ਸੀਜੀਸੀ ਝੰਜੇੜੀ ਵਲੋਂ ਅੰਤਰਰਾਸ਼ਟਰੀ ਅਧਿਆਪਨ ਉਤਮਤਾ ਪ੍ਰੋਗਰਾਮ-2025 ਦੀ ਮੇਜ਼ਬਾਨੀ

By : JUJHAR

Published : Jun 27, 2025, 1:55 pm IST
Updated : Jun 27, 2025, 1:55 pm IST
SHARE ARTICLE
CGC Jhanjeri hosts International Teaching Excellence Program-2025
CGC Jhanjeri hosts International Teaching Excellence Program-2025

ਸੰਮੇਲਨ ’ਚ 10 ਤੋਂ ਜ਼ਿਆਦਾ ਦੇਸ਼ਾਂ ਦੇ ਡੈਲੀਗੇਟਾਂ ਨੇ ਲਿਆ ਹਿੱਸਾ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ, ਮੋਹਾਲੀ ਵਲੋਂ ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025 ਦੀ ਸ਼ਾਨਦਾਰ ਮੇਜ਼ਬਾਨੀ ਕੀਤੀ ਗਈ। ਇਸ ਅਕਾਦਮਿਕ ਸੰਮੇਲਨ ਵਿਚ 10 ਤੋਂ ਜਿਆਦਾ ਦੇਸ਼ਾਂ ਦੇ 20 ਤੋਂ ਜਿਆਦਾ ਉੱਘੇ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਇਤਿਹਾਸਕ ਸਮਾਗਮ ਵਿੱਚ ਆਸਟਰੇਲੀਆ, ਕੈਨੇਡਾ, ਮਾਰੀਸ਼ਸ, ਯੂਏਈ, ਦੱਖਣੀ ਅਫ਼ਰੀਕਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਉਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਸੀਜੀਸੀ ਝੰਜੇੜੀ ਅੰਤਰਰਾਸ਼ਟਰੀ ਅਕਾਦਮਿਕ ਏਕਤਾ ਲਈ ਇਕ ਸ਼ਕਤੀ ਰੂਪ ਵਿਚ ਉਭਰਿਆ।

ਆਈਟੀਈਪੀ-2025 ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਮਾਣਯੋਗ ਮੁੱਖ ਮਹਿਮਾਨ, ਦੀਪਕ ਆਨੰਦ, ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ, ਮਿਸੀਸਾਗਾ-ਮਾਲਟਨ, ਓਨਟਾਰੀਓ, ਕੈਨੇਡਾ ਵਲੋਂ ਕੀਤੀ ਗਈ। ਉਨ੍ਹਾਂ ਦੇ ਪ੍ਰਭਾਵਸ਼ਾਲੀ ਸੰਬੋਧਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਸਲੀ ਤਰੱਕੀ ਉਥੇ ਸ਼ੁਰੂ ਹੁੰਦੀ ਹੈ, ਜਿੱਥੇ ਵਿਚਾਰ ਅਤੇ ਲੀਡਰਸ਼ਿਪ ਦਾ ਸੁਮੇਲ ਹੁੰਦਾ ਹੈ। ਇਸ ਮੌਕੇ ਵਰਕਸ਼ਾਪਾਂ, ਵਿਚਾਰਾਂ ਦੇ ਆਦਾਨ-ਪ੍ਰਦਾਨ ਤੇ ਆਲੋਚਨਾਤਮਕ ਵਿਚਾਰ-ਵਟਾਂਦਰੇ ਰਾਹੀਂ, ਆਈਟੀਈਪੀ 2025 ਨੇ ਸਿਖਿਆ ਸ਼ਾਸਤਰ ਨਵੀਨਤਾ, ਸੰਸਥਾਗਤ ਸ੍ਰੇਸ਼ਟਾ ਤੇ ਵਿਸ਼ਵ-ਪਧਰੀ ਨਾਗਰਿਕਾਂ ਦੇ ਪਾਲਣ-ਪੋਸ਼ਣ ਦੀ ਮਹੱਤਤਾ ਨੂੰ ਮੁੜ ਪਰਿਭਾਸ਼ਿਤ ਕੀਤਾ।

