ਪੰਜਾਬ ਦਾ ਇਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਇਆ ਸ਼ਹੀਦ 
Published : Jun 27, 2020, 11:32 am IST
Updated : Jun 27, 2020, 11:39 am IST
SHARE ARTICLE
Indian Army
Indian Army

ਸਲੀਮ ਖ਼ਾਨ ਦੀ ਉਮਰ 23 ਸਾਲ ਹੈ।

ਚੰਡੀਗੜ੍ਹ : ਬੀਤੇ ਕੱਲ੍ਹ ਪੰਜਾਬ ਦਾ ਇਕ ਹੋਰ ਜਵਾਨ ਚੀਨ ਦੀ ਸਰਹੱਦ ਤੇ ਸ਼ਹੀਦ ਹੋ ਗਿਆ। ਜਾਣਕਾਰੀ ਇਨੁਸਾਰ ਇਹ ਜਵਾਨ ਪਟਿਆਲਾ ਦੇ ਨੇੜਲੇ ਪਿੰਡ ਮਰਦਾਂਹੇੜੀ ਦਾ ਸੀ ਅਤੇ ਉਹਨਾਂ ਦਾ ਨਾਮ ਸਲੀਮ ਖ਼ਾਨ ਸੀ। ਭਾਰਤੀ ਫ਼ੌਜ ਦੇ ਰੈਜੀਮੈਂਟ, 58 ਇੰਜੀਨੀਅਰਜ ਦੇ ਲਾਂਸ ਨਾਇਕ ਸਲੀਮ ਖ਼ਾਨ ਦੀ ਮ੍ਰਿਤਕ ਦੇਹ ਲੇਹ ਤੋਂ ਵਿਸ਼ੇਸ਼ ਹਵਾਈ ਜਹਾਜ ਰਾਹੀਂ ਰਵਾਨਾ ਹੋ ਕੇ ਅੱਜ ਬਾਅਦ ਦੁਪਹਿਰ 2 ਵਜੇ ਪਟਿਆਲਾ-ਬਲਬੇੜਾ ਰੋਡ ਉਪਰ ਪੈਂਦੇ ਪਿੰਡ ਮਰਦਾਂਹੇੜੀ ਵਿਖੇ ਪੁੱਜੇਗੀ।

Salim KhanSaleem Khan

ਉਸ ਤੋਂ ਬਾਅਦ ਸਪੁਰਦ-ਏ-ਖ਼ਾਕ ਕਰਨ ਦੀਆਂ ਰਸਮਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਸ਼ਹੀਦ ਸਲੀਮ ਖ਼ਾਨ ਦੀ ਉਮਰ 23 ਸਾਲ ਹੈ। ਸਲੀਮ ਖਾਨ ਦੇ ਪਿਤਾ ਮੰਗਲ ਦੀਨ ਵੀ ਭਾਰਤੀ ਫੌਜ 'ਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਇਸ ਸਮੇਂ ਸਲੀਮ ਖਾਨ ਦੇ ਪਰਿਵਾਰ 'ਚ ਉਸ ਦੀ ਮਾਤਾ ਉਸ ਦਾ ਭਰਾ ਅਤੇ ਭਾਬੀ ਹੈ। ਸਲੀਮ ਖਾਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ 'ਚ ਸੰਨਾਟਾ ਛਾ ਗਿਆ, ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਲੀਮ ਖ਼ਾਨ ਦੀ ਸ਼ਹਾਦਤ ਦੀ ਖਬਰ ਮਿਲੀ।

File PhotoFile Photo

ਉਸੇ ਸਮੇਂ ਐੱਸ.ਡੀ.ਐੱਮ. ਪਟਿਆਲਾ ਸਲੀਮ ਖ਼ਾਨ ਦੇ ਪਿੰਡ ਮਰਦਾਂਹੇੜੀ ਦੇ ਲਈ ਰਵਾਨਾ ਹੋ ਗਏ। ਦੂਜੇ ਪਾਸੇ ਪਿੰਡ ਅਤੇ ਇਲਾਕੇ ਦੇ ਲੋਕ ਸਲੀਮ ਖ਼ਾਨ ਦੇ ਘਰ ਪਹੁੰਚਣਾ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਲੀਮ ਖ਼ਾਨ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ ਅਤੇ ਉਹਨਾਂ ਨੇ ਸਲੀਮ ਖਾ਼ਨ ਦੀ ਪੋਸਟ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸ਼ੇਅਰ ਕੀਤੀ ਹੈ। 

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement