
ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਸਥਾਨਕ ਜੇ.ਐਸ ਨਗਰ ਵਿਖੇ........
ਮਾਛੀਵਾੜਾ ਸਾਹਿਬ : ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਸਥਾਨਕ ਜੇ.ਐਸ ਨਗਰ ਵਿਖੇ ਕਾਮਰੇਡ ਜਗਦੀਸ਼ ਰਾਏ ਬੌਬੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲਾ ਸਕੱਤਰ ਕਾਮਰੇਡ ਡੀ.ਪੀ ਮੌੜ ਤੇ ਉਪ ਸਹਾਇਕ ਸ਼ਕੱਤਰ ਅਰੁਣ ਮਿੱਤਰਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸੱਤਾ ਵਿਚ ਆਏ ਹੋਏ ਚਾਰ ਸਾਲ ਹੋ ਗਏ ਹਨ ਅਤੇ ਜੋ ਲੋਕਾਂ ਨਾਲ ਕੀਤੇ ਵਾਅਦੇ ਜਿਨ੍ਹਾਂ ਵਿੱਚੋਂ ਦੋ ਕਰੋੜ ਹਰ ਸਾਲ ਬੇਰੁਜ਼ਗਾਰਾਂ ਨੂੰ
ਨੌਕਰੀ ਦੇਣ ਦਾ ਵਾਅਦਾ, 15-15 ਲੱਖ ਰੁਪਏ ਹਰੇਕ ਦੇਸ਼ ਵਾਸ ਦੇ ਖਾਤੇ ਵਿਚ ਪਾਉਣ ਦਾ ਵਾਅਦਾ ਕਰਨ ਵਾਲੀ ਮੋਦੀ ਸਰਕਾਰ ਦੀ ਜੁਮਲੇਵਾਜੀ ਸਾਬਤ ਹੋਈ ਹੈ। ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਨਸ਼ੇ ਨੂੰ ਬੰਦ ਕਰਨ ਦਾ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਕਿਉਂਕਿ ਅੱਜ ਵੀ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ ਅਤੇ ਸੂਬੇ ਅੰਦਰ ਲਗਭਗ ਲੱਖਾਂ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ।
ਇਸ ਮੌਕੇ ਕਾਮਰੇਡ ਡੀ ਪੀ ਮੌੜ ਤੇ ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 2019 ਦੀਆਂ ਚੋਣਾਂ ਵਿਚ ਖੱਬੇ ਪੱਖੀ ਤਾਕਤਾਂ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ ਅਤੇ ਸਟੂਡੈਂਟ ਫੈਡਰੇਸ਼ਨ ਦੇ ਕਨਵੀਨਰ ਦੀਪਕ ਕੁਮਾਰ, ਕਸ਼ਮੀਰਾ ਸਿੰਘ, ਕੇਸਰ ਸਿੰਘ, ਕਾਮਰੇਡ ਜਸਵੰਤ ਸਿੰਘ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਸ਼ਿੰਗਾਰਾ ਸਿੰਘ, ਸਾਧਵੀ ਰਾਣੀ, ਰਜਿੰਦਰ ਕੁਮਾਰ, ਬੀਬੀ ਰਵੀਕਾਂਤਾ, ਜਸਵਿੰਦਰ ਕੌਰ ਜੀਵਨ, ਸਰਬਜੀਤ ਕੌਰ, ਸ਼ਵਿੰਦਰ ਸਿੰਘ, ਸੁਖਵਿੰਦਰ ਸਿੰਘ ਲਾਲੀ, ਮਨਜੀਤ ਕੁਮਾਰ, ਰਘੂ ਕੁਮਾਰ, ਬਲਦੇਵ ਸਿੰਘ, ਹਰਸ਼ ਕੁਮਾਰ, ਰੂਪਾ ਆਦਿ ਵੀ ਮੌਜ਼ੂਦ ਸਨ।