ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚ ਗ਼ਰੀਬ ਵਿਦਿਆਰਥੀ ਸਾਈਕਲਾਂ ਨੂੰ ਤਰਸੇ
Published : May 27, 2022, 6:53 am IST
Updated : May 27, 2022, 6:53 am IST
SHARE ARTICLE
image
image

ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚ ਗ਼ਰੀਬ ਵਿਦਿਆਰਥੀ ਸਾਈਕਲਾਂ ਨੂੰ ਤਰਸੇ

 

ਵਿਦਿਆਰਥੀਆਂ ਦੀਆਂ ਲੋੜਾਂ ਨੂੰ  ਟਿੱਚ ਜਾਣਦੇ ਹਨ ਸਿਰਸਾ ਜ਼ਿਲ੍ਹੇ 'ਚ ਸਿਖਿਆ ਵਿਭਾਗ ਦੇ ਅਧਿਕਾਰੀ

ਸਿਰਸਾ, 26 ਮਈ (ਸੁਰਿੰਦਰ ਪਾਲ ਸਿੰਘ): ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਦੇ ਸਿਖਿਆ ਅਧਿਕਾਰੀ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਜਨ ਸਮਸਿਆਵਾਂ ਨੂੰ  ਟਿੱਚ ਜਾਣਦੇ ਹਨ | ਤਾਜ਼ਾ ਮਾਮਲੇ ਅਨੂੰਸਾਰ ਹਰਿਆਣਾ ਸਰਕਾਰ ਵਲੋਂ 2 ਕਿਲੋਮੀਟਰ ਦੂਰ ਸਰਕਾਰੀ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਅਨੁਸੂਚਿਤ ਜਾਤੀ ਵਰਗ ਦੇ 3540 ਵਿਦਿਆਰਥੀਆਂ ਨੂੰ  ਤਿੰਨ ਮਹੀਨੇ ਗੁਜ਼ਰ ਜਾਣ ਦੇ ਬਾਅਦ ਵੀ ਸਾਈਕਲਾਂ ਨਹੀਂ ਦਿਤੀਆਂ ਗਈਆਂ | ਮੇਰੀ ਸਾਈਕਲ ਮੇਰੀ ਪਸੰਦ ਯੋਜਨਾ ਤਹਿਤ ਵਿਦਿਆਰਥੀਆਂ ਨੂੰ  ਫਰਵਰੀ ਮਹੀਨੇ ਵਿੱਚ ਮੇਲਾ ਲਾ ਕੇ ਸਾਈਕਲਾਂ ਪਸੰਦ ਕਰਵਾਈਆਂ ਗਈਆਂ ਸੀ |
ਹੈਰਾਨੀ ਦੀ ਗੱਲ ਹੈ ਕਿ ਸਿਖਿਆ ਵਿਭਾਗ ਵਲੋ 87 ਲੱਖ 61 ਹਜਾਰ 350 ਰੁਪਏ ਦਾ ਬਜਟ ਵਿੱਤੀ ਸਾਲ ਦੇ ਅੰਤਮ ਹਫ਼ਤੇ ਵਿੱਚ 29 ਮਾਰਚ ਨੂੰ  ਜਾਰੀ ਕੀਤਾ ਗਿਆ ਅਤੇ 31 ਮਾਰਚ ਨੂੰ  ਦੇਰ ਰਾਤ ਤੱਕ 7 ਬਲਾਕਾਂ ਦੇ ਬਿਲ ਅਪਰੂਵਲ ਲਈ ਫਾਇਨੈਸ ਡਿਪਾਰਟਮੈਂਟ ਕੋਲ ਭੇਜੇ ਗਏ | ਜਿਨ੍ਹਾਂ ਵਿਚੋਂ ਕਰੀਬ 36 ਲੱਖ ਰੁਪਏ ਦੀ ਬਿਲ ਹੀ ਪਾਸ ਹੋਏ ਤੇ ਕਰੀਬ 51 ਲੱਖ ਰੁਪਏ ਦੇ ਬਿਲ ਪਾਸ ਨਾ ਹੋਣ ਕਾਰਨ ਬਜਟ ਖਰਚ ਨਹੀਂ ਹੋ ਪਾਇਆ ਅਤੇ ਲੈਪਸ ਹੋ ਕੇ ਵਾਪਸ ਟਰੈਜਰੀ ਵਿੱਚ ਚਲਾ ਗਿਆ |
ਪਰ ਇਹ ਪੁਛਣ ਵਾਲਾ ਕੋਈ ਨਹੀਂ ਕਿ ਸਿਖਿਆ ਵਿਭਾਗ ਦੇ ਕਿਨ੍ਹਾਂ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਹ ਬਜਟ ਖਰਚ ਨਹੀਂ ਹੋ ਪਾਇਆ?
ਦੂਜੀ ਗੱਲ ਸਰਕਾਰ ਨੇ 3 ਸਾਲਾਂ ਤੋਂ ਸਾਈਕਲਾ ਲਈ ਰਾਸ਼ੀ ਨਹੀਂ ਵਧਾਈ ਤੇ ਸਾਈਕਲਾਂ ਦਾ ਮੁੱਲ ਹੁਣ ਦੁਗਣਾ ਹੋ ਗਿਆ ਹੈ | ਸਿਰਸਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਤ ਕੁਮਾਰ ਨੇ ਤਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਸਾਈਕਲ ਯੋਜਨਾ ਤਹਿਤ ਵਿਭਾਗ ਵਲੋਂ ਜਾਰੀ ਬਜਟ ਵਿੱਚੋਂ 31 ਮਾਰਚ ਤਕ ਟਰੈਜਰੀ ਵਿਚੋਂ ਬਿਲ ਪਾਸ ਨਹੀਂ ਹੋਏ ਤੇ 51 ਲੱਖ ਦੀ ਰਾਸ਼ੀ ਟਰੈਜਰੀ ਵਿੱਚ ਹੀ ਵਾਪਸ ਜਮ੍ਹਾਂ ਹੋ ਗਈ ਤੇ ਹੁਣ ਸਿਖਿਆ ਵਿਭਾਗ ਵਲੋਂ ਦੁਬਾਰਾ ਬਜਟ ਦੀ ਮੰਗ ਕੀਤੀ ਗਈ ਹੈ | ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸਿਰਸਾ 'ਚ ਹੁਣ ਗਰੀਬ ਘਰਾਂ ਦੇ ਵਿਦਿਆਰਥੀਆਂ ਲਈ ਮੇਰੀ ਸਾਈਕਲ ਮੇਰੀ ਪਸੰਦ ਯੋਜਨਾ ਕੇਵਲ ਸੁਪਨਾ ਬਣ ਕੇ ਰਹਿ ਗਈ ਹੈ |

 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement