
ਨਸ਼ਾ ਵਿਰੋਧੀ ਸੈਮੀਨਾਰ ਜਨਤਾ ਧਰਮਸ਼ਾਲਾ ਵਿਖੇ ਸਾਂਝ ਕੇਂਦਰ ਸਬ ਡਵੀਜ਼ਨ ਵਲੋਂ ਆਯੋਜਿਤ ਕੀਤਾ ਗਿਆ.....
ਬਾਘਾ ਪੁਰਾਣਾ ): ਨਸ਼ਾ ਵਿਰੋਧੀ ਸੈਮੀਨਾਰ ਜਨਤਾ ਧਰਮਸ਼ਾਲਾ ਵਿਖੇ ਸਾਂਝ ਕੇਂਦਰ ਸਬ ਡਵੀਜ਼ਨ ਵਲੋਂ ਆਯੋਜਿਤ ਕੀਤਾ ਗਿਆ ਜਿਸ ਵਿਚ ਪਰਮਿੰਦਰ ਸਿੰਘ ਮੌੜ, ਪਵਨ ਗੋਇਲ, ਸੁੱਖਾ ਲਧਾਈਕੇ, ਤੇਜ ਸਿੰਘ ਤੇਜਾ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਵੱਡੀ ਲੋੜ ਹੈ ਕਿਉਂਕਿ ਨਸ਼ਾ ਬਰਬਾਦੀ ਦਾ ਘਰ ਹੈ। ਉਨਾਂ ਕਿਹਾ ਕਿ ਪੁਲਸ ਵਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਸ਼ਲਾਘਯੋਗ ਹੈ ਕਿਉਂਕਿ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਜ਼ਰੂਰ ਕਾਰਵਾਈ ਚਾਹੀਦੀ ਹੈ।
ਥਾਣਾ ਮੁਖੀ ਜੰਗਜੀਤ ਸਿੰਘ ਰੰਧਾਵਾਂ ਨੇ ਕਿਹਾ ਕਿ ਪੁਲਸ ਕਿਸੇ ਵੀ ਹਾਲਤ ਵਿਚ ਨਸ਼ੇ ਦਾ ਧੰਦਾ ਨਹੀਂ ਚੱਲਣ ਦੇਵੇਗੀ। ਭਾਵੇਂ ਕੋਈ ਵੀ ਇਸ ਦੀ ਲਪੇਟ ਵਿਚ ਆ ਸਕਦਾ ਹੈ ਇਸ ਲਈ ਨਸ਼ੇ ਦੇ ਖਾਤਮੇ ਲਈ ਲੋਕਾਂ ਨੂੰ ਜ਼ਰੂਰ ਪੁਲਸ ਦਾ ਸਾਥ ਦੇਣਾ ਹੋਵੇਗਾ। ਇਸ ਮੌਕੇ ਬਲਜਿੰਦਰ ਸਿੰਘ, ਸਤਨਾਮ ਕੌਰ, ਸਵਰਨ ਸਿੰਘ, ਪ੍ਰਗਟ ਸਿੰਘ, ਸੁਨੀਲ ਕੁਮਾਰ, ਜਗਧੀਰ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਸ਼ਾਮਲ ਸਨ। ਇਸੇ ਤਰਾਂ ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ਤੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਸਰਗਰਮ ਕਰਨ ਲਈ ਸਥਾਨਕ ਟਰੱਕ ਯੂਨੀਅਨ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਆਯੋਜਿਤ ਕੀਤਾ ਗਿਆ
ਜਿਸ ਵਿਚ ਡੀਐਸ ਪੀ ਸੁਖਦੀਪ ਸਿੰਘ ਨੇ ਕਿਹਾ ਕਿ ਅਸੀਂ ਇਾਕੇ ਅੰਦਰ ਨਸ਼ਾ ਬਿਲਕੁੱਲ ਰਹਿਣ ਨਹੀਂ ਦੇਣਾ ਜੇਕਰ ਕੋਈ ਧੰਦਾ ਕਰੇਗਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਲਈ ਲੋਕ ਪੁਲਸ ਨੂੰ ਨਸ਼ੇ ਦੇ ਕਾਰੋਬਾਰੀਆਂ ਬਾਰੇ ਗੁਪਤ ਸੂਚਨਾ ਦੇਣ। ਉਨਾਂ ਕਿਹਾ ਕਿ ਸਰਕਾਰ ਵਲੋਂ ਵੱਖ ਵੱਖ 2 ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਇਸ ਮੌਕੇ ਬਲਵਿੰਦਰ ਸੰਧੂ, ਪਵਨ ਸ਼ਰਮਾ, ਗੁਰਮੇਲ ਸਿੰਘ, ਜਸਵੰਤ ਸਿੰਘ, ਜਗਤਾਰ ਸਿੰਘ, ਪਰਮਿੰਦਰ ਸਿੰਘ, ਜਗਦੇਵ ਸਿੰਘ, ਸੰਦੀਪ ਸ਼ਰਮਾ, ਜਗਜੀਤ ਸਿੰਘ ਰੀਡਰ ਸ਼ਾਮਲ ਸਨ।