
ਮਹਿਲਾ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਆਪਣੇ ਪਤੀ ਧਰਮਿੰਦਰ ਸਿੰਘ ਨਾਲ ਘਰੇਲੂ ਝਗੜਾ ਸੀ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਇੱਕ ਮਹਿਲਾ ਵੱਲੋਂ ਆਪਣੇ ਪਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧ ਵਿਚ ਪੁਲਿਸ ਵੱਲੋਂ ਔਰਤ ਅਤੇ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਧਰਮਿੰਦਰ ਸਿੰਘ ਨਾਂਅ ਦੇ ਵਿਅਕਤੀ ਤੇ ਗੋਲੀ ਚੱਲਣ ਦਾ ਮਾਮਲਾ ਸਾਮਣੇ ਆਇਆ ਸੀ ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗੀ ਜਿਸ ਦੌਰਾਨ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਜਿਹਨਾਂ ਦੀ ਪਹਿਚਾਣ ਕੈਪਟਨ ਉਰਫਡ ਸਾਜਨ ਅਤੇ ਸਿਮਰਜੀਤ ਸਿੰਘ ਉਰ਼ਫ ਰਿੰਕਾ ਨੂੰ ਕਾਬੂ ਕਰਕੇ ਇਹਨਾ ਪਾਸੋਂ ਵਾਰਦਾਤ ਸਮੇਂ ਵਰਤਿਆਂ ਪਿਸਟਲ .32 ਬੋਰ ਸਮੇਤ 04 ਜਿੰਦਾ ਕਾਰਤੂਸ, ਮੋਟਰਸਾਈਕਲ ਪਲਸਰ ਅਤੇ ਐਕਟਿਵਾ ਸਕੂਟੀ ਬ੍ਰਾਮਦ ਕੀਤੀ ਗਈ ਗ੍ਰਿਫ਼ਤਾਰ ਦੋਸ਼ੀਆਂ ਨੂੰ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਨੇ ਦੱਸਿਆ ਕਿ ਇਸ ਵਾਰਦਾਤ ਦੀ ਮਾਸਟਰਮਾਈਂਡ ਅਰਵਿੰਦਰ ਕੌਰ (ਧਰਮਿੰਦਰ ਸਿੰਘ ਦੀ ਪਤਨੀ) ਹੀ ਹੈ। ਜਿਸ 'ਤੇ ਅਰਵਿੰਦਰ ਕੌਰ ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਹਿਲਾ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਆਪਣੇ ਪਤੀ ਧਰਮਿੰਦਰ ਸਿੰਘ ਨਾਲ ਘਰੇਲੂ ਝਗੜਾ ਸੀ ਤੇ ਅਰਵਿੰਦਰ ਕੋਰ, ਆਪਣੇ ਪਤੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਇਸੇ ਰੰਜਿਸ਼ ਵਿਚ ਹੀ ਅਰਵਿੰਦਰ ਕੌਰ ਨੇ ਆਪਣੇ ਵਾਕਬਕਾਰ ਕੈਪਟਨ ਸਿੰਘ ਉਰਫ ਸਾਜਨ ਤੇ ਇਸ ਦੇ ਦੋਸਤ ਸਿਮਰਜੀਤ ਸਿੰਘ ਉਰਫ ਰਿੰਕਾ ਨੂੰ ਪੈਸਿਆ ਦਾ ਲਾਲਚ ਦੇ ਕੇ ਆਪਣੇ ਪਤੀ ਨੂੰ ਜਾਨੋਂ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ
ਅਰਵਿੰਦਰ ਕੌਰ ਦੇ ਕਹਿਣ ਤੇ ਪਲਾਨ ਤਹਿਤ ਕੈਪਟਨ ਸਿੰਘ ਉਰਫ ਸਾਜਨ ਅਤੇ ਸਿਮਰਜੀਤ ਸਿੰਘ ਉਰਫ ਰਿੰਕਾ ਨੇ ਧਰਮਿੰਦਰ ਸਿੰਘ ਤੇ ਅਰਵਿੰਦਰ ਕੌਰ ਦਾ ਪਿੱਛਾ ਕਰਕੇ ਡਾਈਮੰਡ ਐਵੀਨਿਊ ਕਲੋਨੀ ਦੇ ਸੁੰਨ-ਸਾਨ ਮੋੜ ਤੇ ਧਰਮਿੰਦਰ ਸਿੰਘ ਨੂੰ ਜਾਨੋ ਮਾਰ ਦੇਣ ਦੀ ਨੀਯਤ ਨਾਲ ਗੋਲੀ ਮਾਰੀ ਸੀ ਜੋ ਧਰਮਿੰਦਰ ਸਿੰਘ ਇਸ ਵਕਤ ਇੱਕ ਪ੍ਰਾਈਵੇਟ ਹਸਪਤਾਲ, ਅੰਮ੍ਰਿਤਸਰ ਵਿੱਚ ਜੇਰ ਇਲਾਜ ਹੈ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।