
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਜਨਰਲ ਪੁਲਿਸ ਅਤੇ ਇੰਸਪੈਕਟਰ ਜਨਰਲ ਕਮਿਊਨਿਟੀ ਪੁਲੀਸਿੰਗ ਵਿੰਗ ਪੰਜਾਬ ਦੇ.....
ਮੋਗਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਜਨਰਲ ਪੁਲਿਸ ਅਤੇ ਇੰਸਪੈਕਟਰ ਜਨਰਲ ਕਮਿਊਨਿਟੀ ਪੁਲੀਸਿੰਗ ਵਿੰਗ ਪੰਜਾਬ ਦੇ ਯਤਨਾਂ ਸਦਕਾ ਸੀਨੀਅਰ ਕਪਤਾਨ ਪੁਲਿਸ ਮੋਗਾ ਰਾਜ ਜੀਤ ਸਿੰਘ ਹੁੰਦਲ ਪੀ.ਪੀ.ਐਸ ਅਤੇ ਕਪਤਾਨ ਪੁਲਿਸ ਸਥਾਨਿਕ-ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਮੋਗਾ ਪ੍ਰਿਥੀਪਾਲ ਸਿੰਘ ਪੀ.ਪੀ.ਐਸ. ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਾਂਝ ਕੇਦਰ ਮੋਗਾ ਦੇ ਸਮੂਹ ਸਟਾਫ ਵੱਲੋ ਸਥਾਨਕ ਐਸ.ਐਸ.ਪੀ. ਦਫਤਰ ਵਿਖੇ ਨਸ਼ਾ ਰੋਕੂ ਮੁਹਿੰਮ ਤਹਿਤ ਇੱਕ ਪ੍ਰੋਗਰਾਮ ਉਲੀਕਿਆ ਗਿਆ।
ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਰਾਜ ਜੀਤ ਸਿੰਘ ਹੁੰਦਲ ਨੇ ਕਿਹਾ ਕਿ ਅੱਜ ਜਿਲ੍ਹਾ ਪੱਧਰ 'ਤੇ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਿਲਸ ਪ੍ਰਸ਼ਾਸ਼ਨ ਵੱਲੋ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਮਾਜ ਵਿੱਚੋ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਜਾਗਰੂਕ ਕਰਨ ਹਿੱਤ ਸੈਮੀਨਾਰ, ਕੈਂਪ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮਾਜ ਵਿੱਚੋ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਲੋਕਾਂ ਨੂੰ ਵੱਧ ਤੋ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਇਸ ਸੈਮੀਨਾਰ ਵਿੱਚ ਰੀਡਰ ਐਸ.ਪੀ.(ਐਚ), ਰੀਡਰ ਉਪ ਕਪਤਾਨ ਪੁਲਿਸ ਸਿਟੀ ਮੋਗਾ ਅਤੇ ਇੰਚਾਰਜ ਜਿਲ੍ਹਾ ਸਾਂਝ ਕੇਦਰ ਮੋਗਾ ਸਬ ਇੰਸਪੈਕਟਰ ਭੁਪਿੰਦਰ ਸਿੰਘ, ਹੌਲਦਾਰ ਰਾਜ ਕੁਮਾਰ, ਲੇਡੀ ਹੌਲਦਾਰ ਊਸ਼ਾ ਕੁਮਾਰੀ, ਸੀਨੀਅਰ ਸਿਪਾਹੀ ਕੁਲਵੰਤ ਕੌਰ, ਲੇਡੀ ਸਿਪਾਹੀ ਪਰਮਜੀਤ ਕੌਰ, ਲੇਡੀ ਸਿਪਾਹੀ ਵੀਰਪਾਲ ਕੌਰ, ਸਿਪਾਹੀ ਦਲਜੀਤ ਸਿੰਘ, ਸਿਪਾਹੀ ਨਵਦੀਪ ਸਿੰਘ, ਸਿਪਾਹੀ ਗਿਆਨ ਸਿੰਘ, ਸਿਪਾਹੀ ਸਤਨਾਮ ਸਿੰਘ, ਸਿਪਾਹੀ ਜਸਪ੍ਰੀਤ ਸਿੰਘ, ਸਮੂਹ ਕ੍ਰਮਚਾਰੀ ਸਬ ਡਵੀਜ਼ਨ ਸਾਂਝ ਕੇਦਰ ਸਿਟੀ ਮੋਗਾ ਅਤੇ ਸਮੂਹ ਕਮੇਟੀ ਮੈਬਰਾਨ ਸਬ-ਕੋਆਰਡੀਨੇਟਰ ਕੁਲਦੀਪ ਸਿੰਘ,
ਸਰਦਾਰੀ ਲਾਲ ਕਾਮਰਾ, ਗੁਰਸੇਵਕ ਸਿੰਘ ਸੰਨਿਆਸੀ, ਤੇਜਾ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸੀਨੀਅਰ ਕਪਤਾਨ ਮੋਗਾ ਵੱਲੋ ਸੈਮੀਨਾਰ ਵਿੱਚ ਸ਼ਾਮਿਲ ਹੋਏ ਸਮੂਹ ਅਫਸਰਾਨ, ਕ੍ਰਮਚਾਰੀਆਂ ਅਤੇ ਵੱਖ-ਵੱਖ ਸੋਸਾਇਟੀਆ/ਕਲੱਬਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ। ਇਸ ਉਪਰੰਤ ਕਪਤਾਨ ਪੁਲਿਸ ਸਥਾਨਿਕ-ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮੋਗਾ ਪ੍ਰਿਥੀਪਾਲ ਸਿੰਘ ਪੀ.ਪੀ.ਐਸ ਦੀ ਰਹਿਨਮਾਈ ਹੇਠ
ਜਿਲਾ ਮੋਗਾ ਦੇ ਨੇਚਰ ਪਾਰਕ ਮੋਗਾ ਵਿਖੇ ਸਬ ਡਵੀਜਨ ਸਾਂਝ ਕੇਦਰ ਸਿਟੀ ਮੋਗਾ ਦੇ ਸਮੂਹ ਕ੍ਰਮਚਾਰੀਆਂ ਵੱਲੋ ਨਸ਼ਾ ਰੋਕੂ ਮੁਹਿੰਮ ਤਹਿਤ ਰੋਡ ਸ਼ੋਅ ਰੈਲੀ ਕੱਢੀ ਗਈ। ਇਸ ਮੌਕੇ ਪ੍ਰਿਥੀਪਾਲ ਸਿੰਘ ਕਪਤਾਨ ਪੁਲਿਸ ਮੋਗਾ ਨੇ ਕਿਹਾ ਕਿ ਨਸ਼ੇ ਮਨੁੱਖੀ ਸਰੀਰ ਨੂੰ ਘੁਣ ਵਾਂਗ ਖਾ ਰਹੇ ਹਨ, ਇਸ ਲਈ ਨਸ਼ਿਆਂ ਦੇ ਖਾਤਮੇ ਲਈ ਸਾਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ।