ਲੀਹੋ ਲੱਥੀ ਪੰਥਕ ਵਿਚਾਰਧਾਰਾ ਨੂੰ ਮੁੜ ਲੀਹ ’ਤੇ ਲਿਆਉਣ ਦਾ ਮਾਮਲਾ, ਇਕ ਪ੍ਰਵਾਰ ਵਿਚ ਘਿਰੀ SGPC
Published : Jul 27, 2021, 8:00 am IST
Updated : Jul 30, 2021, 2:12 pm IST
SHARE ARTICLE
Sukhbir Singh Badal and  Parkash Singh Badal
Sukhbir Singh Badal and Parkash Singh Badal

ਦਿੱਲੀ ਦਾ ਤਖ਼ਤ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਡਰਦਾ ਸੀ ਪਰ ਹੁਣ ‘ਜਥੇਦਾਰ’ ਗਰਮ ਨਰਮ ਸੰਗਠਨਾਂ ਦੇ ਬਣਨ ਨਾਲ ਵੀ ਪੁਰਾਣੀ ਸ਼ਾਨ ਨਹੀਂ ਰਹੀ?

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਪੰਥ ਦੀ ਸਿਰਮੌਰ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੀ ਬੁਨਿਆਦ ਸਿੱਖਾਂ ਦੀਆਂ ਸ਼ਹਾਦਤਾਂ ’ਤੇ ਰੱਖੀ ਗਈ। ਅੰਗਰੇਜ਼ਾਂ ਵਿਰੁਧ ਵੱਡਾ ਅੰਦੋਲਨ ਲੜਨ ਬਾਅਦ, ਇਸ ਮੁਕੱਦਸ ਸੰਸਥਾ ਦਾ ਗੁਰਦੁਆਰਾ ਐਕਟ 1925 (Sikh Gurdwara Act 1925) ਵਿਚ ਬਣਿਆ। ਸ਼੍ਰੋਮਣੀ ਕਮੇਟੀ ਦੀ ਅਗਵਾਈ ਸਿੱਖ ਪੰਥ ਦੀ ਚੋਟੀ ਦੀ ਲੀਡਰਸ਼ਿਪ ਨੇ ਕੀਤੀ, ਜਿਨ੍ਹਾਂ ਵਿਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿ. ਕਰਤਾਰ ਸਿੰਘ ਵਰਗਿਆਂ ਨੇ ਕੀਤੀ।

Master Tara SinghMaster Tara Singh

ਹੋਰ ਪੜ੍ਹੋ: ਵਿੱਤ ਮੰਤਰੀ ਨੇ ਕਿਹਾ,'ਆਰਥਕ ਸੰਕਟ ਤੋਂ ਉਭਰਨ ਲਈ ਨਵੇਂ ਨੋਟ ਛਾਪਣ ਦੀ ਨਹੀਂ ਹੈ ਕੋਈ ਯੋਜਨਾ'

ਸਿੱਖ ਹਲਕਿਆਂ ਮੁਤਾਬਕ ਦਿੱਲੀ ਦਾ ਤਖ਼ਤ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਤੋਂ ਡਰਦਾ ਹੁੰਦਾ ਸੀ ਪਰ ਹੁਣ ਤਾਂ ਗਰਮ-ਨਰਮ ਸੰਗਠਨਾਂ ਦੇ ‘ਜਥੇਦਾਰ’ ਬਣਨ ਨਾਲ ਵੀ ਪੁਰਾਣੀ ਸ਼ਾਨ ਨਹੀਂ ਰਹੀ। ਇਸ ਦਾ ਮੁੱਖ ਕਾਰਨ, ਇਕ ਪ੍ਰਵਾਰ ਵਿਚ ਮਹਾਨ ਸੰਸਥਾ ਦਾ ਘਿਰ ਜਾਣਾ ਹੈ। ਆਮ ਸਿੱਖਾਂ ਵਿਚ ਇਹ ਵੀ ਚਰਚਾ ਹੈ ਕਿ ਬਾਦਲਾਂ ਨੇ ਅਪਣਾ ਏਜੰਡਾ ਲਾਗੂ ਕਰ ਕੇ ਮੀਰੀ-ਪੀਰੀ ਸਿਧਾਂਤ (Miri-Piri Concept ) ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। 

SGPCSGPC

ਸ਼ਹੀਦਾਂ ਦਾ ਲਹੂ ਡੁਲ੍ਹਣ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਪਰ ਪਿਛਲੇ ਲੰਬੇ ਸਮੇਂ ਤੋਂ ਉਕਤ ਪ੍ਰਵਾਰ ਕੋਲ ਇਨ੍ਹਾਂ ਸੰਸਥਾਵਾਂ ਦਾ ਮੁਕੰਮਲ ਕੰਟਰੋਲ ਹੈ । ਤਖ਼ਤਾਂ ਦੇ ਜਥੇਦਾਰ ਵੀ ਇਨ੍ਹਾਂ ਦੀ ਮਰਜ਼ੀ ਨਾਲ ਲਗਦੇ ਹਨ। ਪਹਿਲਾਂ ਸਿੱਖ ਸੰਸਥਾਵਾਂ ਦਾ ਕੰਟਰੋਲ ਤਿੰਨ ਸ਼ਖ਼ਸੀਅਤਾਂ ਕੋਲ ਹੁੰਦਾ ਸੀ। ਜਥੇਦਾਰ ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਧਾਰਮਕ ਸੰਸਥਾ ਤੇ ਗੁਰਚਰਨ ਸਿੰਘ ਟੌਹੜਾ ਦਾ ਪ੍ਰਧਾਨ ਵਜੋਂ ਕੰਟਰੋਲ ਸੀ। ਸ. ਪ੍ਰਕਾਸ਼ ਸਿੰਘ ਬਾਦਲ (Parkash Singh Badal) ਵਿਧਾਇਕ ਦਲ ਦੇ ਮੁਖੀ ਹੁੰਦੇ ਸਨ। 

Parkash Singh Badal Parkash Singh Badal

ਹੋਰ ਪੜ੍ਹੋ:  ਸੰਪਾਦਕੀ: ਅਕਾਲ ਤਖ਼ਤ ਸਿੱਖ ਪੰਥ ਦਾ ਜਾਂ ਨੌਕਰੀਆਂ/ਅਹੁਦੇ ਵੰਡਣ ਵਾਲੇ ਸਿਆਸੀ ਲੀਡਰਾਂ ਦਾ?

ਪਰ ਹੁਣ ਬਹੁਤ ਸਮੇਂ ਤੋਂ ਸਾਰੇ ਸਿੱਖ ਸੰਗਠਨ ਬਾਦਲਾਂ ਦੇ ਕੰਟਰੋਲ ਹੇਠ ਆ ਗਏ ਜਿਸ ਕਾਰਨ ਪ੍ਰਵਾਰਵਾਦ ਦਾ ਬੋਲਬਾਲਾ ਹੋ ਗਿਆ ਅਤੇ ਸਿਧਾਂਤਕ ਵਿਚਾਰਧਾਰਾ ਪ੍ਰਭਾਵਤ ਹੋ ਗਈ ਹੈ। ਨਰਮ-ਗਰਮ ਸੰਗਠਨਾਂ ਦੀ ਆਪਸੀ ਫੁੱਟ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ। ਡੇਰਾਵਾਦ ਹੀ ਪ੍ਰਫੁੱਲਤ ਹੋਏ, ਸਿੱਖੀ ਪ੍ਰਚਾਰ ਤੇ ਪ੍ਰਸਾਰ 
ਮੀਡੀਆ ਤਕ ਹੀ ਸੀਮਤ ਹੋ ਗਿਆ। ਸਿੱਖ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਉਨ੍ਹਾਂ ਦੇ ਅੰਗ ਖਿਲਾਰੇ ਗਏ ਤੇ ਸੌਦਾ ਸਾਧ ਦੇ ਲਠਮਾਰਾਂ ਵਲੋਂ ਕੌਮ ਨੂੰ ਵੰਗਾਰਿਆਂ ਗਿਆ ਪਰ ਪੰਥਕ ਸਰਕਾਰ ਹੋੋਣ ਦੇ ਬਾਵਜੂਦ ਕੋਈ ਸਬਕ ਸਿਖਾਉਣ ਵਾਲੀ ਕਾਰਵਾਈ ਕਰਨ ਦੀ ਤਾਂ ਪੁਲਿਸ ਵਲੋਂ ਗੋਲੀ ਨਾਲ ਬਰਗਾੜੀ ਕਾਂਡ (Bargari Kand) ਵਿਚ ਦੋ ਸਿੱਖ ਨੌਜਵਾਨ ਸ਼ਹੀਦ ਹੋਏ।

bargari kandBargari Kand

ਕਾਰਵਾਈ ਨਾ ਕਰਨ ਦਾ ਮਕਸਦ ਸੌਦਾ ਸਾਧ ਦੀਆਂ ਵੋਟਾਂ ਸਨ। ਮੌੌਜੂਦਾ ਸਰਕਾਰ ਵਲੋਂ ਵੀ ਸਹੁੰ ਖਾਧੀ ਗਈ ਪਰ ਮੁਕੱਦਮਾ ਲਟਕਾ ਦਿਤਾ ਗਿਆ।  ਸਿੱਖ ਮਾਹਰ ਮਹਿਸੂਸ ਕਰਦੇ ਹਨ ਕਿ ਕੇਂਦਰੀ ਸਰਕਾਰ ਕੁੱਝ ਪੰਥਕ ਆਗੂਆਂ ਦੀ ਦੋਗਲੀ ਨੀਤੀ ਕਾਰਨ, ਕੌਮ ਦੀ ਨੌਬਤ ਇਥੋਂ ਤਕ ਆ ਗਈ ਹੈ ਤੇ ਆਰ.ਐਸ.ਐਸ ਵਰਗੀ ਸਿੱਖ ਵਿਰੋਧੀ ਜਮਾਤ ਨੂੰ ਅਪਣਾ ਏਜੰਡਾ ਲਾਗੂ ਕਰਨ ਦਾ ਮੌਕਾ ਮਿਲ ਗਿਆ। ਇਹ ਵੀ ਚਰਚਾ ਹੈ ਕਿ ਮੋਦੀ ਸਰਕਾਰ ਅਪਣੇ ਸਿਆਸੀ ਹਿਤਾਂ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਲਈ ਯਤਨਸ਼ੀਲ ਹਨ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement