
ਭਾਰਤ-ਪਾਕਿਸਤਾਨ ਵਿਚਕਾਰ ਵਸਤੂਆਂ ਦੇ ਆਯਾਤ-ਨਰਯਾਤ ਲਈ ਚੱਲਣ ਵਾਸੀ ਮਾਲ ਗੱਡੀ ਦੀ ਬੋਗੀ...
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਕਾਰ ਵਸਤੂਆਂ ਦੇ ਆਯਾਤ-ਨਰਯਾਤ ਲਈ ਚੱਲਣ ਵਾਸੀ ਮਾਲ ਗੱਡੀ ਦੀ ਬੋਗੀ ਚੋਂ ਕਸਟਮ ਵਿਭਾਗ ਅਟਾਰੀ ਰੇਲਵੇ ਸਟੇਸ਼ਨ ਦੀ ਟੀਮ ਨੇ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਮਾਰਕਿਟ ਵਿਚ 5 ਕਰੋੜ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚਾਹੇ ਪਾਕਿਸਤਾਨ ਵੱਲੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਹੋਵੇ ਜਾਂ ਮਾਲ ਗੱਡੀ, ਕਸਟਮ ਵਿਭਾਗ ਦੀ ਰੈਮਜਿੰਗ ਟੀਮ ਟਰੇਨ ਦੀਆਂ ਬੋਗੀਆਂ ਦੀ ਰੈਮਜਿੰਗ ਕਰਦੀ ਹੈ।
Arrested with drugs
(ਰੈਮਜਿੰਗ ਬਾਰੇ ਦੱਸ ਦਈਏ ਕਿ ਕਸਟਮ ਵਿਭਾਗ ਦੀ ਟੀਮ ਬੋਗੀਆਂ ਦੇ ਹੇਠਾਂ ਜਾ ਕੇ ਅਤਿ-ਆਧੁਨਿਕ ਸਮੱਗਰੀ ਨਾਲ ਬੋਗੀਆਂ ਦੀ ਕੈਵਿਟੀਜ਼ ਨੂੰ ਚੈੱਕ ਕਰਦੀ ਹੈ, ਜਿਸ ਵਿਚ ਆਮ ਤੌਰ ‘ਤੇ ਪਾਕਿਸਤਾਨੀ ਸਮੱਗਲਰ ਹੈਰੋਇਨ ਜਾਂ ਕਿਸੇ ਹੋਰ ਨਸ਼ੇ ਵਾਲੇ ਪਦਾਰਥ ਨੂੰ ਲੁਕਾ ਦਿੰਦੇ ਹਨ, ਵਰਖਾ ਅਤੇ ਹੁੰਮਸ ਹੋਣ ਕਾਰਨ ਇਨ੍ਹਾਂ ਬੋਗੀਆਂ ਦੀ ਰੈਮਜਿੰਗ ਕਰਨਾ ਆਸਾਨ ਨਹੀਂ ਹੁੰਦਾ। ਇਸ ਰੈਮਜਿੰਗ ਦੌਰਾਨ ਜਦੋਂ ਬੋਗੀ ਨੰਬਰ ਬੀਸੀ ਐਕਸਸੀ 90076 ਜੋ ਕਿ 68 ਡੀਐਨ ਟਰੇਨ ਨਾਲ ਅਟੈਚ ਸੀ, ਦੀ ਪ੍ਰੈਸ਼ਰ ਪਾਈਪ ਅਤੇ ਬ੍ਰੇਕ ਪਾਈਪ ਨੂੰ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਵਿਚ 5 ਫੁੱਟ ਲੰਮੀ ਪਾਈਪ ਟ੍ਰੇਸ ਕੀਤੀ ਗਈ। ਇਸ ਪਾਈਪ ਵਿਚੋਂ 1 ਕਿਲੋਂ ਹੈਰੋਇਨ ਨਿਕਲੀ।
Amritsar Railway
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਟਮ ਕਮਿਸ਼ਨਰ ਦੀਪਕ ਕਾਰ ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਖੇਪ ਨੂੰ ਕਿਸੇ ਨੇ ਕੱਢਣਾ ਸੀ ਅਤੇ ਕਿਵੇਂ ਕੱਢਿਆ ਜਾਣਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।