
ਤਸਕਰਾਂ ਕੋਲੋਂ ਤਿੰਨ ਹਥਿਆਰ ਬਰਾਮਦ, ਜਿਨ੍ਹਾਂ ’ਚ 30 ਬੋਰ ਰਿਵਾਲਵਰ ਵੀ ਸ਼ਾਮਲ
ਰੂਪਨਗਰ: ਪੰਜਾਬ ਪੁਲਿਸ ਰੂਪਨਗਰ ਨੇ ਹੈਰੋਇਨ ਤੇ ਹਥਿਆਰਾਂ ਸਣੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਫੜ੍ਹੇ ਗਏ ਤਸਕਰ ਨਸ਼ਾ ਤੇ ਅਸਲਾ ਸਪਲਾਈ ਦਾ ਮੁੱਖ ਧੁਰਾ ਹਨ। ਪੁਲਿਸ ਮੁਤਾਬਕ ਇਨ੍ਹਾਂ ਮੁੱਖ ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਸਪਲਾਈ ਚੈਨ ਕਾਫ਼ੀ ਹੱਦ ਤੱਕ ਟੁੱਟ ਜਾਵੇਗੀ।
Heroin
ਜਾਣਕਾਰੀ ਦਿੰਦਿਆਂ ਰੂਪਨਗਰ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਿੰਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਰੋਕ ਹੈ, ਜਿਸ ਦੀ ਉਮਰ 30 ਸਾਲ ਹੈ ਤੇ ਇਹ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਦੂਜਾ ਮੁਲਜ਼ਮ ਓਮੇਸ਼ ਹੈ ਜਿਸ ਦੀ ਉਮਰ 40 ਸਾਲ ਹੈ ਅਤੇ ਉਹ ਰਿਸ਼ੀਕੇਸ਼ (ਉਤਰਾਖੰਡ) ਦਾ ਰਹਿਣ ਵਾਲਾ ਹੈ।
Arrested
ਜ਼ਿਕਰਯੋਗ ਹੈ ਕਿ ਰੂਪਨਗਰ ਪੁਲਿਸ ਵਲੋਂ ਇਨ੍ਹਾਂ ਨਸ਼ਾ ਤਸਕਰਾਂ ਨੂੰ ਬੀਤੀ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਸੀ। ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿਚ 30 ਬੋਰ ਰਿਵਾਲਵਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹੈਰੋਇਨ ਵੀ ਬਰਾਮਦ ਕੀਤੀ ਗਈ।