ਸਹੇਲੀ ਦੀ ਮੌਤ ਤੋਂ ਬਾਅਦ ਟੈਨਸ਼ਨ 'ਚ ਰਹਿੰਦੀ ਸੀ ਨਰਸਿੰਗ ਸਟੂਡੈਂਟ
Bathinda News : ਬਠਿੰਡਾ ਵਿਖੇ ਇੱਕ ਨਿੱਜੀ ਹਸਪਤਾਲ ਦੀ ਨਰਸਿੰਗ ਸਟੂਡੈਂਟ ਨੇ ਫਾਹਾ ਲਗਾ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਦਿੰਦੇ ਨਿੱਜੀ ਹਸਪਤਾਲ ਦੇ ਡਾਕਟਰ ਮੀਨਾਕਸ਼ੀ ਸ਼ਰਮਾ ਨੇ ਕਿਹਾ ਨਰਸਿੰਗ ਸਟੂਡੈਂਟ ਦੀ ਉਮਰ 21 ਤੋਂ 22 ਸਾਲ ਸੀ।
ਉਨ੍ਹਾਂ ਦੱਸਿਆ ਕਿ ਨਰਸਿੰਗ ਸਟੂਡੈਂਟ ਸਾਡੇ ਕੋਲ ਕੰਮ ਕਰਦੀ ਸੀ। ਅੱਜ ਸਵੇਰੇ ਜਦੋਂ ਉਸਦੇ ਨਾਲ ਦੇ ਸਾਥੀ ਆਏ ਤਾਂ ਕਮਰਾ ਖੋਲਿਆ ਤਾਂ ਦੇਖਿਆ ਲੜਕੀ ਮ੍ਰਿਤਕ ਹਾਲਾਤ 'ਚ ਮਿਲੀ। ਡਾਕਟਰ ਨੇ ਦੱਸਿਆ ਕਿ ਨਰਸ ਸਾਡੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਪਰਿਵਾਰਿਕ ਮੈਂਬਰ ਤੌਰ 'ਤੇ ਵਿਚਰਦੀ ਸੀ।
ਮ੍ਰਿਤਕ ਲੜਕੀ ਦੇ ਭਰਾ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਜਿੱਥੋਂ ਤੱਕ ਸਾਨੂੰ ਲੱਗਦਾ ਕਿ ਕੁੱਝ ਸਮਾਂ ਪਹਿਲਾਂ ਇਸਦੀ ਸਹੇਲੀ ਨੇ ਸੁਸਾਇਡ ਕਰ ਲਿਆ ਸੀ। ਜਿਸ ਕਰਕੇ ਉਹ ਟੈਨਸ਼ਨ 'ਚ ਰਹਿੰਦੀ ਸੀ ਅਤੇ ਮੰਮੀ ਨੂੰ ਕਹਿੰਦੀ ਸੀ ਕਿ ਮੈਂ ਵੀ ਇੰਝ ਹੀ ਕਰੂਗੀ।
ਹਾਲਾਂਕਿ ਮੇਰੇ ਡੈਡੀ ਨੇ ਮਨ੍ਹਾ ਕੀਤਾ ਸੀ , ਜੋ ਤੁਹਾਨੂੰ ਚਾਹੀਦਾ ਸਬ ਕੁੱਝ ਮਿਲੇਗਾ ਪਰ ਇਹ ਨਾ ਕਰਿਓ। ਇਸ ਮੌਕੇ 'ਤੇ ਪੁੱਜੇ ਥਾਣਾ ਕੋਤਵਾਲੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
                    
                