
ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਸਾਹਮਣੇ ਪੇਸ਼ ਹੋਏ ਸੋਨੀਆ ਗਾਂਧੀ
ਨਵੀਂ ਦਿੱਲੀ, 26 ਜੁਲਾਈ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਅਖ਼ਬਾਰ ਨੈਸ਼ਨਲ ਹੇਰਾਲਡ’ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਮੰਗਲਵਾਰ ਨੂੰ ਡਾਇਰੈਕਟੋਰੇਟ ਇਨਫ਼ੋਰਸਮੈਂਟ (ਈਡੀ) ਸਾਹਮਣੇ ਪੇਸ਼ ਹੋਏ। ਸੋਨੀਆ ਗਾਂਧੀ ਨੇ ਅਪਣੇ ਪੁੱਤਰ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਨਾਲ 11 ਵਜੇ ਮੱਧ ਦਿੱਲੀ ਵਿਚ ਏਪੀਜੇ ਅਬਦੁਲ ਕਲਾਮ ਰੋਡ ’ਤੇ ਸਥਿਤ ਸੰਘੀ ਏਜੰਸੀ ਦੇ ਫ਼ਤਰ ਪੁੱਜੇ। ਪ੍ਰਿਅੰਕਾ ਗਾਂਧੀ ਏਜੰਸੀ ਦੇ ਦਫ਼ਤਰ ਵਿਚ ਹੀ ਰੁਕੀ ਰਹੀ, ਉਥੇ ਹੀ ਰਾਹੁਲ ਗਾਂਧੀ ਉਥੋਂ ਚਲੇ ਗਏ ਸਨ। ਇਸ ਤੋਂ ਪਹਿਲਾਂ 75 ਸਾਲਾ ਸੋਨੀਆ ਗਾਂਧੀ ਤੋਂ 21 ਜੁਲਾਈ ਨੂੰ ਦੋ ਘੰਟੇ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ ਗਈ ਸੀ। ਉਦੋਂ ਉਨ੍ਹਾਂ ਏਜੰਸੀ ਦੇ 28 ਸਵਾਲਾਂ ਦੇ ਜਵਾਬ ਦਿਤੇ ਸਨ। ਕਾਂਗਰਸ ਨੇ ਅਪਣੇ ਉਚ ਚੋਟੀ ਦੇ ਨੇਤਾ ਵਿਰੁਧ ਈਡੀ ਦੀ ਕਾਰਵਾਈ ਨੂੰ ਨਿੰਦਣਯੋਗ ਦਸਿਆ ਹੈ ਅਤੇ ਅਤੇ ਇਸਨੂੰ ਇਕ ਰਾਜਨੀਤਕ ਕਦਮ ਕਰਾਰ ਦਿਤਾ ਹੈ। ਕਾਂਗਰਸ ਪਾਰਟੀ ਨੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਈਡੀ ਦੀ ਕਾਰਵਾਈ ਵਿਰੁਧ ਸਤਿਆਗ੍ਰਹਿ ਕੀਤਾ ਅਤੇ ਈਡੀ ਦੇ ਦਫ਼ਤਰਾਂ ਸਾਹਮਣੇ ਕਾਂਗਰਸ ਦੇ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। (ਪੀਟੀਆਈ)