ਆਪ ਦਾ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇਗਾ ਸਾਸ਼ਨ : ਕੁੰਵਰ ਵਿਜੇ ਪ੍ਰਤਾਪ ਸਿੰਘ
Published : Jun 27, 2021, 9:32 am IST
Updated : Jun 27, 2021, 9:32 am IST
SHARE ARTICLE
 Kunwar Vijay Partap
Kunwar Vijay Partap

‘ਆਪ’ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕਾਂ ਦੇ ਅਸੀ ਸੇਵਾਦਾਰ ਬਣ ਕੇ ਕੰਮ ਕਰਾਂਗੇ। ਦਿੱਲੀ ਤਰਜ਼ ’ਤੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ

ਅੰਮ੍ਰਿਤਸਰ (ਅਮਰੀਕ ਸਿੰਘ) : ਪੰਜਾਬ ਵਿੱਚ ਆਪ ਦ ਸਰਕਾਰ ਬਣਨ ਤੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵੇਖਣ ਨੂੰ ਮਿਲੇਗਾ। 
ਇਹ ਜਾਣਕਾਰੀ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ‘ਆਪ’ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕਾਂ ਦੇ ਅਸੀ ਸੇਵਾਦਾਰ ਬਣ ਕੇ ਕੰਮ ਕਰਾਂਗੇ। ਦਿੱਲੀ ਤਰਜ਼ ’ਤੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ। ‘ਆਪ’ ਸਰਕਾਰ ਬਣਨ ’ਤੇ ਬੱਚਿਆਂ ਨੂੰ ਨਰਸਰੀ ਤੋਂ ਲੈ ਕੇ ਯੂਨੀਵਰਸਟੀ ਤਕ ਡਿਗਰੀ ਹਾਸਲ ਕਰਵਾਊਣ ਲਈ ਆਕਸਫ਼ੋਰਡ ਯੂਨੀਵਰਸਟੀ ਵਾਂਗ ਮੁਫ਼ਤ ਵਿਦਿਆ ਦਿਤੀ ਜਾਵੇਗੀ ਤੇ ਨਾਲ ਹੀ ਨੌਕਰੀ ਵੀ, ਜਿਸ ਦਾ ਉਹ ਵਾਅਦਾ ਨਹੀਂ ਦਾਅਵਾ ਕਰਦੇ ਹਨ।

ਇਹ ਵੀ ਪੜ੍ਹੋ -  ਕਾਂਗਰਸ ਹਾਈ ਕਮਾਂਡ ਦਾ ਅਗਲੇ ਪੰਜ ਮਹੀਨੇ ਲਈ ਐਕਸ਼ਨ ਪਲਾਨ

Delhi CM Arvind KejriwalDelhi CM Arvind Kejriwal

ਉਨ੍ਹਾਂ ਨਾਲ ਹੀ ਕਿਹਾ ਕਿ ਕੈਨੇਡਾ ਅਮਰੀਕਾ ਦੀ ਤਰਜ਼ ’ਤੇ ਸਰਕਾਰੀ ਮੈਡੀਕਲ ਹਸਪਤਾਲਾਂ ਵਿਚ ਲੋਕਾਂ ਦਾ ਇਲਾਜ ਹੋਵੇਗਾ ਉਹ ਵੀ ਮੁਫ਼ਤ ਤੇ ਨਾਲ ਹੀ ਲੋਕਾਂ ਨੂੰ ਬਿਜਲੀ ਸਹੂਲਤ ਵੀ ਸੱਭ ਤੋਂ ਵਧੀਆ ਦਿਤੀ ਜਾਵੇਗੀ। ਉਨ੍ਹਾਂ ਅਕਾਲੀ, ਕਾਂਗਰਸੀ ਆਗੂਆਂ ਦਾ ਨਾਮ ਲਏ ਬਗੈਰ ਕਿਹਾ ਕਿ ਲੋਕਾਂ ਨੂੰ ਲੁੱਟਣ ਲਈ ਕਈ ਪ੍ਰਜੇਕਟ ਲਿਆਂਦੇ ਜਿਵੇਂ ਬੀਆਰਟੀਸੀ ਜਿਸ ਦਾ ਜਨਤਾ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਪ੍ਰੰਤੂ ਇਨ੍ਹਾਂ ਲੀਡਰਾਂ ਨੇ ਮੋਟੀਆਂ ਰਕਮਾਂ ਹਜ਼ਮ ਕਰ ਲਈਆਂ। ਜਿਸ ਬਾਰੇ ਉਹ ਵਾਈਟ ਪੇਪਰ ਜਨਤਾ ਸਾਹਮਣੇ ਲਿਆਉਣਗੇ। 

