
ਉਸ ਕੋਲੋਂ ਕੰਪਨੀ ਦਾ ਆਈ-ਕਾਰਡ ਅਤੇ ਮੀਟਰ ਰੀਡਿੰਗ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।
ਮੁਹਾਲੀ - ਪੰਜਾਬ ਦੇ ਮੋਗਾ 'ਚ ਰਿਸ਼ਵਤ ਲੈਂਦੇ ਹੋਏ ਕੈਮਰੇ 'ਚ ਫੜੇ ਗਏ ਮੀਟਰ ਰੀਡਰ 'ਤੇ ਕਾਰਵਾਈ ਕੀਤੀ ਗਈ ਹੈ। ਮੋਗਾ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸਰਕਾਰ ਦੇ ਹੁਕਮਾਂ 'ਤੇ ਆਊਟਸੋਰਸਿੰਗ ਕੰਪਨੀ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ। ਉਸ ਕੋਲੋਂ ਕੰਪਨੀ ਦਾ ਆਈ-ਕਾਰਡ ਅਤੇ ਮੀਟਰ ਰੀਡਿੰਗ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।
ਇਹ ਮਾਮਲਾ ਮੋਗਾ ਦੇ ਕਸਬਾ ਅਜੀਤਵਾਲ ਦੇ ਪਿੰਡ ਚੂਹੜਚੱਕ ਦਾ ਸਾਹਮਣੇ ਆਇਆ ਹੈ। ਮੀਟਰ ਰੀਡਰ ਬਲਵਿੰਦਰ ਸਿੰਘ ਨੇ ਇੱਕ ਘਰ ਦੇ ਮਾਲਕ ਨੂੰ ਦੱਸਿਆ ਕਿ ਉਸ ਦਾ ਮੀਟਰ ਖਰਾਬ ਹੈ। ਇਸ ਤੋਂ ਬਾਅਦ ਉਸ ਨੇ ਇਕ ਹਜ਼ਾਰ ਰੁਪਏ ਰਿਸ਼ਵਤ ਮੰਗੀ। ਲੋਕਾਂ ਨੇ ਇੱਕ ਦਿਨ ਬਾਅਦ ਉਸ ਨੂੰ ਬੁਲਾਇਆ। ਉਦੋਂ ਤੱਕ 500 ਰੁਪਏ ਦੇ 2 ਨੋਟਾਂ ਦੀ ਫੋਟੋਕਾਪੀ ਹੋ ਚੁੱਕੀ ਸੀ। ਜੋ ਅਗਲੇ ਦਿਨ ਬਲਵਿੰਦਰ ਨੂੰ ਦੇ ਦਿੱਤੀ ਗਈ। ਜਿਵੇਂ ਹੀ ਉਸ ਨੇ ਪੈਸੇ ਫੜੇ ਤਾਂ ਲੋਕਾਂ ਨੇ ਉਸ ਨੂੰ ਘੇਰ ਲਿਆ।
ਜਦੋਂ ਬਲਵਿੰਦਰ ਸਿੰਘ ਨੂੰ ਫੜਿਆ ਗਿਆ ਤਾਂ ਉਹ ਨੋਟ ਚੱਬਣ ਲੱਗਾ। ਇਹ ਦੇਖ ਕੇ ਲੋਕਾਂ ਨੇ ਉਸ ਦੇ ਮੂੰਹ 'ਚ ਹੱਥ ਪਾ ਕੇ ਪੈਸੇ ਕੱਢ ਲਏ। ਇਸ ਦੀ ਪੂਰੀ ਵੀਡੀਓ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜੋ ਕਿ ਸਰਕਾਰ ਅਤੇ ਕੰਪਨੀ ਤੱਕ ਵੀ ਪਹੁੰਚਾਈ ਗਈ। ਕੰਪਨੀ ਨੇ ਮੰਨਿਆ ਕਿ ਬਲਵਿੰਦਰ ਨੇ ਇੱਕ ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।