
ਤਾਲਾਬੰਦੀ ਦੌਰਾਨ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿਚ ਭੇਜਣ ਲਈ 100 ਵਿਸ਼ੇਸ਼ ਰੇਲਗੱਡੀਆਂ ਭੇਜਣ ਦੀ ਵਿਵਸਥਾ : ਮਨੋਹਰ ਲਾਲ
ਚੰਡੀਗੜ੍ਹ, 26 ਮਈ (ਸਪੋਕਸਮੈਨ ਸਮਾਚਾਰ ਸੇਵਾ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਬਾਅਦ ਰਾਸ਼ਟਰਵਿਆਪੀ ਲਾਕਡਾਊਨ ਦੌਰਾਨ ਮਜਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜਿਲ੍ਹਿਆਂ ਵਿਚ ਭੇਜਣ ਲਈ ਹਰਿਆਣਾ ਸਰਕਾਰ ਲਗਭਗ 100 ਵਿਸ਼ੇਸ਼ ਰੇਲਗੱਡੀਆਂ ਭੇਜਣ ਦੀ ਵਿਵਸਥਾ ਕੀਤੀ ਹੈ।
ਇਸ ਤੋਂ ਇਲਾਵਾ, ਬਸਾਂ ਰਾਹੀਂ ਵੀ ਮਜਦੂਰਾਂ ਨੂੰ ਨੇੜੇ ਦੇ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ। ਸੰਕਟ ਦੇ ਇਸ ਸਮੇਂ ਵਿਚ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਸਰਕਾਰੀ ਯਤਨਾਂ ਦੇ ਨਾਲ-ਨਾਲ ਸਮਾਜਕ ਸੰਗਠਨ ਵੀ ਇਸ ਨੇਕ ਕੰਮ ਵਿਚ ਸਹਿਯੋਗ ਲਈ ਅੱਗੇ ਆ ਰਹੇ ਹਨ।
ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਕਰਨਾਲ ਜਾਂਦੇ ਸਮੇਂ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਕਿੰਗਫਿਸ਼ਰ ਸੈਰ-ਸਪਾਟਾ ਸਥਾਨ ਦੇ ਨੇੜੇ ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ਦੇ ਮਾਰਗਦਰਸ਼ਨ ਵਿਚ ਚਲਾਏ ਜਾ ਰਹੇ ਮਜ਼ਦੂਰਾਂ ਦੇ ਕੈਂਪ ਵਿਚ ਰੁਕੇ ਅਤੇ ਉਨ੍ਹਾਂ ਨੇ ਮਜਦੂਰਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਵਿਧਾਇਕ ਅਸੀਮ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਜਾਣੂੰ ਕਰਵਾਇਆ ਕਿ 14 ਮਈ ਤੋਂ ਮੇਰਾ ਆਸਮਾਨ ਸੰਸਥਾਨ ਰਾਹੀਂ ਮਜਦੂਰਾਂ ਦੇ ਲਈ ਇਥੇ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ। ਇੱਥੇ ਤਿੰਨੋ ਸਮੇਂ ਦਾ ਭੋਜਨ, ਚਾਹ ਤੇ ਪਾਣੀ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਜਿਨ੍ਹਾਂ ਮਜਦੂਰਾਂ ਨੂੰ ਜੁੱਤੇ ਜਾਂ ਚੱਪਲ ਆਦਿ ਦੀ ਜ਼ਰੂਰਤ ਹੈ, ਉਹ ਵੀ ਉਨ੍ਹਾਂ ਨੂੰ ਇੱਥੇ ਮਹੁਈਆ ਕਰਵਾਈ ਜਾ ਰਹੀ ਹੈ।
ਇਸ ਦੇ ਨਾਲ-ਨਾਲ ਇੱਥੇ ਉਨ੍ਹਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਜੇਕਰ ਕਿਸੇ ਮਜਦੂਰ ਨੂੰ ਉਪਚਾਰ ਦੀ ਜਰੂਰਤ ਹੈ ਤਾਂ ਉਸਨੂੰ ਐਂਬੂਲੈਂਸ ਰਾਹੀਂ ਹਸਪਤਾਲ ਵੀ ਪਹੁੰਚਾਇਆ ਜਾਂਦਾ ਹੈ।
ਵਿਧਾਇਕ ਨੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿਤੀ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿਚ ਭੇਜਣ ਲਈ ਇਥੇ ਰਜਿਸਟ੍ਰੇਸ਼ਨ ਵੀ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਲਗਭਗ 800 ਮਜ਼ਦੂਰਾਂ ਦਾ ਇੱਥੇ ਰਜਿਸਟ੍ਰੇਸ਼ਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜਿਆਦਾਤਰ ਨੂੰ ਰੇਲ ਤੇ ਬੱਸ ਮਾਰਗ ਰਾਹੀਂ ਭੇਜਣ ਦਾ ਕੰਮ ਵੀ ਕੀਤਾ ਗਿਆ ਹੈ।