
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਵਾਸੀਆਂ ਅਤੇ ਸਕੂਲੀ ਬੱਚਿਆਂ ਨੂੰ ਸਾਫ-ਸੁੱਥਰਾਂ ਪਾਣੀ ਮੁਹੱਈਆ.....
ਫਾਜ਼ਿਲਕਾ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਵਾਸੀਆਂ ਅਤੇ ਸਕੂਲੀ ਬੱਚਿਆਂ ਨੂੰ ਸਾਫ-ਸੁੱਥਰਾਂ ਪਾਣੀ ਮੁਹੱਈਆ ਕਰਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਲਏ ਗਏ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਰਵਿੰਦਰ ਕੁਮਾਰ ਨੇ ਦਿੱਤੀ।
ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਅੰਦਰ ਪੈਂਦੇ ਸਰਕਾਰੀ ਸਕੂਲਾਂ ਅਤੇ ਜਲ-ਘਰਾਂ ਦੇ ਸੈਂਪਲ ਲਏ ਗਏ।
ਇਸ ਦੌਰਾਨ ਸਕੂਲਾਂ ਦੇ 49 ਸੈਂਪਲ ਲਏ ਗਏ ਅਤੇ ਜਲ-ਘਰਾਂ ਦੇ 25 ਸੈਂਪਲ ਲਏ ਗਏ। ਲਏ ਗਏ ਸੈਂਪਲਾਂ ਵਿੱਚੋਂ ਸਕੂਲਾਂ ਦੇ 29 ਸੈਂਪਲ ਪਾਸ ਹੋਏ ਅਤੇ 20 ਸੈਂਪਲ ਸਹੀਂ ਨਹੀਂ ਪਾਏ ਗਏ। ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਵਿੱਚ ਸਥਿਤ 25 ਜਲ-ਘਰਾਂ ਦੇ ਸੈਂਪਲ ਲਏ ਗਏ ਜੋ ਸਾਰੇ ਬਿਲਕੁਲ ਸਹੀ ਪਾਏ ਗਏ ਹਨ। ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਫੇਲ੍ਹ ਪਾਏ ਗਏ ਸੈਂਪਲ ਵਾਲੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਆਰ.ਓ. ਸਿਸਟਮ ਲਗਾਉਣ ਅਤੇ ਜਿਹੜੇ ਸਕੂਲਾਂ ਵਿੱਚ ਆਰ.ਓ. ਸਿਸਟਮ ਖਸਤਾ ਹਾਲਤ ਵਿੱਚ ਹਨ ਉਨ੍ਹਾਂ ਦੀ ਮੁਰਮੰਤ ਕਰਾਉਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਨਗਰ ਕੌਂਸਲ ਜਲਾਲਾਬਾਦ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਝੁੱਗੀ-ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਝੁੱਗੀ-ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅਸਥਾਈ ਰੂਪ ਵਿੱਚ ਲਗਾਏ ਗਏ ਪਖਾਨਿਆਂ ਦੀ ਵਰਤੋਂ ਕੀਤੀ ਜਾਵੇ।