
ਉਹਨਾਂ ਕਿਹਾ ਕਿ ਇਥੇ ਪਹੁੰਚ ਕੇ ਸਿੱਖ ਸਭਿਆਚਾਰ 'ਚੋਂ ਸਖ਼ਤ ਮਿਹਨਤ, ਸਿਮਰਨ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਮਿਲਦਾ ਹੈ।
ਅੰਮ੍ਰਿਤਸਰ: ਭਾਰਤ ਵਿਚ ਫਿਨਲੈਂਡ ਦੇ ਰਾਜਦੂਤ ਸ੍ਰੀਮਤੀ ਰਿਤਵਾ ਕਉਕੂ ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਉਹਨਾਂ ਨੂੰ ਸੂਚਨਾ ਕੇਂਦਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਰਿਤਵਾ ਕਉਕੂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਸਕੂਨ ਮਿਲਿਆ ਹੈ ਅਤੇ ਸਿੱਖਾਂ ਵੱਲੋਂ ਕੀਤੀ ਜਾਂਦੀ ਲੰਗਰ ਸੇਵਾ ਤੋਂ ਉਹ ਬਹੁਤ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਇਥੇ ਪਹੁੰਚ ਕੇ ਸਿੱਖ ਸਭਿਆਚਾਰ 'ਚੋਂ ਸਖ਼ਤ ਮਿਹਨਤ, ਸਿਮਰਨ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਮਿਲਦਾ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਸਤਨਾਮ ਸਿੰਘ, ਸੂਚਨਾ ਅਧਿਕਾਰੀ ਸ. ਸਰਬਜੀਤ ਸਿੰਘ ਤੇ ਸ. ਰਣਧੀਰ ਸਿੰਘ ਹਾਜ਼ਰ ਸਨ।