
ਗੋਲੀ ਚੱਲਣ ਕਾਰਨ ਥਾਣੇਦਾਰ ਦੀ ਹੋਈ ਮੌਤ
ਜਗਰਾਉਂ, 26 ਜੁਲਾਈ (ਪਰਮਜੀਤ ਸਿੰਘ ਗਰੇਵਾਲ) : ਅੱਜ ਦੇਰ ਸ਼ਾਮ ਪੁਲੀਸ ਲਾਈਨ ਵਿੱਚ ਅਚਾਨਕ ਗੋਲੀ ਚੱਲਣ ਕਾਰਨ ਥਾਣੇਦਾਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਪਿੰਡ ਜਨੇਤਪੁਰੇ ਦਾ ਰਹਿਣ ਵਾਲਾ ਥਾਣੇਦਾਰ ਗੁਰਜੀਤ ਸਿੰਘ ਕਿਊਆਰਟੀ ਵਿਭਾਗ ਵਿਚ ਤਾਇਨਾਤ ਸੀ ਅਤੇ ਅੱਜ ਸਵੇਰੇ ਆਪਣੀ ਡਿਊਟੀ ਤੇ ਮੌਜੂਦਾ ਟਾਇਮ ਤੇ ਪਹੁੰਚਿਆ ਅਤੇ ਦੇਰ ਸ਼ਾਮ ਜਦ ਉਹ ਡਿਊਟੀ ਤੋਂ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ | ਪੁਲੀਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ ਤੇ ਪੁੱਜੇ |
ਮਿ੍ਤਕ ਥਾਣੇਦਾਰ ਗੁਰਜੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਜਗਰਾਓਾ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿਤਾ ਗਿਆ, ਪੁਲਸ ਜਾਂਚ ਵਿਚ ਜੁੱਟ ਗਈ ਹੈ |