
ਇਹ ਸਾਰੀ ਘਟਨਾ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ
ਅੰਮ੍ਰਿਤਸਰ : 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਪੈਟਰੋਲ ਪੰਪ ਲੁੱਟ ਲਿਆ। ਲੁਟੇਰੇ ਉਥੋਂ 25 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਅਤੇ ਜਾਂਦੇ ਸਮੇਂ ਸੇਲਜ਼ਮੈਨ ਦੀ ਲੱਤ ਵਿਚ ਗੋਲੀ ਮਾਰ ਦਿਤੀ। ਇਹ ਸਾਰੀ ਘਟਨਾ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
ਇਹ ਘਟਨਾ ਸੋਮਵਾਰ ਦੇਰ ਸ਼ਾਮ ਮਹਿਤਾ ਚੌਕ ਸਥਿਤ ਪਿੰਡ ਉਸਮਾ ਦੀ ਹੈ। ਇਕਬਾਲ ਫਿਲਿੰਗ ਸਟੇਸ਼ਨ 'ਤੇ ਸਾਰੇ ਕਰਮਚਾਰੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਚ ਰੁੱਝੇ ਹੋਏ ਸਨ। ਇਸ ਦੌਰਾਨ ਮੋਟਰਸਾਈਕਲ 'ਤੇ 3 ਨੌਜਵਾਨ ਆ ਗਏ। ਤਿੰਨਾਂ ਦੇ ਮੂੰਹ ਢਕੇ ਹੋਏ ਸਨ। ਇਕ ਲੁਟੇਰਾ ਬਾਈਕ 'ਤੇ ਹੀ ਰਿਹਾ, ਜਦਕਿ 2 ਲੁਟੇਰਿਆਂ ਨੇ ਬਾਈਕ ਤੋਂ ਉਤਰਦੇ ਹੀ ਪਿਸਤੌਲ ਕੱਢ ਲਏ।
ਇਹ ਦੇਖ ਕੇ ਪਠਾਨਕੋਟ ਵਾਸੀ ਰਾਹੁਲ ਪੈਟਰੋਲ ਪਾ ਕੇ ਨਕਦੀ ਲੈ ਰਿਹਾ ਸੀ, ਪਿੱਛੇ ਹਟਣ ਲੱਗਾ। ਲੁਟੇਰਿਆਂ ਨੇ ਉਸੇ ਸਮੇਂ ਰਾਹੁਲ ਦੀ ਲੱਤ 'ਤੇ ਵਾਰ ਕੀਤਾ। ਇਸ ਤੋਂ ਬਾਅਦ ਦੋਵੇਂ ਲੁਟੇਰੇ ਉਸ ਦੇ ਨੇੜੇ ਗਏ ਅਤੇ ਉਸ ਦੀ ਜੇਬ ਵਿਚ ਰੱਖੇ 20 ਹਜ਼ਾਰ ਰੁਪਏ ਕੱਢ ਲਏ।
ਪੁਲਿਸ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਅਤੇ ਜ਼ਖ਼ਮੀ ਮੁਲਾਜ਼ਮ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਸ ਸਪਲੈਂਡਰ ਮੋਟਰਸਾਈਕਲ ’ਤੇ ਲੁਟੇਰੇ ਆਏ ਸਨ, ਉਸ ਦਾ ਨੰਬਰ ਨਹੀਂ ਸੀ। ਪੁਲਿਸ ਥਾਣਾ ਮਹਿਤਾ ਨੇ ਲੁਟੇਰਿਆਂ ਦੇ ਟਿਕਾਣੇ ਅਤੇ ਗਤੀਵਿਧੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕਰ ਦਿਤੀ ਹੈ