
ਸਥਾਨਕ ਭਾਜਪਾ ਆਗੂਆਂ ਨੇ ਅੱਜ ਸ਼ਹਿਰ 'ਚ ਇਕੱਠੇ ਹੋ ਕੇ ਮਹਰੂਮ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਵਲੋਂ ਅੱਜ ਦੇ ਦਿਨ ਐਮਰਜੇਂਸੀ ਲਗਾਉਣ ਦੇ ਵਿਰੋਧ 'ਚ.....
ਬਠਿੰਡਾ : ਸਥਾਨਕ ਭਾਜਪਾ ਆਗੂਆਂ ਨੇ ਅੱਜ ਸ਼ਹਿਰ 'ਚ ਇਕੱਠੇ ਹੋ ਕੇ ਮਹਰੂਮ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਵਲੋਂ ਅੱਜ ਦੇ ਦਿਨ ਐਮਰਜੇਂਸੀ ਲਗਾਉਣ ਦੇ ਵਿਰੋਧ 'ਚ ਕਾਲਾ ਦਿਵਸ ਮਨਾਇਆ। ਸਥਾਨਕ ਸਰਕਟ ਹਾਊਸ ਨਜਦੀਕ ਇਕੱਤਰ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਨੇ ਇਸ ਮੌਕੇ ਕਾਂਗਰਸ ਪਾਰਟੀ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਭਾਜਪਾ ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਸੰਵਿਧਾਨ ਨੂੰ ਦਰਕਿਨਾਰ ਕਰਦੇ ਹੋਏ ਸ਼੍ਰੀਮਤੀ ਗਾਂਧੀ ਨੇ ਸਮੂਹ ਤਾਕਤਾਂ ਅਪਣੇ ਹੱਥ ਵਿਚ ਲੈ ਲਈਆਂ ਤੇ ਵਿਰੋਧੀਆਂ ਨੂੰ ਜੇਲ੍ਹਾਂ ਅੰਦਰ ਤੁੰਨ ਦਿੱਤਾ।
ਇਸਦੇ ਇਲਾਵਾ ਆਰ.ਐਸ.ਐਸ ਉਪਰ ਵੀ ਪਾਬੰਦੀ ਲਗਾ ਦਿੱਤੀ। ਇਸ ਮੌਕੇ ਭਾਜਪਾ ਆਗੂ ਤੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਜੀਵਨ ਗਰਗ, ਗੁਰਮਿੰਦਰ ਕੌਰ ਮਾਂਗਟ, ਸੁਨੀਲ ਸਿੰਗਲਾ, ਵਰਿੰਦਰ ਸ਼ਰਮਾ, ਰਾਜੇਸ਼ ਨੋਨੀ, ਗੁਲਸ਼ਨ ਵਧਵਾ, ਪ੍ਰਿਤਪਾਲ ਬੀਬੀਵਾਲਾ, ਆਸੂਤੋਸ਼ ਤਿਵਾੜੀ, ਵਿਕਰਮ ਲੱਕੀ ਤੇ ਉਮੇਸ਼ ਸ਼ਰਮਾ ਆਦਿ ਹਾਜ਼ਰ ਸਨ।