
ਸਰਹਿੰਦ ਦੇ ਪੁਰਾਣੇ ਫਲਾਈ ਓਵਰ ਰੋਡ ਉਤੇ ਵਾਪਰੇ ਇਕ ਦਰਦਨਾਕ ਸੜਕੀ ਹਾਦਸੇ ਵਿਚ ਤਿੰਨ ਨੌਜਵਾਨਾਂ
ਫ਼ਤਹਿਗੜ੍ਹ ਸਾਹਿਬ, 26 ਮਈ (ਸੁਰਜੀਤ ਸਿੰਘ ਸ਼ਾਹੀ): ਸਰਹਿੰਦ ਦੇ ਪੁਰਾਣੇ ਫਲਾਈ ਓਵਰ ਰੋਡ ਉਤੇ ਵਾਪਰੇ ਇਕ ਦਰਦਨਾਕ ਸੜਕੀ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੈ । ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਸਵਿਫ਼ਟ ਕਾਰ ਵਿਚ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਨੌਜਵਾਨ ਇਸ ਵਿਚ ਫਸ ਗਏ ਜਿਸ ਨੂੰ ਰਾਹਗੀਰਾਂ ਨੇ ਕੱਢ ਕੇ ਸਿਵਲ ਹਸਪਤਾਲ ਅਧਿਕਾਰਤਾ ਪਹੁੰਚਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਸਰਹੰਦ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕਾ ਦੀ ਪਛਾਣ ਸਰਹਿੰਦ ਦੇ ਉੱਜਵਲ ਸੂਦ (22), ਪਿੰਡ ਖਰੌੜੀ ਦੇ ਸੁਖਚੈਨ ਸਿੰਘ (20) ਅਤੇ ਪਿੰਡ ਨਲੀਨਾ ਕਲਾਂ ਦੇ ਅਮਿਤੋਜ ਸਿੰਘ (21) ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਸਰਹਿੰਦ ਦੇ ਪੁਰਾਣੇ ਫਲਾਈ ਓਵਰ ਰੋਡ ਉਤੇ ਵਾਪਰੇ ਹਾਦਸੇ ਦੌਰਾਨ ਇਕ ਕਾਰ ਅਤੇ ਤੇਲ ਟੈਂਕਰ ਦੀ ਸਿੱਧੀ ਟੱਕਰ ਹੋ ਗਈ ਅਤੇ ਇਸ ਦਰਦਨਾਕ ਹਾਦਸੇ ਵਿਚ ਵਿਚ ਤਿੰਨ ਕਾਰ ਸਵਾਰ ਨੌਜਵਾਨਾਂ ਦੀ ਮੌਕੇ ਉਤੇ ਮੌਤ ਹੋ ਗਈ।
File photo
ਇਹ ਹਾਦਸਾ ਐਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਤਿੰਨੋਂ ਨੌਜਵਾਨ ਕਾਰ ਵਿਚ ਫਸ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਕਾਰ ਦੀਆਂ ਤਾਕੀਆਂ ਤੋੜ ਕੇ ਬਾਹਰ ਕਢਿਆ ਅਤੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਪਹੁੰਚਾਇਆ ਗਿਆ। ਉਨ੍ਹਾਂ ਦਸਿਆ ਕਿ ਤੇਲ ਦਾ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।