BJP ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ BSP ਦਾ ਹਾਥੀ ਸੜਕ ਤੇ ਉਤਰਿਆ - ਜਸਵੀਰ ਸਿੰਘ ਗੜ੍ਹੀ
Published : Jul 27, 2021, 4:14 pm IST
Updated : Jul 27, 2021, 4:14 pm IST
SHARE ARTICLE
 BSP's elephant landed on the streets to wake up the BJP from the sleep of Kumbakarn
BSP's elephant landed on the streets to wake up the BJP from the sleep of Kumbakarn

ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬਸਪਾ ਨੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਰੋਸ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਨੂੰ ਮੈਮੋਰੰਡਮ ਭੇਜੇ

ਨਵਾਂਸ਼ਹਿਰ - ਬਹੁਜਨ ਸਮਾਜ ਪਾਰਟੀ ਵਲੋਂ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਨਵਾਂਸ਼ਹਿਰ ਵਿਖੇ ਵਿਸ਼ਾਲ ਰੋਸ ਮਾਰਚ ਕਢਿਆ ਗਿਆ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਸ਼ਾਮਿਲ ਹੋਏ। ਜਿਲ੍ਹਾ ਪੱਧਰੀ ਧਰਨੇ ਦੀ ਅਗਵਾਈ ਸੂਬਾ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਡਾ ਨਛੱਤਰ ਪਾਲ ਨੇ ਕੀਤੀ ਜੋਕਿ ਖਰਾਬ ਮੌਸਮ ਵਿਚ ਅੰਬੇਡਕਰ ਚੌਂਕ ਤੋਂ ਸ਼ੁਰੂ ਹੋਕੇ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਨਾਹਰੇਬਾਜੀ ਕਰਦਾ ਹੋਇਆ ਵਿਸ਼ਾਲ ਇਕੱਠ ਦੇ ਰੂਪ ਵਿਚ ਪੁੱਜਾ।

 BSP's elephant landed on the streets to wake up the BJP from the sleep of KumbakarnBSP's elephant landed on the streets to wake up the BJP from the sleep of Kumbakarn

ਬਸਪਾ ਨੇ ਨੀਲੇ ਝੰਡਿਆਂ ਦੀ ਭਰਮਾਰ ਦੇ ਵਿਸ਼ਾਲ ਇਕੱਠ ਨੂੰ ਅੰਬੇਡਕਰ ਚੌਕ ਵਿਚ ਸੰਬੋਧਨ ਕਰਦਿਆਂ ਸ ਗੜ੍ਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਦਲਿਤ, ਪੱਛੜਾ ਤੇ ਘੱਟਗਿਣਤੀਆਂ ਵਿਰੋਧੀ ਹੈ। 26 ਜਨਵਰੀ ਦੇ ਕਿਸਾਨਾਂ ਦੇ ਲਾਲ ਕਿਲੇ ਦੇ ਰੋਸ ਮਾਰਚ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਸੀ ਉਹ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਇਕ ਫੋਨ ਕਾਲ ਦੀ ਦੂਰੀ ਤੇ ਹਨ ਜਦੋਂ ਕਿ 26 ਜੁਲਾਈ ਨੂੰ ਇਸ ਗੱਲ ਨੂੰ ਵੀ ਛੇ ਮਹੀਨੇ ਬੀਤ ਚੁੱਕੇ ਹਨ। ਭਾਜਪਾ ਸਰਕਾਰ ਦਾ ਵਤੀਰਾ ਕੁੰਭਰਕਣ ਤੋਂ ਵੀ ਬੁਰਾ ਹੈ ਜੋਕਿ ਛੇ ਮਹੀਨੇ ਸੌਂਦਾ ਸੀ ਤੇ ਛੇ ਮਹੀਨੇ ਜਾਗਦਾ ਸੀ।

 BSP's elephant landed on the streets to wake up the BJP from the sleep of KumbakarnBSP's elephant landed on the streets to wake up the BJP from the sleep of Kumbakarn

ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਨੇ ਮੌਜੂਦਾ ਸੈਸ਼ਨ ਦੌਰਾਨ ਕੰਮ ਰੋਕੂ ਮਤਾ ਲਿਆਕੇ ਪਾਰਲੀਮੈਂਟ ਦਾ ਕੰਮ ਛੇ ਦਿਨਾਂ ਤੋਂ ਰੋਕਿਆ ਹੋਇਆ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਪੰਜਾਬ ਵਿੱਚ ਸੜਕਾਂ ਤੇ ਬਸਪਾ ਨੇ ਆਪਣਾ ਚਿੰਗਾੜਦਾ ਹਾਥੀ ਉਤਾਰ ਦਿੱਤਾ ਹੈ। ਸ ਗੜ੍ਹੀ ਨੇ ਕਾਂਗਰਸ ਤੇ ਵਰਦਿਆਂ ਕਿਹਾ ਕਿ ਕਾਂਗਰਸ ਦਾ ਪੰਜਾਬ ਦੇ ਨਵ- ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਕਿ ਪਿਆਸੇ ਕਿਸਾਨ ਕਾਂਗਰਸ ਦੇ ਖੂਹ ਕੋਲ ਚਲਕੇ ਆਉਣ ਬਹੁਤ ਨਿੰਦਣਯੋਗ ਹੈ।

 BSP's elephant landed on the streets to wake up the BJP from the sleep of KumbakarnBSP's elephant landed on the streets to wake up the BJP from the sleep of Kumbakarn

ਕਾਂਗਰਸ ਦਾ ਕਿਸਾਨ ਵਿਰੋਧੀ ਚੇਹਰਾ ਬੇਨਕਾਬ ਹੋ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਆਮਦ ਉਪਰ ਮੋਰਿੰਡਾ ਤੇ ਚਮਕੌਰ ਸਾਹਿਬ ਵਿਖੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਤੇ ਗੰਭੀਰ ਧਾਰਵਾਂ ਮਾਰਕੁਟਾਈ ਦੇ ਪਰਚੇ ਵਿਧਾਇਕ ਚਰਨਜੀਤ ਚੰਨੀ ਨੇ ਦਰਜ ਕਰਵਾ ਦਿੱਤੇ।  ਓਹਨਾ ਕਿਹਾ ਕਿ ਮੌਜੂਦਾ ਚੱਲ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਕੰਮ ਰੋਕੂ ਮਤਾ ਲਿਆਕੇ ਦੇਸ਼ ਦਾ ਸਮੁੱਚਾ ਧਿਆਨ ਕਿਸਾਨ ਮੁਦਿਆਂ ਤੇ ਕੇਂਦਰਤ ਕਰਕੇ ਹੱਲ ਕਰਾਉਣਾ ਚਾਹੁੰਦੇ ਹਨ ਤਾਂ ਉਸ ਕੰਮ ਰੋਕੂ ਮਤੇ ਦਾ ਕਾਂਗਰਸ ਪਾਰਟੀ ਵਲੋਂ ਸਮਰਥਨ ਨਾ ਕਰਨਾ ਹੋਰ ਵੀ ਨਿੰਦਣਯੋਗ ਹੈ।

 BSP's elephant landed on the streets to wake up the BJP from the sleep of KumbakarnBSP's elephant landed on the streets to wake up the BJP from the sleep of Kumbakarn

ਜਦੋਂਕਿ ਦੇਸ਼ ਦੇ ਸੰਵਿਧਾਨ ਵਿਚ ਦਰਜ ਹੈ ਕਿ ਦਸਵਾਂ ਹਿੱਸਾ ਮੈਂਬਰ ਪਾਰਲੀਮੈਂਟ ਸਪੀਕਰ, ਸਾਂਸਦ ਸਕੱਤਰ ਤੇ ਪਾਰਲੀਮੈਂਟ ਮਾਮਲਿਆ ਦੇ ਮੰਤਰੀ ਤੋਂ ਕਿਸੀ ਮੁੱਦੇ ਤੇ ਚਰਚਾ ਕਰਵਾ ਸਕਦੇ ਹਨ। ਪਰ ਕਾਂਗਰਸ ਸੰਸਦ ਵਿਚ ਕੁਝ ਕਰਨ ਦੀ ਬਜਾਏ ਖੇਤੀ ਸੰਦਾਂ ਤੇ ਚੜਕੇ (ਟਰੈਕਟਰ) ਬੇਫਾਇਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਮੌਕੇ ਹਲਕਾ ਇੰਚਾਰਜ ਡਾ ਨਛੱਤਰ ਪਾਲ ਅਤੇ ਸ ਜਰਨੈਲ ਸਿੰਘ ਵਾਹਿਦ ਨੇ ਕਿਹਾ ਕਿ ਬਸਪਾ ਸ਼ਿਰੋਮਣੀ ਅਕਾਲੀ ਦਲ ਜਿਥੇ ਸੰਸਦ ਵਿੱਚ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ਉੱਥੇ ਹੀ ਸੜਕ ਉਪਰ ਵੀ ਬਸਪਾ ਸ਼ਿਰੋਮਣੀ ਅਕਾਲੀ ਦਲ ਇੱਕ ਜੁਟਤਾ ਨਾਲ ਖੜਾ ਹੈ। ਇਸ ਮੌਕੇ ਡਾਕਟਰ ਨਛੱਤਰ ਪਾਲ ਜੀ ਇੰਚਾਰਜ ਵਿਧਾਨ ਸਭਾ ਨਵਾਂਸ਼ਹਿਰ, ਸਰਬਜੀਤ ਜਾਫ਼ਰ ਪੁਰ ਜ਼ਿਲ੍ਹਾ ਪ੍ਰਧਾਨ, ਵਿਧਾਇਕ ਡਾ ਸੁਖਵਿੰਦਰ ਸੁੱਖੀ, ਜਰਨੈਲ ਸਿੰਘ ਵਾਹਦ

 BSP's elephant landed on the streets to wake up the BJP from the sleep of KumbakarnBSP's elephant landed on the streets to wake up the BJP from the sleep of Kumbakarn

 ਬਲਜੀਤ ਸਿੰਘ ਭਾਰਾਪੁਰ, ਪ੍ਰਵੀਨ ਬੰਗਾ, ਹਰਬੰਸ ਲਾਲ ਚਣਕੋਆ, ਮਨੋਹਰ ਕਮਾਮ, ਰਛਪਾਲ ਮਹਾਲੋਂ ਪ੍ਰਧਾਨ ਨਵਾਂਸ਼ਹਿਰ, ਜੈਪਾਲ ਸੁੰਡਾ ਪ੍ਰਧਾਨ ਬੰਗਾ, ਜਸਵੀਰ ਔਲੀਆਪੁਰ ਪ੍ਰਧਾਨ ਬਲਾਚੌਰ, ਵਿਜੈ ਮਜਾਰੀ, ਭੁਪਿੰਦਰ ਬੇਗਮਪੁਰੀ, ਗਿਆਨ ਚੰਦ, ਨੀਲਮ ਸਹਿਜਲ, ਵਿਜੈ ਗੁਣਾਂਚੌਰ, ਹਰਬਲਾਸ ਬੱਧਣ, ਸੁਭਾਸ਼ ਗੋਰਾ ਕੌਸਲਰ, ਗੁਰਮੁੱਖ ਨੋਰਥ ਕੋਸਲਰ, ਮੁਕੇਸ਼ ਬਾਲੀ, ਹਰਨਿੰਰਜਨ ਬੇਗਮਪੁਰ, ਮੁਖਤਿਆਰ ਰਾਹੋਂ, ਸੋਹਣ ਸਿੰਘ ਧੈਗੜਪੁਰ, ਹਰਮੇਸ਼ ਜਾਫ਼ਰ ਪੁਰ, ਬਿਸ਼ਨ ਦਾਸ, ਅਮਰੀਕ ਨਵਾਂਸ਼ਹਿਰ, ਕਪਿਲ ਨੀਲੋਵਾਲ, ਮੇਜਰ ਘਟਾਰੋਂ, ਕਰਨੈਲ ਦਰਦੀ, ਰਕੇਸ਼ ਸਰਪੰਚ ਉਧੋਵਾਲ, ਮਨਜੀਤ ਆਲੋਵਾਲ, ਸੁਰਿੰਦਰ ਝਿਗੜ, ਸਤਪਾਲ ਲੰਗੜੋਆ, ਦਵਿੰਦਰ ਟਾਕ, ਰੂਪ ਲਾਲ ਧੀਰ, ਸੁਰਜੀਤ ਕਰੀਹਾ ਆਦਿ ਸ਼ਾਮਿਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement