
28 ਤਰੀਕ ਨੂੰ 11 ਤੋਂ 2 ਵਜੇ ਤੱਕ ਇਹ ਕੰਮ ਕਰਨ ਲਈ ਆਖਿਆ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗ਼ਰੀਬਾਂ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਕੇਂਦਰ ਦੀ ਮੋਦੀ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਮਜ਼ਦੂਰਾਂ ਤੇ ਗਰੀਬਾਂ ਦੇ ਖਾਤਿਆਂ ਵਿਚ 10-10 ਹਜ਼ਾਰ ਰੁਪਏ ਪਾਵੇ।
Sunil Jakhar
ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 28 ਮਈ ਨੂੰ ਸਵੇਰੇ 11 ਵਜੇ ਤੋਂ 2 ਵਜੇ ਤਕ ਵੱਖੋ ਵੱਖਰੇ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਮਜ਼ਦੂਰਾਂ ਅਤੇ ਗਰੀਬਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਾਰੇ ਕਾਂਗਰਸ ਆਗੂ, ਐਮਪੀ, ਐਮਐਲਏ, ਬੂਥ ਦੇ ਵਰਕਰ ਅਤੇ ਹੋਰਨਾਂ ਆਗੂਆਂ ਨੂੰ ਅਪੀਲ ਹੈ ਕਿ ਸਾਰੇ ਸੋਸ਼ਲ ਮੀਡੀਆ ਤੇ ਕੱਲ੍ਹ ਮੋਦੀ ਸਰਕਾਰ ਨੂੰ ਉਹਨਾਂ ਦਾ ਰਾਜ ਧਰਮ ਯਾਦ ਕਰਵਾਉਣ।
Sunil Jakhar
ਉਹਨਾਂ ਨੂੰ ਯਾਦ ਕਰਵਾਈਏ ਕਿ ਭਾਰਤ ਵਿਚ ਇਕ ਮਜ਼ਦੂਰ ਵਰਗ ਵੀ ਹੈ ਜਿਹਨਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸਖ਼ਤ ਲੋੜ ਹੈ। ਇਹ ਭਾਜਪਾ ਸਰਕਾਰ ਸੱਤਾ ਵਿਚ ਬਿਲਕੁੱਲ ਬੋਲੀ ਹੋ ਚੁੱਕੀ ਹੈ ਇਸ ਨੂੰ ਗਰੀਬ ਲੋਕਾਂ ਦੀ ਪੁਕਾਰ ਨਹੀਂ ਸੁਣਦੀ। ਸਰਕਾਰ ਨੂੰ ਗਰੀਬਾਂ ਦਾ ਦਰਦ ਨਹੀਂ ਦਿਸਦਾ।
Modi government
ਇਸ ਲਈ ਸਾਰੇ ਮਿਲ ਕੇ ਸੋਸ਼ਲ ਮੀਡੀਆ ਤੇ 3 ਘੰਟਿਆਂ ਵਿਚ ਜਿੰਨਾ ਟਾਈਮ ਤੁਸੀਂ ਚਾਹੋ ਉੰਨਾ ਸਮਾਂ ਮੋਦੀ ਜੀ ਦੇ ਕੰਨਾਂ ਤੱਕ ਅਪਣਾ ਦੁਖੜਾ ਜ਼ਰੂਰ ਭੇਜਣ ਤਾਂ ਜੋ ਉਹ ਮਜ਼ਦੂਰਾਂ ਵੱਲ ਧਿਆਨ ਦੇਣ ਸਕਣ। ਮੋਦੀ ਸਰਕਾਰ ਤੱਕ ਇਹ ਗੱਲ ਪਹੁੰਚਾ ਦਿਓ ਕਿ ਉਹ ਗਰੀਬਾਂ ਦੇ ਖਾਤੇ ਵਿਚ 10 ਹਜ਼ਾਰ ਰੁਪਏ ਪਾਉਣ ਤਾਂ ਜੋ ਗਰੀਬਾਂ ਦੀ ਰੋਟੀ ਪਕ ਸਕੇ। ਉਹਨਾਂ ਨੂੰ ਇਸ ਸਮੇਂ ਪੈਸੇ ਦੀ ਲੋੜ ਹੈ।
Social Media
ਉਹ ਮਜ਼ਦੂਰ ਜੋ ਇੰਨੀ ਗਰਮੀ ਵਿਚ ਅਪਣੇ ਘਰ ਪੈਦਲ ਹੀ ਜਾ ਰਹੇ ਹਨ ਉਹਨਾਂ ਲਈ ਮੋਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਬਿਨਾਂ ਕਰਾਏ ਤੋਂ ਘਰ ਪਹੁੰਚਾਇਆ ਜਾਵੇ। ਛੋਟੇ ਉਦਯੋਗ ਕਰਨ ਵਾਲਿਆਂ ਨੂੰ ਅੱਜ ਪੈਸੇ ਦੀ ਲੋੜ ਹੈ।
Labour
ਦੱਸ ਦਈਏ ਕਿ ਬੀਤੇ ਦਿਨ ਰਾਹੁਲ ਗਾਂਧੀ ਨੇ ਅਪਣੀ ਪ੍ਰੈੱਸ ਕਾਨਫਰੰਸ ਵਿਚ ਕੇਂਦਰ ਦੀ ਮੋਦੀ ਸਰਕਾਰ ਤੋਂ ਇਹ ਮੰਗ ਕੀਤੀ ਸੀ, ਜਿਸ ਨੂੰ ਹੁਣ ਕਾਂਗਰਸ ਇਕ ਮੁਹਿੰਮ ਵਜੋਂ ਅੱਗੇ ਵਧਾਉਣ ਜਾ ਰਹੀ ਐ ਪਰ ਦੇਖਣਾ ਹੋਵੇਗਾ ਕਿ ਇਸ ਦਾ ਮੋਦੀ ਸਰਕਾਰ 'ਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।