
ਮਹਿਲਾਵਾਂ ਨੇ ਪੁਲਿਸ ਪਾਰਟੀ ਨਾਲ ਧੱਕਾਮੁੱਕੀ ਕੀਤੀ ਅਤੇ ਹੋਮਗਾਰਡ ਜਵਾਨ ਗੁਰਭੇਜ ਸਿੰਘ ਦੀ ਵਰਦੀ ਨੂੰ ਹੱਥ ਪਾਇਆ
ਪੱਟੀ: ਦਹੇਜ ਦੇ ਮਾਮਲੇ ’ਚ ਨਾਮਜ਼ਦ ਵਿਅਕਤੀ ਨੂੰ ਕਾਬੂ ਕਰਨ ਗਈ ਪੁਲਿਸ ਟੀਮ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮ ਤਹਿਤ 3 ਔਰਤਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਸੰਨ 2020 ਵਿਚ ਮੁਕੱਦਮਾ ਨੰਬਰ 199 ਦਾਜ ਐਕਟ ਅਧੀਨ ਦਰਜ ਕੀਤਾ ਗਿਆ ਸੀ। ਇਸ ਦਾ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਫਰਾਰ ਚਲ ਰਿਹਾ ਹੈ, ਇਸ ਸਬੰਧੀ ਬੀਤੇ ਦਿਨ ਥਾਣਾ ਸਦਰ ਪੱਟੀ ਦੀ ਪੁਲਿਸ ਥਾਣਾ ਹਰੀਕੇ ਦੀ ਪੁਲਿਸ ਨੂੰ ਨਾਲ ਲੈ ਕੇ ਥਾਣਾ ਹਰੀਕੇ ਦੇ ਪਿੰਡ ਬੂਹ ਹਵੇਲੀਆਂ ਵਿਚ ਪਹੁੰਚੀ।
ਇਹ ਵੀ ਪੜ੍ਹੋ: ਮੈਂ ਹੁਣ ਪਟਰੌਲ -ਡੀਜ਼ਲ ਨਾਲ ਚਲਣ ਵਾਲੀਆਂ ਕਾਰਾਂ ਵਿਚ ਨਹੀਂ ਬੈਠਾਂਗਾ: ਕੇਂਦਰੀ ਮੰਤਰੀ ਨਿਤਿਨ ਗਡਕਰੀ
ਜਦ ਪੁਲਿਸ ਮਨਪ੍ਰੀਤ ਸਿੰਘ ਦੇ ਘਰ ਗਈ ਤਾਂ ਘਰ ਵਿਚ ਮੌਜੂਦ ਔਰਤਾਂ ਨੇ ਪੁਲਿਸ ਨੂੰ ਘਰ ਦੀ ਤਲਾਸ਼ੀ ਲੈਣ ਅਤੇ ਘਰ ਵਿਚ ਦਾਖ਼ਲ ਨਹੀਂ ਹੋਣ ਦਿਤਾ। ਜਦ ਪੁਲਿਸ ਘਰ ਦੀ ਤਲਾਸ਼ੀ ਲੈਣ ਲਈ ਅੱਗੇ ਵਧੀ ਤਾਂ ਉਕਤ ਮਹਿਲਾਵਾਂ ਨੇ ਪੁਲਿਸ ਪਾਰਟੀ ਨਾਲ ਧੱਕਾਮੁੱਕੀ ਸ਼ੁਰੂ ਕਰ ਦਿਤੀ ਅਤੇ ਹੋਮਗਾਰਡ ਜਵਾਨ ਗੁਰਭੇਜ ਸਿੰਘ ਦੀ ਵਰਦੀ ਨੂੰ ਹੱਥ ਪਾਇਆ।
ਇਹ ਵੀ ਪੜ੍ਹੋ: ਕੈਮਰੂਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 19 ਯਾਤਰੀਆਂ ਦੀ ਮੌਤ
ਇਸ ਦੌਰਾਨ ਉਸ ਦੀ ਵਰਦੀ ਦੇ ਬਟਨ ਤੋੜ ਦਿਤੇ ਅਤੇ ਥਾਣਾ ਹਰੀਕੇ ਦੀ ਐਸ.ਐਚ.ਓ. ਮੈਡਮ ਸੁਨੀਤਾ ਰਾਣੀ ਦੀ ਵਰਦੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵੀ ਕੀਤੀ।ਇਸ ਸਬੰਧੀ ਥਾਣਾ ਹਰੀਕੇ ਦੇ ਐਸ.ਐਚ.ਓ. ਸੁਨੀਤਾ ਰਾਣੀ ਨੇ ਦਸਿਆ ਕਿ ਪੁਲਿਸ ਵਲੋਂ ਇਸ ਸਬੰਧੀ 3 ਮਹਿਲਾਵਾਂ ਗੁਰਮੀਤ ਕੌਰ, ਕੁਲਬੀਰ ਕੌਰ ਅਤੇ ਸਮਾਇਲਪ੍ਰੀਤ ਕੌਰ ਵਿਰੁਧ ਮਾਮਲਾ ਦਰਜ ਕਰ ਉਕਤ ਮਹਿਲਾਵਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।