ਇਸ ਸਮਾਗਮ ਨੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ, ਕਿ ਸਿਖਿਆ ਸਿਰਫ਼ ਸਰਹੱਦਾਂ ਤਕ ਸੀਮਿਤ ਨਹੀਂ ਹੈ, ਸਗੋਂ ਉਸ ਨੂੰ ਸਰਹੱਦਾਂ ਤੋਂ ਪਾਰ ਫ਼ੈਲਾਇਆ ਜਾ ਸਕਦਾ ਹੈ। ਇਸ ਮੌਕੇ ਮਾਣਯੋਗ ਪ੍ਰਬੰਧ ਨਿਰਦੇਸ਼ਕ, ਅਰਸ਼ ਧਾਲੀਵਾਲ ਨੇ ਆਪਣੀ ਦੂਰਦਰਸ਼ੀ ਅਗਵਾਈ ਨਾਲ ਸਮਾਗਮ ਦੀ ਸ਼ੋਭਾ ਵਧਾਈ, ਜਿਸ ਨਾਲ ਸੀਜੀਸੀ ਝੰਜੇੜੀ ਦੀ ਅੰਤਰਰਾਸ਼ਟਰੀ ਪੱਧਰ ’ਤੇ ਸਸ਼ਕਤ ਅਕਾਦਮਿਕ ਵਾਤਾਵਰਣ ਪ੍ਰਣਾਲੀ ਨੂੰ ਆਕਾਰ ਦੇਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਜੋਸ਼ ਨਾਲ ਭਰੇ ਹੋਏ, ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਸੀਜੀਸੀ ਝੰਜੇੜੀ ਵਿਖੇ ਵਿਸ਼ਵਵਿਆਪੀ ਅਕਾਦਮਿਕ ਮਹਾਂਦੀਪਾਂ ਅਤੇ ਸਭਿਆਚਾਰਾਂ ਦਾ ਇੱਕਠਾ ਹੋਣਾ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਇਹ ਸਾਡੇ ਗਲੋਬਲ ਵਿਦਿਅਕ ਪ੍ਰਣਾਲੀ ਦੇ ਮਿਸ਼ਨ ਦੀ ਪੁਸ਼ਟੀ ਕਰਦਾ ਹੈ।  ਉਨ੍ਹਾਂ ਨੇ ਅੱਗੇ ਕਿਹਾ, ਕਿ ਅੰਤਰਰਾਸ਼ਟਰੀ ਐਕਸਪੋਜ਼ਰ ਇਕ ਜ਼ਰੂਰਤ ਹੈ, ਇਹ ਉਹ ਰੋਸ਼ਨੀ ਹੈ, ਜੋ ਦਿਮਾਗ਼ ਨੂੰ ਤੇਜ਼ ਕਰਦੀ ਹੈ, ਉਹ ਪੁਲ ਜੋ ਸੁਪਨਿਆਂ ਨੂੰ ਜੋੜਦਾ ਹੈ, ਅਤੇ ਉਹ ਲੈਂਸ ਜਿਸ ਰਾਹੀਂ ਸਿਖਿਆ ਦਾ ਅਰਥ ਸਾਰਥਕ ਹੁੰਦਾ ਹੈ।

ਅੰਤਰਰਾਸ਼ਟਰੀ ਟੀਚਿੰਗ ਐਕਸੀਲੈਂਸ ਪ੍ਰੋਗਰਾਮ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਸਾਡੇ ਵਿਸ਼ਵਾਸ ਦਾ ਇਕ ਸਮਾਰਕ ਹੈ। ਦੱਸਣਯੋਗ ਹੈ ਕਿ ਪ੍ਰੋਗਰਾਮ ਦੀ ਸਫ਼ਲਤਾ ਵਿਚ ਸਿਮਰਨ ਧਾਲੀਵਾਲ, ਡਾਇਰੈਕਟਰ ਅੰਤਰਰਾਸ਼ਟਰੀ ਮਾਮਲੇ ਦੀ ਬਰਾਬਰ ਦੀ ਭੂਮਿਕਾ ਰਹੀ ਹੈ, ਜਿਨ੍ਹਾਂ ਦੀ ਰਣਨੀਤਕ ਅਗਵਾਈ ਤੇ ਵਿਸ਼ਵਵਿਆਪੀ ਸਾਂਝੇਦਾਰੀ ਪ੍ਰਤੀ ਸਮਰਪਣ ਨੇ ਸਰਹੱਦ ਪਾਰ ਸਹਿਯੋਗ ਨੂੰ ਅਰਥਪੂਰਨ ਅਕਾਦਮਿਕ ਹਕੀਕਤਾਂ ਵਿਚ ਬਦਲ ਦਿਤਾ ਹੈ। ਉਨ੍ਹਾਂ ਦੀ ਭੂਮਿਕਾ ਨੇ  ਸੀਜੀਸੀ ਝੰਜੇੜੀ ਦੇ ਅੰਤਰਰਾਸ਼ਟਰੀ ਬਿਰਤਾਂਤ ਨੂੰ ਮੁੜ ਪਰਿਭਾਸ਼ਿਤ ਵਿਚ ਅਹਿਮ ਰੋਲ ਅਦਾ ਕੀਤਾ ਹੈ।

ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025, ਨੇ ਆਪਣੀ ਸਮਾਪਤੀ ਦੇ ਨਾਲ ਇਕ ਅਮਿੱਟ ਛਾਪ ਛੱਡੀ ਹੈ, ਤਾਂ ਜੋ ਵਿਦਿਅਕ ਕੂਟਨੀਤੀ ਦੀ ਕਹਾਣੀ ਵਿਚ ਇਕ ਨਵਾਂ ਅਧਿਆਇ ਲਿਖਿਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement