
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਿਲਾ ਪ੍ਰਧਾਨ ਸੁਖਦੇਵ ਸਿੰਘ........
ਫਿਰੋਜ਼ਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਿਲਾ ਪ੍ਰਧਾਨ ਸੁਖਦੇਵ ਸਿੰਘ ਮੰਡ,ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਘੁਦੂਵਾਲਾ ਦੀ ਅਗਵਾਈ ਹੇਠ ਅੱਜ ਕਿਸਾਨ ਵਫਦ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਅਤੇ ਐਸ.ਐਸ.ਪੀ ਫਿਰੋਜ਼ਪੁਰ ਪ੍ਰੀਤਮ ਸਿੰਘ ਨਾਲ ਵੱਖ ਵੱਖ ਮੀਟਿੰਗ ਕੀਤੀ। ਮੀਟਿੰਗ ਵਿੱਚ ਆਗੂਆਂ ਵੱਲੋਂ ਦੋਨਾਂ ਮੁੱਖ ਅਧਿਕਾਰੀਆਂ ਨੂੰ ਲੋਹਕਾ ਖੁਰਦ ਦੇ ਗਰੀਬ ਮਜ਼ਦੂਰਾਂ ਦੇ ਕਾਨੂੰਨੀ ਤੌਰ ਤੇ ਪੰਚਾਇਤੀ ਜ਼ਮੀਨ ਉਤੇ 5-5 ਮਰਲੇ ਦੋ ਮਿਲੇ ਪਲਾਟਾਂ ਉਤੇ ਬਣਾਏ ਘਰਾਂ ਨੂੰ ਸਿਆਸੀ ਸ਼ਹਿ ਉਤੇ ਹਥਿਆਰਾ ਨਾਲ ਲੈਸ ਹੋਕੇ ਗੁੰਡਿਆਂ ਵੱਲੋਂ 13 ਜੂਨ ਨੂੰ ਜਬਰੀ ਢਾਹੁਣ,
ਉਹਨਾਂ ਦਾ ਸਮਾਨ ਅਤੇ ਇੱਟਾਂ ਚੁੱਕ ਕੇ ਆਪਣੇ ਘਰ ਖੜਨ,ਰਜਾਈਆਂ ਵਗੈਰਾ ਸਾੜਨ ਦੇ ਦੋਸ਼ ਹੇਠ ਮੱਲਾਂਵਾਲੇ ਥਾਣੇ ਵਿੱਚ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਜ਼ਮੀਨ ਉਤੇ ਮਾਨਯੋਗ ਅਦਾਲਤ ਵੱਲੋਂ ਮਿਲੇ 20-04-18 ਨੂੰ ਸਟੇਅ ਦੀ ਉਲੰਘਣਾ ਕਰਕੇ ਡੀ.ਡੀ.ਪੀ.ਓ ਅਤੇ ਬੀ.ਡੀ.ਪੀ.ਓ ਸਿਆਸੀ ਦਬਾਅ ਹੇਠ ਗੈਰ ਕਾਨੂੰਨੀ ਬੋਲੀ ਇਸ ਜ਼ਮੀਨ ਦੀ ਕੀਤੀ ਹੈ। ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਗਰੀਬ ਪਰਿਵਾਰਾਂ ਨੂੰ ਪਲਾਟ ਵਾਪਸ ਦਿੱਤੇ ਜਾਣ। ਡੀ.ਸੀ. ਨੇ ਗਰੀਬਾਂ ਨੂੰ ਉਜਾੜਨ ਲਈ ਕੀਤੀ ਗੈਰ ਕਾਨੂੰਨੀ ਬੋਲੀ ਦਾ ਸ਼ਖਤ ਨੋਟਿਸ ਲਿਆ ਅਤੇ ਇਨਕੁਆਰੀ ਕਰਕੇ ਪੀੜ੍ਹਤਾਂ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ।
ਇਸ ਤਰ੍ਹਾਂ ਐਸ.ਐਸ.ਪੀ ਨੇ ਥਾਣਾ ਮੱਲਾਂਵਾਲਾ ਦੇ ਐਸ.ਐਚ.ਓ ਨੂੰ ਪੀੜ੍ਹਤ ਧਿਰ ਦੇ ਬਿਆਨ ਲੈ ਕੇ ਪਰਚਾ ਦਰਜ ਕਰਨ ਲਈ ਕਿਹਾ ਸੀ। ਪਰ ਐਸ.ਐਚ.ਓ ਮੱਲਾਂਵਾਲੇ ਨੇ ਪੀੜ੍ਹਤ ਦੇ ਬਿਆਨ ਤਾਂ ਲਿਖ ਲਏ ਹਨ। ਪਰ ਸਿਆਸੀ ਦਬਾਅ ਹੇਠ ਅਜੇ ਤੱਕ ਐਫ.ਆਈ.ਆਰ. ਦਰਜ ਨਹੀਂ ਕੀਤੀ ਹੈ। ਇਸ ਵਫਦ ਵਿਚ ਜਰਨੈਲ ਸਿੰਘ ਕੁਸੂ ਮੋੜ, ਧਰਮ ਸਿੰਘ ਲਾਲਚੀਆਂ, ਅਵਤਾਰ ਸਿੰਘ ਗਜਨੀਵਾਲਾ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਮੰਗਲ ਸਿੰਘ ਗੁੱਦੜ ਢੰਡੀ ਆਦਿ ਆਗੂ ਵੀ ਹਾਜ਼ਰ ਸਨ।