ਢੀਂਡਸਾ ਵਾਲੇ ਦਲ ਨੂੰ ਮਿਲ ਰਹੇ ਹੁੰਗਾਰੇ ਤੋਂ ਬਾਅਦ ਬਾਦਲ ਦਲ ਦੀ ਜ਼ਮੀਨ ਖਿਸਕਣ ਲੱਗੀ
Published : Jul 27, 2020, 10:46 am IST
Updated : Jul 27, 2020, 10:46 am IST
SHARE ARTICLE
Sukhdev Dhindsa
Sukhdev Dhindsa

ਜਥੇਦਾਰ ਬ੍ਰਹਮਪੁਰਾ ਨਾਲ ਵੀ ਢੀਂਡਸਾ ਵਲੋਂ ਸੁਲਾਹ ਸਫ਼ਾਈ ਦੇ ਯਤਨ ਮੁੜ ਸ਼ੁਰੂ

ਚੰਡੀਗੜ੍ਹ, 26 ਜੁਲਾਈ (ਗੁਰਉਪਦੇਸ਼ ਭੁੱਲਰ): ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਨਵ ਗਠਤ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਹੁੰਗਾਰੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ। ਸੂਤਰਾਂ ਦੀ ਮੰਨੀਏ ਤਾਂ ਨਵੇਂ ਦਲ ਦੇ ਗਠਨ ਦੇ ਕੁੱਝ ਹੀ ਦਿਨਾਂ ਦੌਰਾਨ ਜਿਸ ਤਰ੍ਹਾਂ ਦਾ ਸਮਰਥਨ ਅਕਾਲੀ ਹਲਕਿਆਂ ਵਿਚ ਢੀਂਡਸਾ ਨੂੰ ਮਿਲਣ ਲੱਗਾ ਹੈ।

ਉਸ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਨੇੜਲੇ ਸਲਾਹਕਾਰ ਵੀ ਚਿੰਤਤ ਹਨ ਤੇ ਪਾਰਟੀ ਆਗੂਆਂ ਨੂੰ ਦੂਜੇ ਪਾਸੇ ਜਾਣ ਤੋਂ ਰੋਕਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਚੁਕੀਆਂ ਹਨ। ਪਤਾ ਲੱਗਾ ਹੈ ਕਿ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬੇਟੇ ਰਣਜੀਤ ਸਿੰਘ ਤਲਵੰਡੀ ਨੂੰ ਢੀਂਡਸਾ ਨਾਲ ਜਾਣ ਤੋਂ ਰੋਕਣ ਲਈ ਐਨ ਆਖ਼ਰੀ ਸਮੇਂ ਤਕ ਯਤਨ ਕਰ ਕੇ ਉਸ ਨੂੰ ਮਨਾਉਣ ਲਈ ਬਾਦਲ ਦਲ ਦੇ ਕਈ ਸੀਨੀਅਰ ਆਗੂ ਲੱਗੇ ਰਹੇ

ਪਰ ਸਫ਼ਲ ਨਹੀਂ ਹੋਏ। ਇਸੇ ਦੌਰਾਨ ਇਹ ਜਾਣਕਾਰੀ ਵੀ ਮਿਲੀ ਹੈ ਕਿ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਨਾਉਣ ਦੇ ਵੀ ਸੁਖਦੇਵ ਸਿੰਘ ਢੀਂਡਸਾ ਵਲੋਂ ਯਤਨ ਸ਼ੁਰੂ ਕਰ ਦਿਤੇ ਗਏ ਹਨ ਤੇ ਜੇ ਸੁਲਾਹ ਸਫ਼ਾਈ ਹੋ ਜਾਂਦੀ ਹੈ ਤਾਂ ਬਾਦਲ ਦਲ ਲਈ ਮੁਸ਼ਕਲ ਹੋਰ ਵੀ ਵੱਧ ਜਾਵੇਗੀ। ਰਵੀਇੰਦਰ ਸਿੰਘ ਵਾਲੇ ਅਕਾਲੀ ਦਲ 1920 ਤੋਂ ਇਲਾਵਾ ਹੋਰ ਕਈ ਛੋਟੇ ਛੋਟੇ ਅਕਾਲੀ ਗਰੁਪ ਢੀਂਡਸਾ ਨਾਲ ਰਲੇਵਾਂ ਕਰ ਸਕਦੇ ਹਨ।

ਭਾਈ ਮੋਹਕਮ ਸਿੰਘ ਤਾਂ ਯੂਨਾਈਟਿਡ ਅਕਾਲੀ ਦਲ ਦਾ ਪਹਿਲਾਂ ਹੀ ਢੀਂਡਸਾ ਵਾਲੇ ਦਲ ਨਾਲ ਰਲੇਵਾਂ ਕਰ ਚੁਕੇ ਹਨ। ਜਿਥੋਂ ਤਕ ਜਥੇਦਾਰ ਬ੍ਰਹਮਪੁਰਾ ਤੇ ਢੀਂਡਸਾ ਵਿਚ ਸੁਲਾਹ ਸਫ਼ਾਈ ਦੀ ਗੱਲ ਹੈ, ਇਸ ਬਾਰੇ ਟਕਸਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਬਿਆਨ ਵੀ ਏਕਤਾ ਵਲ ਸਾਫ਼ ਸੰਕੇਤ ਕਰਦਾ ਹੈ। ਉਨ੍ਹਾਂ ਬ੍ਰਹਮਪੁਰਾ ਦੇ ਢੀਂਡਸਾ ਨਾਲ ਸਰਪ੍ਰਸਤ ਬਣਨ ਦਾ ਸੁਝਾਅ ਦਿਤਾ ਹੈ

ਤੇ ਕਿਹਾ ਹੈ ਕਿ ਇਸ ਪੰਥਕ ਏਕਤਾ ਲਈ ਕਦਮ ਅੱਗੇ ਵਧਾਉਣੇ ਬਹੁਤੇ ਜ਼ਰੂਰੀ ਹਨ। ਢੀਂਡਸਾ ਨੂੰ ਨਵਾਂ ਦਲ ਗਠਤ ਕੀਤਿਆਂ ਹਾਲੇ ਥੋੜ੍ਹੇ ਹੀ ਦਿਨ ਹੋਏ ਹਨ ਕਿ ਉਨ੍ਹਾਂ ਨਾਲ ਹਰ ਦਿਨ ਕੋਈ ਨਾ ਕੋਈ ਅਕਾਲੀ ਨੇਤਾ ਜੁੜ ਰਿਹਾ ਹੈ। ਜਾਣਕਾਰੀ ਮੁਤਾਬਕ ਕਈ ਜ਼ਿਲ੍ਹਿਆਂ ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਸੰਗਰੂਰ, ਬਰਨਾਮਾ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਤੇ ਗੁਰਦਾਸਪੁਰ ਆਦਿ ਸ਼ਾਮਲ ਹਨ ਵਿਚ ਤਾਂ ਅਕਾਲੀ ਦਲ ਬਾਦਲ ਨੂੰ ਹੇਠਲੇ ਪੱਧਰ 'ਤੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ।
ਕਈ ਸਰਕਲ ਪੱਧਰ ਦੇ ਜਥੇਦਾਰ ਤੇ ਵਰਕਰ ਢੀਂਡਸਾ ਵਲ ਹੱਥ ਵਧਾ ਰਹੇ ਹਨ। ਢੀਂਡਸਾ ਵੀ ਵਾਰ ਵਾਰ ਮੀਡੀਆ ਨਾਲ ਗੱਲਬਾਤ ਸਮੇਂ ਪੂਰੇ ਭਰੋਸੇ ਨਾਲ ਇਹੋ ਦਾਅਵਾ ਕਰ ਰਹੇ ਹਨ ਕਿ ਕੁੱਝ ਮਹੀਨੇ ਠਹਿਰੋ ਅਕਾਲੀ ਦਲ ਬਾਦਲ ਤਾਂ ਖੇਰੂੰ ਖੇਰੂੰ ਹੋ ਜਾਵੇਗਾ।

ਬਾਦਲ ਦਲ ਦੇ ਵਿਧਾਇਕਾਂ ਵਿਚ ਵੀ ਸੰਨ੍ਹ ਲਾਉਣ ਦੇ ਯਤਨ
ਅਕਾਲੀ ਸੂਤਰਾਂ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਸਿਰਫ਼ ਬਾਦਲ ਦਲ ਦੇ ਪ੍ਰਮੁੱਖ ਆਗੂਆਂ ਨਾਲ ਹੀ ਅੰਦਰਖਾਤੇ ਸੰਪਰਕ ਨਹੀਂ ਸਾਧ ਰਹੇ ਬਲਕਿ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਤੇ ਕੁੱਝ ਹੋਰ ਆਗੂਆਂ ਰਾਹੀਂ ਬਾਦਲ ਦਲ ਦੇ ਕੁੱਝ ਵਿਧਾਇਕਾਂ ਨੂੰ ਵੀ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਾਰਟੀ ਅੰਦਰ ਅਣਦੇਖੀ ਕਾਰਨ ਕਈ ਵਿਧਾਇਕ ਨਾਰਾਜ਼ ਹਨ ਤੇ ਉਨ੍ਹਾਂ ਅਪਣੀਆਂ ਸਰਗਰਮੀਆਂ ਵੀ ਪਿਛਲੇ ਦਿਨਾਂ ਵਿਚ ਘਟਾਈਆਂ ਹੋਈਆਂ ਹਨ। ਬਾਦਲ ਦੀ ਕੋਰ ਕਮੇਟੀ ਤੇ ਹੋਰ ਵੱਡੇ ਅਹੁਦਿਆਂ ਸਮੇਂ ਨਜ਼ਰ ਅੰਦਾਜ਼ ਹੋਣ ਵਾਲੇ ਕੁੱਝ ਵਿਧਾਇਕਾਂ ਨੂੰ ਬਾਅਦ ਵਿਚ ਸੁਖਬੀਰ ਬਾਦਲ ਵਲੋਂ ਪਾਰਟੀ ਦੇ ਵਿੰਗਾਂ ਵਿਚ ਅਹੁਦੇ ਦੇ ਕੇ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement