
ਪੰਜਾਬ ਵਿਚ ਧੀਆਂ ਦਹੇਜ ਦੀ ਭੇਟਾਂ ਚੜ੍ਹਦੀਆਂ ਆਈਆਂ ਹਨ ਤੇ ਸ਼ਾਇਦ ਜੋ ਹਾਲਾਤ ਹਲੇ ਵੀ ਬਰਕਰਾਰ ਹਨ ਤਾਂ ਅੱਗੇ ਵੀ ਚੜ੍ਹਦੀਆਂ ਹੀ ਰਹਿਣਗੀਆਂ।
ਪੰਜਾਬ ਵਿਚ ਧੀਆਂ ਦਹੇਜ ਦੀ ਭੇਟਾਂ ਚੜ੍ਹਦੀਆਂ ਆਈਆਂ ਹਨ ਤੇ ਸ਼ਾਇਦ ਜੋ ਹਾਲਾਤ ਹਲੇ ਵੀ ਬਰਕਰਾਰ ਹਨ ਤਾਂ ਅੱਗੇ ਵੀ ਚੜ੍ਹਦੀਆਂ ਹੀ ਰਹਿਣਗੀਆਂ। ਕਿਉਂ ਸਮਾਜ ਵਿਚ ਧੀਆਂ ਦਹੇਜ ਦੀ ਬਲੀ ਚੜ੍ਹਦੀਆਂ ਰਹਿੰਦੀਆਂ ਨੇ। ਮੌਜੂਦਾ ਸਮੇਂ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹੀਆਂ ਲਿਖੀਆਂ ਹਨ ਅਤੇ ਉਨ੍ਹਾਂ ਦੇ ਬਰਾਬਰ ਕਮਾਉਣ ਦਾ ਰੁਤਬਾ ਰੱਖਦੀਆਂ ਹਨ। ਅਜਿਹਾ ਹੀ ਇਕ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਹੈ। ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਖਹਿਰਾ ਵਿਚ ਔਰਤ ਨੇ ਸਹੁਰਾ-ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।
Dowry cause woman's deathਪੁਲਿਸ ਨੇ ਇਸ ਸਬੰਧ ਵਿਚ ਮ੍ਰਿਤਕ ਦਲਵਿੰਦਰ ਜੀਤ ਕੌਰ (23) ਦੇ ਪਿਤਾ ਪ੍ਰਮਾਤਮਾ ਸਿੰਘ ਨਿਵਾਸੀ ਧਾਂਦਰਾ (ਲੁਧਿਆਣਾ) ਦੇ ਬਿਆਨਾਂ ਉੱਤੇ ਦਲਵਿੰਦਰ ਜੀਤ ਦੇ ਪਤੀ ਰਮਿੰਦਰ ਸਿੰਘ, ਸੱਸ ਦਲਜੀਤ ਕੌਰ, ਸਹੁਰਾ ਹਰਚੰਦ ਸਿੰਘ ਅਤੇ ਨਨਾਣ ਲਖਵੀਰ ਕੌਰ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਕਰਤਾ ਪ੍ਰਮਾਤਮਾ ਸਿੰਘ ਦੇ ਅਨੁਸਾਰ ਉਸ ਦੀ ਧੀ ਦਲਵਿੰਦਰ ਜੀਤ ਕੌਰ ਦਾ ਵਿਆਹ ਕਰੀਬ 3 ਸਾਲ ਪਹਿਲਾਂ ਪਿੰਡ ਖੈਹਰਾ ਦੇ ਰਹਿਣ ਵਾਲੇ ਰਮਿੰਦਰ ਸਿੰਘ ਨਾਲ ਹੋਇਆ ਸੀ।
Dowry cause woman's deathਵਿਆਹ ਤੋਂ ਬਾਅਦ ਉਸਦੇ ਸਹੁਰਾ-ਪਰਿਵਾਰ ਵਾਲੇ ਉਸ ਨੂੰ ਅਤੇ ਦਹੇਜ ਲਿਆਉਣ ਲਈ ਪ੍ਰੇਸ਼ਾਨ ਕਰਨ ਲੱਗੇ। ਧੀ ਦਾ ਘਰ ਵਸਿਆ ਰਹਿਣ ਲਈ ਦਲਵਿੰਦਰ ਜੀਤ ਦੇ ਮਾਪਿਆਂ ਨੇ ਰਮਿੰਦਰ ਨੂੰ 1 ਲੱਖ 80 ਹਜ਼ਾਰ ਰੁਪਏ ਨਕਦ ਦਿੱਤੇ। ਪੈਸੇ ਮਿਲ ਜਾਣ ਤੋਂ ਬਾਅਦ ਵੀ ਸਹੁਰਾ- ਪਰਿਵਾਰ ਨੇ ਦਲਵਿੰਦਰ ਜੀਤ ਨੂੰ ਤੰਗ ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਦੱਸ ਦਈਏ ਕਿ ਕਰੀਬ 2 ਮਹੀਨੇ ਪਹਿਲਾਂ ਮ੍ਰਿਤਕਾ ਨੇ ਅਪਣੇ ਮਾਪਿਆਂ ਨੂੰ ਫੋਨ ਉੱਤੇ ਕਿਹਾ ਸੀ ਕਿ ਸਹੁਰਾ-ਪਰਿਵਾਰ ਵੱਲੋਂ ਹੋਰ ਦਹੇਜ ਦੀ ਮੰਗ ਕੀਤੀ ਜਾ ਰਹੀ ਹੈ।
Crimeਦੱਸ ਦਈਏ ਕਿ ਮੰਗਲਵਾਰ ਨੂੰ ਦਲਵਿੰਦਰ ਜੀਤ ਨੇ ਅਪਣੇ ਭਰਾ ਨੂੰ ਫੋਨ ਕਰਕੇ ਇਹ ਵੀ ਦੱਸਿਆ ਕਿ ਸਹੁਰੇ ਪਰਿਵਾਰ ਨੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਉਸ ਨੂੰ ਆ ਕੇ ਲੈ ਜਾਣ। ਦਲਵਿੰਦਰ ਜੀਤ ਦੇ ਫ਼ੋਨ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਉਸਨੂੰ ਲੈਣ ਪਹੁੰਚੇ ਤਾਂ ਦਲਵਿੰਦਰ ਜੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।