ਸੀਵਰੇਜ਼ ਬੋਰਡ ਦੇ ਐਸ.ਡੀ.ਓ ਦੀ ਦਿਨ-ਦਿਹਾੜੇ ਕੁੱਟਮਾਰ
Published : Jun 27, 2018, 10:43 am IST
Updated : Jun 27, 2018, 10:43 am IST
SHARE ARTICLE
 Injured SDO Prashant Hans
Injured SDO Prashant Hans

ਅਜ ਸ਼ਹਿਰ ਦੇ ਰੋਜ਼ਗਾਰਡਨ ਕੋਲ ਵਾਪਰੀ ਇੱਕ ਘਟਨਾ 'ਚ ਕਾਰ ਸਵਾਰ ਅਗਿਆਤ ਨੌਜਵਾਨਾਂ ਵਲੋਂ ਦਿਨ-ਦਿਹਾੜੇ ਸੀਵਰੇਜ਼ ਬੋਰਡ ਦੇ ਐਸੀ.ਡੀ.ਓ.....

ਬਠਿੰਡਾ : ਅਜ ਸ਼ਹਿਰ ਦੇ ਰੋਜ਼ਗਾਰਡਨ ਕੋਲ ਵਾਪਰੀ ਇੱਕ ਘਟਨਾ 'ਚ ਕਾਰ ਸਵਾਰ ਅਗਿਆਤ ਨੌਜਵਾਨਾਂ ਵਲੋਂ ਦਿਨ-ਦਿਹਾੜੇ ਸੀਵਰੇਜ਼ ਬੋਰਡ ਦੇ ਐਸੀ.ਡੀ.ਓ ਦੀ ਭਾਰੀ ਕੁੱਟਮਾਰ ਕਰਕੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ। ਐਸਡੀਓ ਵਲੋਂ ਚੀਕ ਚਿਹਾੜਾ ਪਾਉਣ ਉਪਰ ਲੋਕਾਂ ਦੇ ਇਕੱਠੇ ਹੋਣ ਦੇ ਚੱਲਦੇ ਉਕਤ ਨੌਜਵਾਨ ਕਾਰ 'ਚ ਸਵਾਰ ਹੋ ਕੇ ਭੱਜ ਗਏ।  ਜਖਮੀ ਐਸ.ਡੀ.ਓ ਨੂੰ ਸਮਾਜਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਅਪਰੇਸ਼ਨ ਵੀ ਕੀਤਾ ਹੈ। 

ਇਸ ਸਬੰਧ ਵਿਚ ਥਾਣਾ ਥਰਮਲ ਦੀ ਪੁਲਿਸ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰ ਸਕੂਟਰ ਉਪਰ ਸਵਾਰ ਹੋ ਕੇ ਸੀਵਰੇਜ਼ ਬੋਰਡ ਦੇ ਐਸ.ਡੀ.ਓ ਪ੍ਰਸ਼ਾਂਤ ਹੰਸ ਵਾਸੀ ਹਜੂਰਾ-ਕਪੂਰਾ ਕਲੌਨੀ ਜਾ ਰਹੇ ਸਨ। ਇਸ ਦੌਰਾਨ ਰੋਜ਼ ਗਾਰਡਨ ਕੋਲ ਪਹਿਲਾਂ ਹੀ ਉਸਦੇ ਪਿੱਛੇ ਲੱਗੇ ਜੈਨ ਕਾਰ ਸਵਾਰ ਪੰਜ ਨੌਜਵਾਨਾਂ ਨੇ ਉਸਨੂੰ ਘੇਰ ਕੇ ਰੋਕ ਲਿਆ ਤੇ ਨਲਕੇ ਦੀ ਹੱਥੀ ਤੇ ਹੋਰ ਹਥਿਆਰਾਂ ਨਾਲ ਉਸ ਉਪਰ ਹਮਲਾ ਕਰ ਦਿਤਾ , ਜਿਸ ਕਾਰਨ ਐਸਡੀਓ ਲਹੂ-ਲੁਹਾਣ ਹੋ ਗਿਆ। ਲੋਕਾਂ ਦੇ ਇਕੱਠੇ ਹੋਣ ਦੇ ਚੱਲਦੇ ਹਮਲਾਵਾਰ ਮੌਕੇ 'ਤੇ ਭੱਜ ਗਏ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement