
ਚੰਡੀਗੜ੍ਹ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਡੈਲਟਾ ਵੈਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਹੋਰ ਚਿੰਤਾ ਵਧ ਗਈ ਹੈ
ਚੰਡੀਗੜ੍ਹ-ਮਹਾਮਾਰੀ ਦੀ ਦੂਜੀ ਲਹਿਰ 'ਚ ਗਿਰਾਵਟ ਦਰਮਿਆਨ ਚੰਡੀਗੜ੍ਹ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਡੈਲਟਾ ਵੈਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਹੋਰ ਚਿੰਤਾ ਵਧ ਗਈ ਹੈ। ਜੀਨੋਮ ਸੀਕਵੈਂਸ ਲਈ ਕੁੱਲ 50 ਸੈਂਪਲਸ 'ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ (ਐੱਨ.ਸੀ.ਡੀ.ਸੀ.) ਦੀ ਲੈਬ 'ਚ ਭੇਜੇ ਗਏ ਸਨ ਜਿਨ੍ਹਾਂ 'ਚੋਂ ਇਕ ਸੈਂਪਲ 'ਚ ਅਲਫਾ ਵੈਰੀਐਂਟ (ਬੀ.1.1.1.7), 33 'ਚ ਡੈਲਟਾ ਵੈਰੀਐਂਟ (ਬੀ.1.617.2) ਅਤੇ ਇਕ ਸੈਂਪਲ 'ਚ ਡੈਲਟਾ ਪਲੱਸ ਵੈਰੀਐਂਟ ਦਾ ਮਾਮਲਾ ਮਿਲਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ
Coronavirus
ਵਿਭਾਗ ਨੇ ਸਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਇਸ ਦੇ ਲਈ ਟੀਕਾਕਰਨ ਕਰਵਾਓ ਅਤੇ ਨਾਲ ਹੀ ਮਾਸਕ ਲਗਾਓ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰੋ। 35 ਸਾਲਾ ਵਿਅਕਤੀ ਦਾ ਕੋਰੋਨਾ ਨਮੂਨਾ 22 ਮਈ ਨੂੰ ਲਿਆ ਗਿਆ ਜਿਸ 'ਚ ਡੈਲਟਾ ਪਲੱਸ ਵੈਰੀਐਂਟ ਮਿਲਿਆ। ਇਸ ਵੈਰੀਐਂਟ ਨੇ ਫੇਫੜਿਆਂ ਦੀਆਂ ਕੋਸ਼ਿਸ਼ਕਾਵਾਂ ਨੂੰ ਨੁਕਸਾਨ ਪਹੁੰਚਾਇਆ ਨਾਲ ਹੀ ਸਰੀਰ ਦੀ ਐਂਟੀਬਾਡੀਜ਼ ਨੂੰ ਘੱਟ ਕੀਤਾ।
ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ
Coronavirus
ਕੇਂਦਰ ਸਰਕਾਰ ਮੁਤਾਬਕ ਦੇਸ਼ 'ਚ ਘਟੋ-ਘੱਟ 12 ਸੂਬਿਆਂ 'ਚ ਡੈਲਟਾ ਵੈਰੀਐਂਟ ਦੇ 52 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 12 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ 'ਚ ਵੀ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਡੈਲਟਾ ਪਲੱਸ ਵੈਰੀਐਂਟ ਬਹੁਤ ਖਤਰਨਾਕ ਹੈ। ਇਸ ਦੇ ਲਈ ਸਾਰੇ ਲੋਕ ਸਾਵਧਾਨ ਰਹਿਣ ਅਤੇ ਭੀੜ ਵਾਲੀ ਥਾਂ 'ਤੇ ਨਾ ਜਾਣ। ਕੋਰੋਨਾ ਵਾਇਰਸ ਦਾ ਇਹ ਵੈਰੀਐਂਟ ਬਹੁਤ ਖਤਰਨਾਕ ਹੋਣ ਕਾਰਨ ਹੜ੍ਹਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ-ਸ਼ਰਮਨਾਕ : ਜਿਸ ਲੈਬ 'ਚੋਂ ਫੈਲਿਆ ਕੋਰੋਨਾ, ਚੀਨ ਨੇ ਉਸ ਨੂੰ ਹੀ ਐਵਾਰਡ ਲਈ ਕੀਤਾ ਨਾਮਜ਼ਦ
Coronavirus
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵੈਰੀਐਂਟ 'ਤੇ ਕੋਰੋਨਾ ਦੀ ਵੈਕਸੀਨ ਵੀ ਘੱਟ ਅਸਰਦਾਰ ਹੈ ਅਤੇ ਇਹ ਵੈਰੀਐਂਟ ਦੇਸ਼ 'ਚ ਕੋਰੋਨਾ ਦੀ ਤੀਸਰੀ ਲਹਿਰ ਦਾ ਮੁੱਖ ਕਾਰਨ ਵੀ ਬਣ ਸਕਦਾ ਹੈ। ਕੁਝ ਦਿਨ ਪਹਿਲਾਂ ਪੀ.ਜੀ.ਆਈ. ਵੱਲੋਂ ਜਾਂਚ ਨੂੰ ਭੇਜੇ ਗਏ 25 ਸੈਂਪਲਾਂ 'ਚੋਂ ਕੋਰੋਨਾ ਪੀੜਤ 61 ਫੀਸਦੀ ਮਰੀਜ਼ਾਂ 'ਚ ਡੈਲਟਾ ਪਲੱਸ ਵੈਰੀਐਂਟ ਮਿਲਿਆ ਸੀ ਅਤੇ 30 ਫੀਸਦੀ 'ਚ ਅਲਫਾ ਵੈਰੀਐਂਟ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੀ ਕਿ ਕੋਰੋਨਾ ਵਾਇਰਸ ਦਾ ਭਾਰਤ 'ਚ ਪਹਿਲੀ ਵਾਰ ਪਾਇਆ ਗਿਆ 'ਡੈਲਟਾ' ਵੈਰੀਐਂਟ ਹੁਣ ਤੱਕ ਦੇ ਵੈਰੀਐਂਟ 'ਚੋਂ ਸਭ ਤੋਂ ਖਤਰਨਾਕ ਹੈ।