
Ludhiana News : ਨਿਆਗਰਾ ਫਾਲਜ਼ ਤੋਂ ਮਾਰੀ ਛਾਲ,10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਗਿਆ ਸੀ ਵਿਦੇਸ਼
Ludhiana News : ਕੈਨੇਡਾ ਵਿਚ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਕੈਨੇਡਾ ’ਚ ਇੱਕ ਹਫ਼ਤੇ ਤੋਂ ਲਾਪਤਾ ਹੋ ਗਿਆ ਸੀ । ਬੀਤੇ ਵੀਰਵਾਰ ਸਵੇਰੇ ਨਿਆਗਰਾ ਫਾਲਜ਼ ਤੋਂ ਛਾਲ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਦੋਸਤਾਂ ਨੂੰ ਨਿਆਗਰਾ ਫਾਲਜ਼ ਕੰਮ ’ਤੇ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਵਿਦਿਆਰਥੀ ਦੀ ਪਛਾਣ ਚਰਨਦੀਪ ਸਿੰਘ (22 ਸਾਲਾ) ਜ਼ਿਲ੍ਹਾ ਲੁਧਿਆਣਾ ਪਿੰਡ ਅੱਬੂਵਾਲ ਵਜੋਂ ਹੋਈ ਹੈ।
ਇਹ ਵੀ ਪੜੋ:Pathankot News : ਪਠਾਨਕੋਟ ’ਚ ਕਾਰ ਨਹਿਰ 'ਚ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ, 4 ਜ਼ਖ਼ਮੀ
ਇਸ ਮੌਕੇ ਪਿਤਾ ਕਿਸਾਨ ਜ਼ੋਰਾ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਚਰਨਦੀਪ ਕਰੀਬ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਉਹ ਰੋਜ਼ ਘਰ ਫੋਨ ਕਰਦਾ ਸੀ। ਜਦੋਂ ਕਈ ਦਿਨਾਂ ਤੱਕ ਉਸ ਦਾ ਫੋਨ ਨਾ ਆਇਆ ਤੇ ਫੋਨ ਕਰਨ ਦੇ ਉਸ ਦਾ ਨੰਬਰ ਬੰਦ ਆਉਣ ਲੱਗਿਆ ਤਾਂ ਉਨ੍ਹਾਂ ਕਿਸੇ ਤਰ੍ਹਾਂ ਉਸਦੇ ਦੋਸਤਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਪਿਤਾ ਜ਼ੋਰਾ ਸਿੰਘ ਮੁਤਾਬਕ ਉਸ ਨੇ ਆਪਣੇ ਇਕ ਰਿਸ਼ਤੇਦਾਰ ਰਾਹੀਂ ਕੈਨੇਡੀਅਨ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਚਰਨਦੀਪ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ, ਪ੍ਰੰਤੂ ਕੁਝ ਦੇਰ ਪਹਿਲਾਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਨੌਜਵਾਨ ਦੀ ਮੌਤ ਹੋ ਗਈ ਹੈ।
(For more news apart from Punjabi youth missing in Canada for one week News in Punjabi, stay tuned to Rozana Spokesman)