Beadbi KandBeadbi Kand

ਬੇਅਦਬੀ ਕਾਂਡ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਵੱਡੀ ਸਾਜਸ਼ ਸੀ, ਜਿਸ ਨੂੰ ਛੁਪਾਉਣ ਲਈ ਤਿੰਨ ਕਾਨੂੰਨਾਂ ਦਾ ਸਹਾਰਾ ਲਿਆ ਗਿਆ ਤਾਂ ਜੋ ਪੰਜਾਬੀਆਂ ਦਾ ਧਿਆਨ ਇਸ ਪਾਸੇ ਤੋਂ ਹਟ ਕੇ ਦੂਸਰੇ ਪਾਸੇ ਲੱਗ ਜਾਵੇ ਤੇ ਇਹ ਹੁਕਮਰਾਨ ਪਾਰਟੀ ਚੋਰ ਦਰਵਾਜ਼ੇ ਰਾਹੀਂ ਅਪਣੇ ਇਨ੍ਹਾਂ ਸਿਆਸੀ ਭਾਈਵਾਲਾਂ ਨੂੰ ਬਚਾਅ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਲਿਆਉਣ ਵਾਲਾ ਸੱਭ ਤੋਂ ਤਾਕਤਵਰ ਲੀਡਰ ਕੌਣ ਹੈ ਉਹ ਸੱਭ ਲੋਕ ਜਾਣਦੇ ਹਨ। ਇਨ੍ਹਾਂ ਪਾਪੀਆਂ ਦਾ ਉਹ ਅਪਣੀ ਜ਼ੁਬਾਨ ’ਤੇ ਨਾਮ ਨਹੀਂ ਲਿਆਊਣਾ ਚਾਹੁੰਦੇ। ਨਸ਼ੇ ਦੇ ਪਾਪੀਆਂ, ਬੇਅਦਬੀ ਕਾਂਡ ਦੇ ਪਾਪੀਆਂ ਤੇ ਪੰਜਾਬ ਨੂੰ ਲੁੱਟਣ ਵਾਲੇ ਪਾਪੀਆਂ ਦਾ ਨਾਸ਼ ਪ੍ਰਮਾਤਮਾ ਤਾਂ ਜ਼ਰੂਰ ਕਰੇਗਾ।

ਇਹ ਵੀ ਪੜ੍ਹੋ -  ਸੁੱਚਾ ਸਿੰਘ ਲੰਗਾਹ ਦੀ ਪੰਥ ਵਾਪਸੀ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਹਲਚਲ

ਉਸ ਤੋਂ ਪਹਿਲਾਂ ਫ਼ਰਵਰੀ ਵਿਚ ਜਨਤਾ ਇਨ੍ਹਾਂ ਪਾਪੀਆਂ ਦਾ ਝਾੜੂ ਫੇਰ ਕੇ ਸਫ਼ਾਇਆ ਜ਼ਰੂਰ ਕਰੇ। ਇਸ ਮੌਕੇ ਅਰਵਿੰਦਰ ਸਿੰਘ ਭੱਟੀ, ਅਸ਼ੌਕ ਤਲਵਾੜ, ਡਾ. ਨਿੱਝਰ, ਬਲਜੀਤ ਸਿੰਘ ਖਹਿਰਾ,  ਘੁਲੇ ਸ਼ਾਹ, ਸ਼ਹਿਰੀ ਪ੍ਰਧਾਨ ਪ੍ਰਮਿੰਦਰ ਸ਼ੇਠੀ, ਐਸ.ਸੀ ਵਿੰਗ ਪ੍ਰਧਾਨ ਡਾ. ਇੰਦਰਪਾਲ ਸ਼ਿੰਘ, ਕੁਲਦੀਪ ਸਿੰਘ ਧਾਲੀਵਾਲ, ਬੀਸੀ ਵਿੰਗ ਸ਼ਹਿਰੀ ਪ੍ਰਧਾਨ ਅਨਮੋਲ ਸੰਘ ਛਾਪਾ ਸਮੇਤ ਵੱਡੀ ਗਿਣਤੀ ਵਿਚ ‘ਆਪ’ ਆਗੂ ਤੇ ਵਰਕਰ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement