋਂ ਦੇ ਮੇਅਰ ਫ਼ਿਲਿਪ ਸੋਸਾ ਨੇ ਦਸਿਆ ਕਿ ਹਾਦਸੇ ਵਿਚ 29 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਵਿਚ 18 ਔਰਤਾਂ ਅਤੇ 11 ਪੁਰਸ਼ ਸ਼ਾਮਲ ਹਨ ਜਦਕਿ 21 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
29 German tourists killed in Madeira bus crash
ਪੁਰਤਗਾਲ ਦੇ ਰਾਸ਼ਟਰਪਤੀ ਮਾਰਸੇਲੋ ਰੇਰੇਲੋ ਡਿਸੂਜਾ ਨੇ ਇਕ ਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਦੁਖ ਦੀ ਘੜੀ ਵਿਚ ਪੀੜਤ ਪਰਵਾਰਾਂ ਦਾ ਨਾਲ ਖੜੇ ਹਨ। ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨਿਓ ਕੋਸਟਾ ਨੇ ਇਸ ਘਟਨਾ ਨੂੰ ਲੈ ਕੇ ਜਰਮਨੀ ਦੀ ਚਾਂਸਲਰ ਐਂਜੇਲਾ ਮਰਕਲ ਨਾਲ ਦੁਖ ਸਾਂਝਾ ਕੀਤਾ ਹੈ।