ਕਾਂਗਰਸ ਹਾਈ ਕਮਾਂਡ ਦਾ ਅਗਲੇ ਪੰਜ ਮਹੀਨੇ ਲਈ ਐਕਸ਼ਨ ਪਲਾਨ
Published : Jun 27, 2021, 12:50 am IST
Updated : Jun 27, 2021, 12:50 am IST
SHARE ARTICLE
image
image

ਕਾਂਗਰਸ ਹਾਈ ਕਮਾਂਡ ਦਾ ਅਗਲੇ ਪੰਜ ਮਹੀਨੇ ਲਈ ਐਕਸ਼ਨ ਪਲਾਨ

ਚੰਡੀਗੜ੍ਹ, 26 ਜੂਨ (ਜੀ.ਸੀ. ਭਾਰਦਵਾਜ): ਸਰਹੱਦੀ ਸੂਬੇ ਪੰਜਾਬ ’ਚ 6 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਵਿਚ ਪਏ ਘਮਸਾਣ ਦੇ ਹੱਲ ਲਈ ਪਾਰਟੀ ਹਾਈ ਕਮਾਂਡ ਨੇ ਇਕ ਪੁਖਤਾ ਐਕਸ਼ਨ ਪਲਾਨ ਤਿਆਰ ਕਰਨ ਲਈ  ਪੂਰੀ ਵਾਹ ਲਾ ਦਿਤੀ ਹੈ। ਇਸ ਵਾਰ ਚੈਲੰਜ ਕਾਫੀ ਵਖਰਾ ਤੇ ਜੋਖ਼ਮ ਭਰਿਆ ਹੈ ਕਿਉਂਕਿ ਹਾਈ ਕਮਾਂਡ ਮਜ਼ਬੂਤ ਲੀਡਰਸ਼ਿਪ ਤੋਂ ਵਾਂਝੀ ਹੈ ਜਦਕਿ ਮੌਜੂਦਾ ਮੁੱਖ ਮੰਤਰੀ ਇਸ ਵਕਤ ਰਾਸ਼ਟਰੀ ਪੱਧਰ ਦਾ ਸਿਰਕੱਢ ਨੇਤਾ ਬਣ ਚੁੱਕਾ ਹੈ ਅਤੇ ਮਹਾਂ ਗਠਜੋੜ ਲਈ ਸ਼ਰਦ ਪਵਾਰ ਤੇ ਮਮਤਾ ਬੈਨਰਜੀ ਦੀ ਕਤਾਰ ਵਿਚ ਖੜਨ ਦੇ ਯੋਗ ਹੈ।
ਬੀਤੇ ਕਲ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਸੀਨੀਅਰ ਕਾਂਗਰਸੀ ਨੇਤਾਵਾਂ ਤੋਂ ਇਸ਼ਾਰਾ ਮਿਲਿਆ ਹੈ ਕਿ ਛੇਤੀ ਹੀ ਪਾਰਟੀ ਪੱਧਰ ਅਤੇ ਸਰਕਾਰ ’ਚ ਚੋਖੀ ਅਦਲਾ-ਬਦਲੀ ਕਰਨ ਉਪਰੰਤ ਹਾਈ ਕਮਾਂਡ ਅਗਲੇ ਪੰਜ ਮਹੀਨੇ ਨਵੇਂ, ਪੁਰਾਣੇ ਪਾਰਟੀ ਅਹੁਦੇਦਾਰਾਂ, ਮੰਤਰੀਆਂ, ਵਿਧਾਇਕਾਂ ਤੇ ਹੋਰ ਟਿਕਟ ਦੇ ਚਾਹਵਾਨਾਂ ਦੀ ਚੰਗੀ ਮਾੜੀ ਕਾਰਗੁਜ਼ਾਰੀ ’ਤੇ ਸਖਤ ਨਜ਼ਰ ਰੱਖੇਗੀ। ਸੂਤਰਾਂ ਤੋਂ ਇਸ਼ਾਰਾ ਇਹ ਵੀ ਮਿਲਿਆ ਹੈ ਕਿ ਪੰਜਾਬ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣਾ ਪਿਛਲੇ ਸਾਢੇ ਚਾਰ ਸਾਲ ਕਾਂਗਰਸੀ ਨੇਤਾਵਾਂ ਦੀ ਰੇਤ-ਬਜਰੀ, ਐਕਸਾਈਜ਼, ਟਰਾਂਸਪੋਰਟ ਮਾਫ਼ੀਆ ਤੇ ਦਲਿਤ ਵਜ਼ੀਫ਼ਾ ਘਪਲੇ ’ਚ ਹਿੱਸੇਦਾਰੀ ਅਤੇ ਬੇਅਦਬੀ ਮਾਮਲਿਆਂ ਵਿਚ ਝੂਠੇ ਪ੍ਰਚਾਰ ਕਾਰਨ ਬਹੁੁਤ  ਮੁਸ਼ਕਲ ਕੰਮ ਹੈ। ਉਤੋਂ ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਦੀ ਸਰਦਾਰੀ ਨੂੰ ਚੈਲੰਜ ਕਰਨਾ, ਤੱਥਾਂ ਤੋਂ ਪਰੇ, ਵਿਰੋਧੀ ਧਿਰਾਂ ’ਤੇ ਚਿੱਕੜ ਸੁੱਟਣਾ, ਅੱਜ ਦੇ ਮਾਹੌਲ ’ਚ ਉਲਟਾ ਪੈ ਰਿਹਾ ਹੈ।
ਇਨ੍ਹਾ ਸਾਰੇ ਨੁਕਤਿਆਂ ਤੋਂ ਇਲਾਵਾ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਵਲੋਂ ਗੁਪਤ ਸਕੀਮ ਇਹ ਦੇਣਾ ਕਿ 20-25 ਵਿਧਾਇਕਾਂ ਨੂੰ ਟਿਕਟ ਮਨਾਹੀ ਕਰਨਾ ਤੇ 15-20 ਦੇ ਹਲਕੇ ਬਦਲਣਾ ਅਤੇ ਮੌਜੂਦਾ 10-12 ਸੀਨੀਅਰ ਮੰਤਰੀਆਂ ਨੂੰ ਚੋਣਾਂ ਤੋਂ ਲਾਂਭੇ ਕਰਨਾ, ਹਾਈ ਕਮਾਂਡ ਲਈ ਵੱਡੀ ਸਿਰਦਰਦੀ ਬਣ ਗਈ ਹੈ। ਮੁਲਾਕਾਤ ਕਰ ਕੇ ਆਏ ਨੇਤਾਵਾਂ ਅਤੇ ਹੋਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਚਾਰ ਕੋਨੇ ਮੁਕਾਬਲੇ ਲਈ ਨਵੰਬਰ ਮਹੀਨੇ ’ਚ ਕੀਤੀ ਜਾਣੀ ਟਿਕਟਾਂ ਦੀ ਕਾਂਟ ਛਾਂਟ ਨਾਲ, ਇਹ ਦੁਖੀ ਨੇਤਾ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਛਾਲ ਮਾਰਨਗੇ ਜਾਂ ਆਜ਼ਾਦ ਖੜ ਕੇ ਕਾਂਗਰਸ ਨੂੰ ਖੋਰਾ ਲਾਉਣਗੇ। ਮਾਹਰ ਇਹ ਵੀ ਕਹਿ ਰਹੇ ਹਨ ਕਿ ਕਾਂਗਰਸ ਦਾ ਹਰ ਚੰਗਾ-ਮਾੜਾ ਕਦਮ ਜਾਂ ਬਿਆਨ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਫਾਇਦਾ ਪੁਚਾ ਰਿਹਾ ਹੈ।

SHARE ARTICLE

ਏਜੰਸੀ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement