
ਹਰਦਿਤ ਸਿੰਘ ਗੋਬਿੰਦਪੁਰੀ, ਪੰਜਾਬੀ ਪ੍ਰਸਾਰ ਕਮੇਟੀ ਦੇ ਚੇਅਰਮੈਨ ਨਾਮਜ਼ਦ
ਨਵੀਂ ਦਿੱਲੀ, 26 ਮਈ (ਅਮਨਦੀਪ ਸਿੰਘ): ਪੰਜਾਬੀ ਅਕਾਦਮੀ ਦੇ ਸਾਬਕਾ ਮੈਂਬਰ ਸ.ਹਰਦਿਤ ਸਿੰਘ ਗੋਬਿੰਦਪੁਰੀ ਨੂੰ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ |
ਇਹ ਕਮੇਟੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਪੰਜਾਬੀ ਬੋਲੀ ਦੇ ਪ੍ਰਚਾਰ ਪਾਸਾਰ ਲਈ ਕਾਰਜ ਕਰਦੀ ਹੈ, ਪਰ ਪਿਛਲੇ ਕਈ ਸਾਲਾਂ ਤੋਂ ਇਹ ਕਮੇਟੀ ਸਿਫ਼ਰ ਹੋ ਕੇ ਰਹਿ ਗਈ ਹੈ ਤੇ ਇਸਦੇ ਬਣਨ ਵਾਲੇ ਚੇਅਰਮੈਨ ਪੰਜਾਬੀ ਦੇ ਨਾਮ 'ਤੇ ਆਪਣੀਆਂ ਚੌਧਰਾਂ ਚਲਾਉਣ ਤੱਕ ਸੀਮਤ ਹੋ ਕੇ ਰਹਿ ਜਾਂਦੇ ਰਹੇ ਹਨ |
ਦਿੱਲੀ ਕਮੇਟੀ ਦੇ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ.ਜਗਦੀਪ ਸਿੰਘ ਕਾਹਲੋਂ ਨੇ 23 ਮਈ ਨੂੰ ਚਿੱਠੀ ਨੰਬਰ 4235/10-2 ਰਾਹੀਂ ਤਿੰਨ ਮੈਂਬਰੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਬਣਾਈ ਹੈ ਜਿਸ ਵਿਚ ਹਰਦਿਤ ਸਿੰਘ ਗੋਬਿੰਦਪੁਰੀ ਨੂੰ ਚੇਅਰਮੈਨ, ਸ.ਰਾਜਿੰਦਰ ਸਿੰਘ ਵਿਰਾਸਤ ਨੂੰ ਕਨਵੀਨਰ ਅਤੇ ਸ.ਗੁਰਮੀਤ ਸਿੰਘ ਟਿੰਕੂ ਨੂੰ ਕੋ ਕਨਵੀਨਰ ਨਾਮਜ਼ਦ ਕੀਤਾ ਗਿਆ ਹੈ |
ਅੱਜ ਇਥੇ 'ਸਪੋਕਸਮੈਨ' ਵਲੋਂ ਇਹ ਪੁੱਛਣ 'ਤੇ ਕਿ ਕੀ ਪਿਛਲੀਆਂ ਕਮੇਟੀਆਂ ਵਾਂਗ ਇਹ ਕਮੇਟੀ ਵੀ ਸਿਫ਼ਰ ਹੋ ਕੇ ਰਹਿ ਜਾਵੇਗੀ, ਤਾਂ ਸ.ਹਰਦਿਤ ਸਿੰਘ ਗੋਬਿੰਦਪੁਰੀ ਨੇ ਕਿਹਾ, Tਨਹੀਂ | ਅਸੀਂ ਪੰਜਾਬੀ ਬੋਲੀ ਲਈ ਲੜਾਈ ਲੜਾਂਗੇ ਤੇ ਸਰਕਾਰ ਕੋਲ ਪੰਜਾਬੀ ਦੇ ਮਸਲੇ ਲੈ ਕੇ ਜਾਵਾਂਗੇ |''
ਇਸ ਮੌਕੇ ਸ.ਵਿਕਰਮ ਸਿੰਘ ਰੋਹਿਣੀ, ਸ.ਸੁਖਬੀਰ ਸਿੰਘ ਕਾਲਰਾ, ਸ.ਰਮਨਦੀਪ ਸਿੰਘ ਥਾਪਰ ਤੇ ਸ.ਓਾਕਾਰ ਸਿੰਘ ਰਾਜਾ ਹਾਜ਼ਰ ਸਨ |