
ਇਸ ਵੈਕਸੀਨ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਹਰ ਵੈਰੀਐਂਟ ਵਿਰੁੱਧ ਅਸਰਦਾਰ ਹੋਵੇਗੀ।
ਨਵੀਂ ਦਿੱਲੀ-ਕੋਰੋਨਾ ਦੇ ਨਵੇਂ-ਨਵੇਂ ਵੈਰੀਐਂਟ ਸਮੁੱਚੀ ਦੁਨੀਆ 'ਚ ਚਿੰਤਾ ਦਾ ਕਾਰਨ ਬਣੇ ਹੋਏ ਹਨ। ਕੋਰੋਨਾ ਦੇ ਇਸ ਵੱਖ-ਵੱਖ ਵੈਰੀਐਂਟ 'ਚ ਆਉਣ ਦੀ ਸਮਰਥਾ ਨੂੰ ਦੇਖਦੇ ਹੋਏ ਵਿਗਿਆਨੀ ਇਸ ਦੇ ਲਈ ਇਕ ਯੂਨੀਵਰਸਲ ਵੈਕਸੀਨ 'ਤੇ ਕੰਮ ਕਰ ਰਹੇ ਹਨ। ਇਸ ਵੈਕਸੀਨ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਹਰ ਵੈਰੀਐਂਟ ਵਿਰੁੱਧ ਅਸਰਦਾਰ ਹੋਵੇਗੀ।
ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ
Covid19 vaccine
ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ (ਯੂ.ਐੱਨ.ਸੀ.) ਦੇ ਵਿਗਿਆਨੀ ਐੱਮ.ਆਰ.ਐੱਨ.ਏ. ਤਕਨੀਕ ਦੇ ਆਧਾਰ 'ਤੇ ਇਸ ਨੂੰ ਤਿਆਰ ਕਰ ਰਹੇ ਹਨ। ਇਹ ਉਹ ਤਰੀਕਾ ਹੈ ਜੋ ਫਾਈਜ਼ਰ ਅਤੇ ਮਾਡਰਨਾ ਦੀ ਵੈਕਸੀਨ ਬਣਾਉਣ ਵੇਲੇ ਅਪਣਾਇਆ ਗਿਆ ਸੀ। ਇਸ ਨੂੰ ਦੂਜੀ ਪੀੜ੍ਹੀ ਦੀ ਵੈਕਸੀਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਸ਼ਰਮਨਾਕ : ਜਿਸ ਲੈਬ 'ਚੋਂ ਫੈਲਿਆ ਕੋਰੋਨਾ, ਚੀਨ ਨੇ ਉਸ ਨੂੰ ਹੀ ਐਵਾਰਡ ਲਈ ਕੀਤਾ ਨਾਮਜ਼ਦ
Coronavirus
ਵੈਕਸੀਨ ਦਾ ਅਜੇ ਚੂਹਿਆਂ 'ਤੇ ਟਰਾਇਲ ਕੀਤਾ ਜਾ ਰਿਹਾ ਹੈ ਅਤੇ ਇਹ ਟਰਾਇਲ ਆਖਿਰੀ ਪੜਾਅ 'ਚ ਹੈ। ਵਿਗਿਆਨੀਆਂ ਮੁਤਾਬਕ ਚੂਹਿਆਂ 'ਤੇ ਇਸ ਵੈਕਸੀਨ ਦੇ ਟਰਾਇਲ ਦੌਰਾਨ ਉਨ੍ਹਾਂ ਦੇ ਸਰੀਰ 'ਚ ਬੇਹਦ ਅਸਰਦਾਰ ਐਂਟੀਬਾਡੀ ਤਿਆਰ ਹੋਈ ਹੈ ਜੋ ਇਕੱਠੇ ਮਲਟੀਪਲ ਸਪਾਈਕ ਪ੍ਰੋਟੀਨ ਵਿਰੁੱਧ ਕੰਮ ਕਰ ਸਕਦੀ ਹੈ।
ਇਸ ਟਰਾਇਲ 'ਚ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਪਾਏ ਗਏ ਕੋਰੋਨਾ ਦੇ ਬੀ.1.351. ਵੈਰੀਐਂਟ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ-'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ
ਇਸ ਦੇ ਨਾਲ ਹੀ ਟਰਾਇਲ ਦੌਰਾਨ ਚੂਹਿਆਂ 'ਚ ਇਨਫੈਕਸ਼ਨ ਅਤੇ ਫੇਫੜਿਆਂ ਦੇ ਨੁਕਸਾਨ ਤੋਂ ਬਚਾਅ 'ਚ ਵੀ ਇਹ ਵੈਕਸੀਨ ਬੇਹਦ ਅਸਰਦਾਰ ਰਹੀ ਹੈ ਫਿਲਹਾਲ ਇਸ 'ਚ ਟੈਸਟਿੰਗ ਜਾਰੀ ਹੈ ਅਤੇ ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਅਗਲੇ ਸਾਲ ਮਨੁੱਖਾਂ 'ਤੇ ਟਰਾਇਲ ਸ਼ੁਰੂ ਹੋ ਸਕਦਾ ਹੈ। ਰਿਸਰਚਰਸ ਦਾ ਕਹਿਣਾ ਹੈ ਕਿ ਸਾਡਾ ਪਲਾਨ ਅਜੇ ਕੰਮ ਕਰ ਰਿਹਾ ਹੈ ਅਤੇ ਜੇਕਰ ਇਹ ਸਹੀ ਚੱਲਿਆ ਤਾਂ ਅਸੀਂ ਯੂਨੀਵਰਸਲ ਵੈਕਸੀਨ ਨੂੰ ਬਣਾ ਸਕਦੇ ਹਾਂ।