ਕਿਸਾਨ ਮਜ਼ਦੂਰ ਜਥੇਬੰਦੀ ਦੀਆਂ ਸੈਂਕੜੇ ਔਰਤਾਂ ਨੇ ਮਹਿਲਾ ਪਹਿਲਵਾਨਾਂ ਦੇ ਮੋਰਚੇ ਨੂੰ ਦਿੱਤੀ ਹਮਾਇਤ  
Published : May 27, 2023, 9:08 pm IST
Updated : May 27, 2023, 9:08 pm IST
SHARE ARTICLE
Hundreds of women from Kisan Mazdoor organization supported the front of women wrestlers
Hundreds of women from Kisan Mazdoor organization supported the front of women wrestlers

29 ਮਈ ਤੋਂ ਪਾਣੀਆਂ ਦੇ ਮੋਰਚੇ ਹੋਣਗੇ ਸ਼ੁਰੂ, ਆਬਾਦਕਾਰਾਂ ਦਾ ਉਜਾੜਾ ਬੰਦ ਕਰੇ ਸਰਕਾਰ 

ਚੰਡੀਗੜ੍ਹ -  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸੈਂਕੜੇ ਔਰਤਾਂ ਦਾ ਕਾਫ਼ਲਾ ਦਿੱਲੀ ਦੇ ਜੰਤਰ ਮੰਤਰ 'ਤੇ ਚੱਲ ਰਹੇ ਮਹਿਲਾ ਪਹਿਲਵਾਨਾਂ ਦੇ ਮੋਰਚੇ ਦੀ ਹਮਾਇਤ ਲਈ ਬਿਆਸ ਪੁਲ ਤੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ਰਵਾਨਾ ਹੋਇਆ। ਉਹਨਾਂ ਕਿਹਾ ਕਿ ਜਥੇਬੰਦੀ ਪਹਿਲਵਾਨਾਂ ਦੁਆਰਾ 28 ਮਈ ਨੂੰ ਸੰਸਦ ਵੱਲ ਸ਼ਾਂਤਮਈ ਮਾਰਚ ਕਰਨ ਦੇ ਸੱਦੇ ਦਾ ਪੂਰਨ ਸਮਰਥਨ ਕਰਦੀ ਹੈ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਧੀਆਂ ਅੱਜ ਜਿਨਸੀ ਸੋਸ਼ਣ ਦਾ ਇਨਸਾਫ਼ ਮੰਗਦੇ ਹੋਏ ਦਿਨ ਰਾਤ ਸੜਕ ਤੇ ਸੌਂ ਰਹੀਆਂ ਹਨ

ਜਦਕਿ ਦੂਜੇ ਪਾਸੇ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਣ ਵਾਲੇ ਦੇਸ਼ ਦੇ ਸਿਆਸਤਦਾਨਾਂ ਵੱਲੋਂ ਨਵੀਂ ਸੰਸਦ ਦੀ ਇਮਾਰਤ ਬਣਾਉਣ ਵਰਗੇ ਬੇਲੋੜੇ ਕੰਮ ਕੀਤੇ ਜਾ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਤੁਰੰਤ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਕਾਰਵਾਈ ਕਰਦੇ ਹੋਏ ਉਸ ਨੂੰ ਸੰਸਦ ਤੋਂ ਬਰਖ਼ਾਸਤ ਕਰਕੇ ਜੇਲ੍ਹ ਵਿਚ ਬੰਦ ਕਰੇ, ਦੇਸ਼ ਦੀਆਂ ਸਭ ਕਿਸਾਨ ਮਜ਼ਦੂਰ ਜਥੇਬੰਦੀਆਂ ਪਹਿਲਵਾਨਾਂ ਦੇ ਨਾਲ ਖੜੀਆਂ ਹਨ। ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਅਤੇ ਸੂਬਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਜਥੇਬੰਦੀ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਸੱਦ ਕੇ 29,30,31 ਮਈ ਨੂੰ ਬੀ.ਕੇ.ਯੂ ਏਕਤਾ ਆਜ਼ਾਦ ਨਾਲ ਤਾਲਮੇਲਵੇ ਰੂਪ ਵਿੱਚ ਪਾਣੀਆਂ ਨੂੰ ਲੈ ਕੇ 10 ਜਗ੍ਹਾ ਤੇ ਲੱਗਣ ਵਾਲੇ ਮੋਰਚਿਆਂ ਦੀਆਂ ਤਿਆਰੀਆਂ ਦੇ ਜਾਇਜ਼ੇ ਲੈ ਲਏ ਗਏ ਹਨ ।

ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਸੂਬਾ ਸਰਕਾਰ ਪੰਚਾਇਤੀ ਜ਼ਮੀਨਾਂ ਛੁਡਵਾਉਣ ਦੀ ਆੜ ਹੇਠ ਕਿਸਾਨਾਂ ਤੇ ਮਜਦੂਰਾਂ ਦੁਆਰਾ ਖੂਨ ਪਸੀਨਾ ਡੋਲ੍ਹ ਕੇ ਸਰਕਾਰਾਂ ਦੇ ਸੱਦੇ ਤੇ ਆਬਾਦ ਕੀਤੀਆਂ ਜਮੀਨਾਂ ਖੋਹਣ ਵਾਲਾ ਘਿਨੌਣਾ ਕਰਮ ਕਰਕੇ ਬੇਲੋੜੇ ਵਿਵਾਦ ਨੂੰ ਹਵਾ ਨਾ ਦੇਵੇ ਤਾਂ ਬੇਹਤਰ ਹੋਵੇਗਾ, ਉਹਨਾਂ ਕਿਹਾ ਕਿ ਜਥੇਬੰਦੀ ਪੰਚਾਇਤੀ ਜ਼ਮੀਨ ਦੱਬਣ ਵਾਲਿਆਂ ਦੇ ਹੱਕ ਵਿਚ ਨਹੀਂ, ਪਰ ਲੋਕ ਦੁਆਰਾ ਆਬਾਦ ਕੀਤੀਆਂ ਜੁਮਲਾ ਮੁਸਤਰਕਾ ਜਮੀਨਾਂ ਨੂੰ ਸਰਕਾਰ ਵਲੋਂ ਪੰਚਾਇਤੀ ਬਣਾ ਕੇ ਖੋਹਣ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।

ਉਹਨਾਂ ਸਰਕਾਰ ਵੱਲੋਂ ਸਮਾਜਿਕ ਕਾਰਕੁਨ ਅਤੇ ਲੋਕ ਪੱਖ 'ਚ ਲਿਖਣ ਵਾਲੀ ਡਾ. ਨਵਸ਼ਰਨ ਕੌਰ ਦੇ ਖਿਲਾਫ਼ ਸਰਕਾਰਾਂ ਵੱਲੋਂ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਸਰਕਾਰਾਂ ਅਜਿਹੇ ਬੁਧੀਜੀਵੀ ਵਰਗ ਨੂੰ ਤੰਗ ਕਰਨਾ ਬੰਦ ਕਰੇ। ਇਸ ਮੌਕੇ ਕੰਧਾਰ ਸਿੰਘ ਭੋਏਵਾਲ, ਦਿਆਲ ਸਿੰਘ ਮੀਆਂਵਿੰਡ, ਬਲਵਿੰਦਰ ਸਿੰਘ ਚੋਹਲਾ, ਬੀਬੀ ਰਣਜੀਤ ਕੌਰ ਕੱਲ੍ਹਾ, ਬੀਬੀ ਰੁਪਿੰਦਰ ਕੌਰ ਅਬਦਾਲ, ਬਿਨੀ ਕੰਵਲਜੀਤ ਕੌਰ ਵਡਾਲਾ, ਬੀਬੀ ਦਵਿੰਦਰ ਕੌਰ ਪੰਧੇਰ, ਬੀਬੀ ਪਰਮਿੰਦਰ ਕੌਰ, ਬੀਬੀ ਰਤਨ ਕੌਰ, ਬੀਬੀ ਵੀਰ ਕੌਰ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement