
ਖੇਡਦੇ-ਖੇਡਦੇ ਪਾਣੀ ਨਾਲ ਭਰੇ ਟੋਏ ਵਿਚ ਜਾ ਡੱੁਬੇ ਤਿੰਨ ਮਾਸੂਮ, ਹੋਈ ਮੌਤ
ਸਾਜਾਪੁਰ : ਮੱਧ ਪ੍ਰਦੇਸ਼ ਦੇ ਸਾਜਾਪੁਰ ਵਿਚ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਜ਼ਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਸਲਸਾਲਾਈ ਥਾਣਾ ਖੇਤਰ ’ਚ ਪਾਣੀ ਨਾਲ ਭਰੇ ਟੋਏ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਗੁਲਾਣਾ ਪੁਲਿਸ ਚੌਕੀ ਦੇ ਇੰਚਾਰਜ ਟਕੇਸਿੰਘ ਧੂਲੀਆ ਨੇ ਸਨੀਵਾਰ ਨੂੰ ਦਸਿਆ ਕਿ ਦੋ ਭੈਣਾਂ ਘਰ ਦੇ ਨਜ਼ਦੀਕ ਅਪਣੇ ਚਚੇਰਾ ਭਰਾ ਨਾਲ ਖੇਡ ਰਹੀਆਂ ਸਨ ਅਤੇ ਇਸ ਦੌਰਾਨ ਬੱਚੇ ਮੀਂਹ ਦੇ ਪਾਣੀ ਨਾਲ ਭਰੇ ਟੋਏ ਵਿਚ ਡਿੱਗ ਗਏ, ਜਿਸ ਕਾਰਨ ਅਰਮਾਨ (8) ਜੋਤੀ (8) ਅਤੇ ਵੰਦਨਾ. (6) ਦੀ ਮੌਤ ਹੋ ਗਈ। ਉਸ ਨੇ ਦਸਿਆ ਕਿ ਲੜਕੀਆਂ ਮੋਹਨਬਰੋਦੀਆ ਪਿੰਡ ਦੀਆਂ ਵਸਨੀਕ ਸਨ ਅਤੇ ਅਪਣੇ ਮਾਮੇ ਦੇ ਘਰ ਆਈਆਂ ਸਨ। ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿਤੀਆਂ ਗਈਆਂ ਹਨ। ਗੁਲਾਣਾ ਪੁਲਿਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। (ਏਜੰਸੀ)