ਮਨੁੱਖੀ ਤਸਕਰੀ ਅਤੇ ਜਾਅਲੀ ਏਜੰਟਾਂ ਵਿਰੁਧ ਕਾਰਵਾਈ ਲਈ ਪੰਜਾਬ ਸਰਕਾਰ ਨੇ ਬਣਾਈ SIT

By : KOMALJEET

Published : May 27, 2023, 6:37 pm IST
Updated : May 27, 2023, 6:37 pm IST
SHARE ARTICLE
Representational Image
Representational Image

DIG ਕੌਸਤੁਭ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਨੋਡਲ ਅਫ਼ਸਰ

IPS ਰਣਧੀਰ ਸਿੰਘ ਦੀ ਅਗਵਾਈ ਵਾਲੀ ਟੀਮ ਕਰੇਗੀ ਮਾਮਲਿਆਂ ਦੀ ਜਾਂਚ 

ਵਿਦੇਸ਼ਾਂ 'ਚ ਫਸੀਆਂ ਕੁੜੀਆਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ 
+971556129811,+96894055561,+919910061111 ਅਤੇ +97110008371

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਮਨੁੱਖੀ ਤਸਕਰੀ ਅਤੇ ਜਾਅਲੀ ਏਜੰਟਾਂ ਖ਼ਿਲਾਫ਼ ਕਾਰਵਾਈ ਲਈ ਐਸ.ਆਈ.ਟੀ. ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਤਿੰਨ ਦੇਸ਼ਾਂ ਵਿਚ ਫਸੀਆਂ ਔਰਤਾ ਦੀ ਸਹਾਇਤਾ ਲਈ ਚਾਰ ਹੈਲਪ ਲਾਈਨ ਨੰਬਰ ਜਾਰੀ ਕੀਤੇ ਹਨ।

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐਸ.ਆਈ.ਟੀ. ਕਾਇਮ ਕਰਨ ਵਿਚ ਦਿਖਾਈ ਤੇਜ਼ੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦਾ ਧਨਵਾਦ ਕੀਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋਂ ਮੱਧ ਪੂਰਬ ਦੇ ਦੇਸ਼ਾਂ ਵਿਚ ਯਾਤਰਾ/ਰੁਜ਼ਗਾਰ ਵੀਜ਼ੇ ਹੇਠ ਔਰਤਾਂ ਨੂੰ ਭੇਜਿਆ ਜਾ ਰਿਹਾ ਹੈ, ਜਿਥੇ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ, ਇਸ ਕਾਰਵਾਈ ਨਾਲ ਅਜਿਹੇ ਅਪਰਾਧਾਂ ਨੂੰ ਰੋਕਣ ਵਿਚ ਮਦਦ ਮਿਲੇਗੀ।

ਇਸ ਐਸ.ਆਈ.ਟੀ. ਦਾ ਗਠਨ ਵਿਕਰਮਜੀਤ ਸਿੰਘ ਸਾਹਨੀ ਵਲੋਂ ਹਾਲ ਵਿਚ ਹੀ ਸ਼ੁਰੂ ਕੀਤੇ ਗਏ ਮਿਸ਼ਨ ਹੋਪ ਤਹਿਤ ਹੀ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਓਮਾਨ ਵਿਚ ਫਸੀਆਂ ਕੁੜੀਆਂ ਨੂੰ ਛੁਡਾਉਣ ਲਈ ਕੀਤੀ ਗਈ ਸੀ ਅਤੇ ਇਸ ਹੇਠ ਹੀ ਸਾਂਸਦ ਸਾਹਨੀ ਦੇ ਯਤਨਾਂ ਸਦਕਾ ਓਮਾਨ ਤੋਂ ਕਈ ਲੜਕੀਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ:  ਪ੍ਰੇਮਿਕਾ ਨਾਲ ਝਗੜਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਕੈਦ 

ਇਸ ਐਸ.ਆਈ.ਟੀ. ਵਿਚ ਕੌਸਤੁਭ ਸ਼ਰਮਾ ਡੀ.ਆਈ.ਜੀ. ਲੁਧਿਆਣਾ ਰੇਂਜ ਕੋਲ ਪੰਜਾਬ ਵਿਚ ਮਾਨਵ ਤਸਕਰੀ ਦੇ ਕੇਸਾਂ ਦੀ ਬਿਨਾ ਕਿਸੇ ਪਰੇਸ਼ਾਨੀ ਤੋਂ ਐਫ਼.ਆਈ.ਆਰ. ਦਰਜ ਕਰਵਾਈ ਜਾ ਸਕੇਗੀ, ਜੋ ਇਸ ਦੇ ਨਿਡਲ ਅਧਿਕਾਰੀ ਹਨ। ਜਦਕਿ ਰਣਧੀਰ ਸਿੰਘ ਆਈ ਪੀ ਐਸ ਦੀ ਅਗਵਾਈ ਹੇਠ ਇਕ ਵਿਸ਼ੇਸ਼ ਦਲ ਇੰਨਾਂ ਸਾਰੇ ਮਾਮਲਿਆਂ ਦੀ ਜਾਂਚ ਕਰੇਗਾ।


ਸਾਂਸਦ ਵਿਕਰਮਜੀਤ ਸਿੰਘ ਸਾਹਨੀ ਜਿਹੜੇ ਵਰਲਡ ਪੰਜਾਬੀ ਆਰਡੇਨਾਈਹੇਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਉਨ੍ਹਾਂ ਦਾ ਪਾਰਲੀਮੈਂਟਰੀ ਦਫ਼ਤਰ ਅਤੇ ਡਬਲਿਯੂ ਪੀ ਓ , ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਥਾਣਿਆਂ ਵਿਚ ਐਫ਼.ਆਈ.ਆਰ ਦਰਜ ਕਰਨ ਅਤੇ ਮੱਧ ਪੂਰਬ ਦੇ ਦੇਸ਼ਾਂ ਵਿਚ ਫਸੀਆਂ ਕੁੜੀਆ ਨੂੰ ਬਚਾਉਣ ਲਈ ਸਾਰੇ ਪੀੜਤ ਪ੍ਰਵਾਰਾਂ ਦੀਮਦਦ ਕਰ ਰਹੇ ਹਨ। ਉਨ੍ਹਾਂ  ਨੇ ਅਬੂ ਧਾਬੀ, ਓਮਾਨ ਅਤੇ ਭਾਰਤ ਵਿਚ ਚਾਰ ਹਾਟ ਲਾਈਨਾਂ ਵੀ ਸ਼ੁਰੂ ਕੀਤੀਆ ਹਨ।
ਇਹ ਹਨ- ਸੁਰਜੀਤ ਸਿੰਘ ਪ੍ਰਧਾਨ , ਡਬਲਯੂ ਪੀ ਓ, ਅਬੂ ਧਾਬੀ +971556129811, ਕਮਲਜੀਤ ਸਿੰਘ ਮਠਾਰੂ, ਪ੍ਰਧਾਨ ਡਬਲਯੂ ਪੀ ਓ, ਓਮਾਨ- +96894055561, ਰਮਨੀਤ ਕੌਰ ਭਸੀਨ, ਸ੍ਰ ਸਾਹਨੀ ਦਾ ਪਾਰਲੀਮੈਂਟਰੀ ਦਫ਼ਤਰ- +919910061111 ਅਤੇ ਗੁਰਬੀਰ ਸਿੰਘ ਡਬਲਯੂ ਪੀ ਓ ਚੰਡੀਗੜ -+97110008371। ਵਿਦੇਸ਼ਾਂ 'ਚ ਫਸੀਆਂ ਹੋਈਆਂ ਕੁੜੀਆਂ ਤੇ ਉਨ੍ਹਾਂ ਦੇ ਪਰਵਾਰ ਕਿਸੇ ਵੀ ਤਰਾਂ ਦੀ ਸਹਾਇਤਾ ਲਈ ਉਪਰੋਕਤ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।

ਸਾਂਸਦ ਸਾਹਨੀ ਨੇ ਵਾਪਸ ਆਉਣ ਵਾਲੀਆਂ ਸਾਰੀਆਂ ਕੁੜੀਆਂ ਅਤੇ ਮੱਧ ਪੂਰਬ ਦੇ ਦੇਸ਼ਾਂ ਵਿਚ ਫਸੇ ਪਰਵਾਸੀਆਂ ਦੇ ਪ੍ਰਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਸਬੰਧਤ ਥਾਣਿਆਂ ਵਿਚ ਕੇਸ ਦਰਜ ਕਰਾਉਣ ਤਾਂ ਜੋ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਵਿਕਰਮਜੀਤ ਸਿੰਘ ਸਾਹਨੀ ਨੇ ਮਧ ਪੂਰਬ ਦੇ ਦੇਸ਼ਾਂ ਵਿਚ ਫਸੀਆਂ ਕੁੜੀਆ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਦੋ ਉਹ ਵਾਪਸ ਆਉਣਗੀਆ ਤਾਂ  ਇੰਨਾਂ ਕੁੜੀਆਂ ਨੂੰ ਮੁਫ਼ਤ ਕਿਤਾਮੁਖੀ ਸਿਖਿਆ ਦੇ ਕੇ ਉਨ੍ਹਾਂ ਨੂੰ ਪੰਜਾਬ ਵਿਚ ਪੱਕਾ ਸਨਮਾਨ ਯੋਗ ਰੁਜ਼ਗਾਰ ਦਿਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement