
ਐਨਆਰਆਈਜ਼ ਵੱਲੋਂ ਦਸਿਆ ਗਿਆ ਕਿ ਉਹਨਾਂ ਨੂੰ ਇਹ ਭਰੋਸਾ...
ਅੰਮ੍ਰਿਤਸਰ: ਭਾਰਤ ਸਰਕਾਰ ਦੁਆਰਾ ਵਿਦੇਸ਼ ਵਿਚ ਫਸੇ ਭਾਰਤੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਵਾਪਿਸ ਬੁਲਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਇਸ ਦੇ ਲਈ ਸਰਕਾਰ ਨੇ ਸਾਰਿਆਂ ਨੂੰ ਇਹ ਵੀ ਕਿਹਾ ਹੈ ਕਿ ਉਹਨਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ।
NRI
ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕੱਲ੍ਹ ਜਦੋਂ ਵਿਦੇਸ਼ ਤੋਂ 70 ਪ੍ਰਵਾਸੀ ਭਾਰਤ ਪਹੁੰਚੇ ਤਾਂ ਲਗਭਗ 3 ਘੰਟੇ ਇਹਨਾਂ ਨੂੰ ਰੋਡਵੇਜ਼ ਦੀਆਂ ਵਿਚ ਇੱਧਰ ਉੱਧਰ ਘੁੰਮਾਉਂਦੇ ਰਹੇ ਅਤੇ ਇਸ ਦੌਰਾਨ ਨਾ ਹੀ ਉਹਨਾਂ ਦੇ ਖਾਣ ਅਤੇ ਨਾ ਹੀ ਪੀਣ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਜਿਸ ਤੋਂ ਬਾਅਦ ਇਕ ਐਨਆਰਆਈ ਨੇ ਜਲੰਧਰ ਦੀ ਇਕ ਪੱਤਰਕਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
NRI
ਪੱਤਰਕਾਰ ਨੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਹ ਭੁੱਖੇ-ਪਿਆਸੇ ਖਾਣ ਦੀ ਅਪੀਲ ਕਰ ਰਹੇ ਸਨ। ਜਿਸ ਤੋਂ ਬਾਅਦ ਉਹਨਾਂ ਨੇ ਜਲੰਧਰ ਸਥਿਤ ਤੇਰਾ-ਤੇਰਾ ਹੱਟੀ ਦੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਸੇਵਾ ਕਰਨ ਦੀ ਗੱਲ ਆਖੀ। ਜਿਸ ਤੋਂ ਬਾਅਦ ਤੇਰਾਂ-ਤੇਰਾਂ ਹੱਟੀ ਦੇ 4 ਮੈਂਬਰ ਹੋਟਲ ਅੰਬੇਸਡਰ ਪਹੁੰਚੇ ਅਤੇ ਉਹਨਾਂ ਨੇ ਉਹਨਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ।
NRI
ਇਸ ਬਾਰੇ ਜਦੋਂ ਤੇਰਾ-ਤੇਰਾ ਹੱਟੀ ਦੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਉਹਨਾਂ ਨੂੰ ਕਾਲ ਆਈ ਸੀ ਕਿ ਐਨਆਰਆਈ ਭੁੱਖੇ ਪਿਆਸੇ ਹਨ ਉਹਨਾਂ ਲਈ ਕੁੱਝ ਇੰਤਜ਼ਾਮ ਕਰ ਦਿੱਤਾ ਜਾਵੇ। ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਕੁੱਝ ਘਰ ਤੋਂ ਅਤੇ ਕੁੱਝ ਦੇਰ ਰਾਤ ਦੁਕਾਨਾਂ ਖੋਲ੍ਹ ਕੇ ਖਾਣ ਪੀਣ ਦਾ ਪ੍ਰਬੰਧ ਕੀਤਾ।
NRI
ਐਨਆਰਆਈਜ਼ ਵੱਲੋਂ ਦਸਿਆ ਗਿਆ ਕਿ ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਸੀ ਕਿ ਭਾਰਤ ਵਿਚ ਆਉਣ ਤੇ ਉਹਨਾਂ ਦੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਪਰ ਜਦੋਂ ਉਹ ਪੰਜਾਬ ਪਹੁੰਚੇ ਹਨ ਤਾਂ ਉਹਨਾਂ ਨੂੰ ਲਾਈਨਾਂ ਵਿਚ ਲਗਾਇਆ ਗਿਆ ਕਿ ਉਹਨਾਂ ਦਾ ਪੂਰਾ ਪਤਾ ਦਰਜ ਕੀਤਾ ਗਿਆ।
NRI
ਉਹਨਾਂ ਨੂੰ ਖਾਣ-ਪੀਣ ਸਬੰਧੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਤੇਰਾ-ਤੇਰਾ ਹੋਟਲ ਵਾਲਿਆਂ ਨੇ ਇਹਨਾਂ ਲੋਕਾਂ ਦੀ ਬਹੁਤ ਸਹਾਇਤਾ ਕੀਤੀ ਹੈ ਤੇ ਉਹਨਾਂ ਨੇ ਵੀ ਇਹਨਾਂ ਦਾ ਧੰਨਵਾਦ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।