ਮਾਮੂਲੀ ਝਗੜੇ ਮਗਰੋਂ ਵਿਅਕਤੀ ਦਾ ਕਤਲ, ਫਲਾਂ ਦੀ ਖਰੀਦੋ ਫਰੋਖਤ ਨੂੰ ਲੈ ਕੇ ਹੋਇਆ ਸੀ ਝਗੜਾ 
Published : Jun 27, 2023, 8:09 am IST
Updated : Jun 27, 2023, 8:09 am IST
SHARE ARTICLE
Swaran Singh
Swaran Singh

ਸਵਰਨ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਬਜ਼ੀ ਮੰਡੀ ਵਿਚ ਰੇਹੜੀ ਲਗਾਉਂਦਾ ਹੈ।

ਪਟਿਆਲਾ - ਰਾਜਪੁਰਾ ਦੀ ਸਬਜ਼ੀ ਮੰਡੀ ਵਿਚ ਬੀਤੀ ਰਾਤ ਹੋਏ ਮਾਮੂਲੀ ਝਗੜੇ ’ਚ ਇਕ ਵਿਅਕਤੀ ਸਵਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਭਤੀਜਾ ਸੱਚਇੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਝਗੜੇ ਦਾ ਕਾਰਨ ਫਲਾਂ ਵਾਲੀ ਰੇਹੜੀ ’ਤੇ ਖ਼ਰੀਦੋ-ਫ਼ਰੋਖ਼ਤ ਦੱਸੀ ਜਾ ਰਹੀ ਹੈ। ਰਾਜਪੁਰਾ ਦੇ ਡੀਐੱਸਪੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਉਨ੍ਹਾਂ ਹਸਮੁੱਖ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਕੰਵਲਜੀਤ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਭਾਲ ਕੀਤੀ ਜਾ ਰਹੀ ਹੈ। 

ਸਵਰਨ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਬਜ਼ੀ ਮੰਡੀ ਵਿਚ ਰੇਹੜੀ ਲਗਾਉਂਦਾ ਹੈ। ਰਾਤ ਕਰੀਬ ਸਾਢੇ ਦਸ ਵਜੇ ਹਸਮੁੱਖ ਸਿੰਘ ਮੋਟਰਸਾਈਕਲ ’ਤੇ ਆਇਆ ਅਤੇ ਉਸ ਦੀ ਫੜ੍ਹੀ ਕੋਲ ਲੱਗੀ ਫਲਾਂ ਦੀ ਰੇਹੜੀ ਵਾਲੇ ਨਾਲ ਝਗੜਾ ਕਰਨ ਲੱਗਾ। ਜਦੋਂ ਉਸ ਦੇ ਛੋਟੇ ਭਰਾ ਸੱਚਇੰਦਰ ਸਿੰਘ ਅਤੇ ਗੁਆਂਢੀ ਨੇ ਹਸਮੁੱਖ ਨੂੰ ਝਗੜਾ ਕਰਨ ਤੋਂ ਰੋਕਿਆ ਤਾਂ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਮਗਰੋਂ ਫ਼ੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ।

ਉਸ ਦੇ ਸਾਥੀ ਦੋ ਗੱਡੀਆਂ ’ਚ ਆਏ ਤੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖਦਿਆਂ ਸੱਚਇੰਦਰ ਨੇ ਆਪਣੇ ਫੁੱਫੜ ਸਵਰਨ ਸਿੰਘ ਨੂੰ ਬੁਲਾ ਲਿਆ। ਇਕ ਵਾਰ ਤਾਂ ਹਮਲਾਵਰ ਚਲੇ ਗਏ ਪਰ ਉਹ ਮੁੜ ਹਥਿਆਰ ਲੈ ਕੇ ਆਏ। ਆਉਂਦੇ ਹੀ ਹਮਲਾਵਰਾਂ ਨੇ ਸਵਰਨ ਸਿੰਘ ਅਤੇ ਸੱਚਇੰਦਰ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਵਰਨ ਸਿੰਘ ਦੀ ਮੌਤ ਹੋ ਗਈ ਤੇ ਸੱਚਇੰਦਰ ਜ਼ਖ਼ਮੀ ਹੋ ਗਿਆ।  

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement