
ਇਹਨਾਂ ਦੋ ਸਾਲਾਂ ਵਿਚ ਉੱਤਰ ਪ੍ਰਦੇਸ਼ ਵਿਚ ਦੇਸ਼ ਵਿਚ ਸਭ ਤੋਂ ਵੱਧ 952 ਹਿਰਾਸਤੀ ਮੌਤਾਂ ਦਰਜ ਕੀਤੀਆਂ ਗਈਆਂ
ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਦੋ ਸਾਲਾਂ ਵਿਚ 225 ਹਿਰਾਸਤੀ ਮੌਤਾਂ ਦੇ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਮੌਤਾਂ ਵਿਚ ਪੁਲਿਸ ਹਿਰਾਸਤ ਦੇ ਨਾਲ-ਨਾਲ ਨਿਆਂਇਕ ਹਿਰਾਸਤ ਵਿਚ ਹੋਈਆਂ ਮੌਤਾਂ ਵੀ ਸ਼ਾਮਲ ਹਨ। ਸਾਲ 2020-21 ਵਿਚ 72 ਹਿਰਾਸਤੀ ਮੌਤਾਂ ਦਰਜ ਕੀਤੀਆਂ ਗਈਆਂ ਸਨ, 2021-22 ਵਿਚ ਇਹ ਗਿਣਤੀ ਵਧ ਕੇ 153 ਹੋ ਗਈ। ਇਸ ਤੋਂ ਇਲਾਵਾ 2020-21 ਵਿਚ ਇਕ ਅਤੇ 2021-22 ਵਿਚ ਦੋ ਕੇਸ ਪੁਲਿਸ ਮੁਕਾਬਲਿਆਂ ਵਿਚ ਮੌਤ ਨਾਲ ਸਬੰਧਤ ਦਰਜ ਕੀਤੇ ਗਏ ਸਨ।
Punjab reported 225 custodial death cases in region in past 2 years
ਇਹ ਵੇਰਵੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿਚ ਹਿਰਾਸਤੀ ਮੌਤਾਂ ਅਤੇ ਫਰਜ਼ੀ ਮੁਕਾਬਲਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਾਂਝੇ ਕੀਤੇ। ਪੰਜਾਬ ਤੋਂ ਬਾਅਦ ਹਰਿਆਣਾ ਦਾ ਨੰਬਰ ਆਉਂਦਾ ਹੈ, ਜਿੱਥੇ ਪਿਛਲੇ ਦੋ ਸਾਲਾਂ ਵਿਚ 158 ਹਿਰਾਸਤੀ ਮੌਤਾਂ ਦਰਜ ਕੀਤੀਆਂ। ਜੰਮੂ ਅਤੇ ਕਸ਼ਮੀਰ ਵਿਚ ਇਹਨਾਂ ਦੋ ਸਾਲਾਂ ਵਿਚ 26 ਹਿਰਾਸਤੀ ਮੌਤਾਂ, ਹਿਮਾਚਲ ਪ੍ਰਦੇਸ਼ ਵਿਚ ਕੁੱਲ 15 ਅਤੇ ਚੰਡੀਗੜ੍ਹ ਵਿਚ ਤਿੰਨ ਮਾਮਲੇ ਸਾਹਮਣੇ ਆਏ।
ਇਹਨਾਂ ਦੋ ਸਾਲਾਂ ਵਿਚ ਉੱਤਰ ਪ੍ਰਦੇਸ਼ ਵਿਚ ਦੇਸ਼ ਵਿਚ ਸਭ ਤੋਂ ਵੱਧ 952 ਹਿਰਾਸਤੀ ਮੌਤਾਂ ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿਚ 442 ਅਤੇ ਬਿਹਾਰ ਵਿਚ 396 ਹਿਰਾਸਤੀ ਮੌਤਾਂ ਹੋਈਆਂ। ਛੱਤੀਸਗੜ੍ਹ ਪਿਛਲੇ ਦੋ ਸਾਲਾਂ ਵਿਚ 54 ਪੁਲਿਸ ਮੁਕਾਬਲਿਆਂ ਦੇ ਕੇਸਾਂ ਨਾਲ ਚਾਰਟ ਵਿਚ ਸਿਖਰ 'ਤੇ ਹੈ, ਇਸ ਤੋਂ ਬਾਅਦ ਜੰਮੂ ਅਤੇ ਕਸ਼ਮੀਰ (50) ਅਤੇ ਉੱਤਰ ਪ੍ਰਦੇਸ਼ (27) ਦਾ ਨੰਬਰ ਹੈ।
Punjab reported 225 custodial death cases in region in past 2 years
ਹਰਿਆਣਾ ਵਿਚ 2020-21 ਵਿਚ ਤਿੰਨ ਅਤੇ 2021-22 ਵਿਚ ਇਕ ਪੁਲਿਸ ਮੁਕਾਬਲੇ ਹੋਏ ਅਤੇ ਪੰਜਾਬ ਪੁਲਿਸ ਨੇ 2020-21 ਵਿਚ ਇਕ ਅਤੇ 2021-22 ਵਿਚ ਦੋ ਮੁਕਾਬਲੇ ਕੀਤੇ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਅਨੁਸਾਰ ਪੁਲਿਸ ਅਤੇ ਜਨਤਕ ਵਿਵਸਥਾ ਰਾਜ ਦੇ ਵਿਸ਼ੇ ਹਨ ਅਤੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੁੱਖ ਤੌਰ 'ਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ।