ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਨਵਜੰਮਾ ਬੱਚਾ ਛੱਡ ਕੇ ਫ਼ਰਾਰ ਹੋਈ ਮਹਿਲਾ ,ਇਲਾਜ ਲਈ ਨਹੀਂ ਸਨ ਪੈਸੇ ,ਬੱਚੇ ਦੀ ਹੋਈ ਮੌਤ
Published : May 27, 2024, 10:01 pm IST
Updated : May 27, 2024, 10:01 pm IST
SHARE ARTICLE
Rajindra Hospital
Rajindra Hospital

ਔਰਤ ਖਿਲਾਫ FIR ਦਰਜ , 22 ਮਈ ਨੂੰ ਹਸਪਤਾਲ 'ਚ ਦਾਖਲ ਹੋਈ ਸੀ ਮਹਿਲਾ

Patiala News : ਲੁਧਿਆਣਾ ਤੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਇੱਕ ਗਰਭਵਤੀ ਔਰਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਜਦੋਂ ਡਾਕਟਰਾਂ ਨੇ ਦੱਸਿਆ ਕਿ ਬੱਚਾ ਬਿਮਾਰ ਹੈ ਤਾਂ ਔਰਤ ਨੇ ਕਿਹਾ ਕਿ ਉਸ ਕੋਲ ਇਲਾਜ ਲਈ ਪੈਸੇ ਨਹੀਂ ਹਨ ਅਤੇ ਛੁੱਟੀ ਦੇ ਕੇ ਬੱਚੇ ਨੂੰ ਸੌਂਪਣ ਲਈ ਕਿਹਾ ਪਰ ਹਸਪਤਾਲ ਪ੍ਰਬੰਧਕਾਂ ਨੇ ਬੱਚਾ ਬਿਮਾਰ ਹੋਣ ਕਾਰਨ ਛੁੱਟੀ ਨਹੀਂ ਦਿੱਤੀ।

 ਜਿਸ ਤੋਂ ਬਾਅਦ ਉਕਤ ਮਹਿਲਾ ਆਪਣੇ ਬੱਚੇ ਨੂੰ ਹਸਪਤਾਲ 'ਚ ਹੀ ਛੱਡ ਕੇ ਚਲੀ ਗਈ ਕਿਉਂਕਿ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। ਔਰਤ ਦੇ ਲਾਪਤਾ ਹੁੰਦੇ ਹੀ ਡਾਕਟਰਾਂ ਨੇ ਆਪਣੇ ਪੱਧਰ 'ਤੇ ਇਲਾਜ ਸ਼ੁਰੂ ਕਰ ਦਿੱਤਾ ਪਰ ਜਨਮ ਦੇ ਦੂਜੇ ਦਿਨ 25 ਮਈ ਨੂੰ ਦੁਪਹਿਰ 3 ਵਜੇ ਬੱਚੇ ਦੀ ਮੌਤ ਹੋ ਗਈ। ਜਿਵੇਂ ਹੀ ਪੁਲਿਸ ਨੂੰ ਨਵਜੰਮੇ ਬੱਚੇ ਦੀ ਮੌਤ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਸ਼੍ਰਿਤੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ। ਇਹ ਔਰਤ ਮਨੀ ਰੋਡ ਲੁਧਿਆਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

22 ਮਈ ਨੂੰ ਹਸਪਤਾਲ 'ਚ ਦਾਖਲ ਹੋਈ ਸੀ ਮਹਿਲਾ 

ਪੁਲਿਸ ਨੇ ਇਹ ਐਫਆਈਆਰ ਰਾਜਿੰਦਰਾ ਹਸਪਤਾਲ ਦੇ ਜੂਨੀਅਰ ਡਾਕਟਰ ਮਿਸਲ ਅਲੀ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤੀ ਹੈ। ਡਾਕਟਰ ਮੁਤਾਬਕ ਆਰੋਪ ਮਹਿਲਾ 22 ਮਈ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਹੋਈ ਸੀ, ਜਿਸ ਨੇ 23 ਮਈ ਨੂੰ ਸਵੇਰੇ ਪੰਜ ਵਜੇ ਇਕ ਬੇਟੇ ਨੂੰ ਜਨਮ ਦਿੱਤਾ ਸੀ। ਬੇਟੇ ਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਔਰਤ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦੀ ਅਤੇ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਅਤੇ ਨਾ ਹੀ ਉਸ ਕੋਲ ਪੈਸੇ ਹਨ।

ਜਦੋਂ ਸਵੇਰੇ ਦਸ ਵਜੇ ਔਰਤ ਨੂੰ ਉਸ ਦਾ ਬੱਚਾ ਨਾ ਦਿੱਤਾ ਗਿਆ ਤਾਂ ਉਹ ਹਸਪਤਾਲ ਤੋਂ ਚਲੀ ਗਈ। ਸਟਾਫ ਨੇ ਔਰਤ ਦੀ ਕਾਫੀ ਭਾਲ ਕੀਤੀ ਪਰ ਕਿਤੇ ਨਾ ਮਿਲਣ 'ਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਬੱਚੇ ਦੀ ਸੁਰੱਖਿਆ ਲਈ ਮਾਡਲ ਟਾਊਨ ਥਾਣੇ ਦੀ ਇੱਕ ਮਹਿਲਾ ਪੁਲੀਸ ਮੁਲਾਜ਼ਮ ਤਾਇਨਾਤ ਸੀ। ਬੱਚੇ ਨੇ 25 ਮਈ ਨੂੰ ਦੁਪਹਿਰ 3 ਵਜੇ ਆਖਰੀ ਸਾਹ ਲਿਆ, ਜਿਸ ਤੋਂ ਬਾਅਦ ਪੁਲਸ ਨੇ ਐੱਫ.ਆਈ.ਆਰ.ਦਰਜ ਕਰ ਲਈ। 

ਮਾਡਲ ਟਾਊਨ ਥਾਣੇ ਦੇ ਜਾਂਚ ਅਧਿਕਾਰੀ ਨਰਾਤਾ ਰਾਮ ਨੇ ਦੱਸਿਆ ਕਿ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਦਫ਼ਨਾਇਆ ਗਿਆ। ਬੱਚੇ ਦੀ ਮਾਂ ਦੀ ਭਾਲ ਜਾਰੀ ਹੈ, ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਸਪੱਸ਼ਟ ਹੋ ਸਕੇਗਾ ਕਿ ਬੱਚਾ ਬਿਮਾਰੀ ਤੋਂ ਪੀੜਤ ਸੀ ਜਾਂ ਕਿਸੇ ਹੋਰ ਕਾਰਨ ਕਰਕੇ ਹਸਪਤਾਲ ਵਿੱਚ ਛੱਡ ਦਿੱਤਾ ਗਿਆ ਸੀ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement