
ਫ਼ੌਜੀ ਜਵਾਨ ਆਪਣੀ ਭੈਣ ਨੂੰ ਮਿਲਣ ਉਸ ਦੇ ਸਹੁਰੇ ਘਰ ਆਇਆ ਹੋਇਆ ਸੀ
ਜੰਡਿਆਲਾ ਗੁਰੂ : ਜੰਡਿਆਲਾ ’ਚ ਉਸ ਵੇਲੇ ਹੜਕੰਪ ਮਚ ਗਿਆ ਜਦ ਛੁੱਟੀ 'ਤੇ ਆਏ ਫ਼ੌਜੀ ਦਾ ਕਤਲ ਕਰ ਦਿਤਾ ਗਿਆ। ਸੋਮਵਾਰ ਰਾਤ ਆਪਣੀ ਭੈਣ ਨੂੰ ਮਿਲਣ ਗਏ ਫ਼ੌਜੀ ਭਰਾ ਨੂੰ ਕੁੱਝ ਹਥਿਆਰਬੰਦ ਨੌਜੁਆਨਾਂ ਨੇ ਗੋਲੀਆਂ ਮਾਰ ਕੇ ਮਾਰ ਦਿਤਾ ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 10 ਵਜੇ ਛੁੱਟੀ ’ਤੇ ਆਇਆ ਫ਼ੌਜੀ ਜਵਾਨ ਆਪਣੀ ਭੈਣ ਨੂੰ ਮਿਲਣ ਉਸ ਦੇ ਸਹੁਰੇ ਘਰ ਆਇਆ ਹੋਇਆ ਸੀ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਜੰਡਿਆਲਾ ਗੁਰੂ ਇੰਸਪੈਕਟਰ ਬਲਵਿੰਦਰ ਸਿੰਘ ਨੇ ਦਸਿਆ ਕਿ ਫ਼ੌਜੀ ਜਵਾਨ ਗੁਰਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਭਾਈ ਲਧੋਕੀ ਭਿੱਖੀਵਿੰਡ ਆਪਣੀ ਭੈਣ ਨੂੰ ਮਿਲਣ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਠੱਠੀਆਂ ਆਇਆ ਸੀ। ਰਾਤ ਨੂੰ ਫ਼ੌਜੀ ਅਤੇ ਹੋਰ ਰਿਸ਼ਤੇਦਾਰ ਜੀ. ਟੀ. ਰੋਡ ਜੰਡਿਆਲਾ ਗੁਰੂ ਇਕ ਰੈਸਟੋਰੈਂਟ ਤੋਂ ਕੁਝ ਖਾ ਪੀ ਕੇ ਵਾਪਿਸ ਠੱਠੀਆਂ ਜਾ ਰਹੇ ਸਨ। ਰਸਤੇ ’ਚ ਫ਼ੌਜੀ ਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।