ਰਾਸ਼ਟਰਪਤੀ ਚੋਣਾਂ ਹਾਰਨ ਮਗਰੋਂ ਯਸ਼ਵੰਤ ਸਿਨਹਾ ਨੇ ਕਿਹਾ, ਮੈਂ ਕਿਸੇ ਸਿਆਸੀ ਪਾਰਟੀ ’ਚ ਨਹੀਂ ਹੋਵਾਂਗਾ ਸ਼ਾਮਲ
Published : Jul 27, 2022, 12:29 am IST
Updated : Jul 27, 2022, 12:29 am IST
SHARE ARTICLE
image
image

ਰਾਸ਼ਟਰਪਤੀ ਚੋਣਾਂ ਹਾਰਨ ਮਗਰੋਂ ਯਸ਼ਵੰਤ ਸਿਨਹਾ ਨੇ ਕਿਹਾ, ਮੈਂ ਕਿਸੇ ਸਿਆਸੀ ਪਾਰਟੀ ’ਚ ਨਹੀਂ ਹੋਵਾਂਗਾ ਸ਼ਾਮਲ

ਨਵੀਂ ਦਿੱਲੀ, 26 ਜੁਲਾਈ : ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕਿਸੇ ਹੋਰ ਸਿਆਸੀ ਪਾਰਟੀ ’ਚ ਸ਼ਾਮਲ ਨਹੀਂ ਹੋਣਗੇ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਗੈਰ-ਭਾਰਤੀ ਜਨਤਾ ਪਾਰਟੀ (ਭਾਜਪਾ) ਪਾਰਟੀਆਂ ਦੇ ਸਾਂਝੇ ਉਮੀਦਵਾਰ ਸਿਨਹਾ ਨੂੰ ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿਨਹਾ ਨੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਉੱਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
84 ਸਾਲਾ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਉਹ ਜਨਤਕ ਜੀਵਨ ਵਿਚ ਕੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਮੈਂ ਆਜ਼ਾਦ ਰਹਾਂਗਾ ਅਤੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਨਹੀਂ ਹੋਵਾਂਗਾ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਤ੍ਰਿਣਮੂਲ ਲੀਡਰਸ਼ਿਪ ਦੇ ਸੰਪਰਕ ਵਿਚ ਹਨ, ਸਿਨਹਾ ਨੇ ‘ਨਹੀਂ’ ਦਾ ਜਵਾਬ ਦਿਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਮੇਰੇ ਨਾਲ ਗੱਲ ਨਹੀਂ ਕੀਤੀ, ਮੈਂ ਕਿਸੇ ਨਾਲ ਗੱਲ ਨਹੀਂ ਕੀਤੀ। ਹਾਲਾਂਕਿ ਉਹ ਨਿੱਜੀ ਆਧਾਰ ’ਤੇ ਤ੍ਰਿਣਮੂਲ ਨੇਤਾ ਦੇ ਸੰਪਰਕ ਵਿਚ ਹਨ।
ਸਾਬਕਾ ਵਿੱਤ ਮੰਤਰੀ ਨੇ ਕਿਹਾ, ‘‘ਮੈਨੂੰ ਦੇਖਣਾ ਹੋਵੇਗਾ ਕਿ ਮੈਂ (ਜਨਤਕ ਜੀਵਨ ’ਚ) ਕੀ ਭੂਮਿਕਾ ਨਿਭਾਵਾਂਗਾ, ਮੈਂ ਕਿੰਨਾ ਸਰਗਰਮ ਰਹਾਂਗਾ। ਮੈਂ ਹੁਣ 84 ਸਾਲਾਂ ਦਾ ਹਾਂ, ਇਸ ਲਈ ਇਹ ਸਮੱਸਿਆਵਾਂ ਹਨ। ਮੈਨੂੰ ਦੇਖਣਾ ਹੋਵੇਗਾ ਕਿ ਮੈਂ ਕਿੰਨੀ ਦੇਰ ਤਕ ਕੰਮ ਕਰ ਸਕਦਾ ਹਾਂ।” ਭਾਜਪਾ ਦੇ ਕੱਟੜ ਆਲੋਚਕ ਸਿਨਹਾ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਮਾਰਚ 2021 ’ਚ ਤ੍ਰਿਣਮੂਲ ਵਿਚ ਸ਼ਾਮਲ ਹੋਏ ਸਨ। ਉਹ 2018 ’ਚ ਭਾਜਪਾ ਤੋਂ ਵੱਖ ਹੋ ਗਏ ਸਨ।     (ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement